ਹੁਸ਼ਿਆਰਪੁਰ (ਅਮਰੀਕ) : ਦੇਸ਼ ਅੰਦਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਦੌਰਾਨ ਜਿੱਥੇ ਲੋਕਾਂ ਦੇ ਕਾਫ਼ੀ ਕੰਮ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਲੋਕਾਂ ਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵੀ ਕਾਫੀ ਪ੍ਰਭਾਵਿਤ ਹੋਏ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੜ੍ਹਸ਼ੰਕਰ ਦੇ ਪਿੰਡ ਪੁਰੱਖੋਵਾਲ ਦਾ ਜਿੱਥੇ ਦਲਜੀਤ ਕੌਰ ਪੁੱਤਰੀ ਰਾਮ ਦਾਸ ਦਾ ਵਿਆਹ ਰੱਖਿਆ ਸੀ। ਲੜਕੀ ਦੀ ਮਾਤਾ ਦੀ ਕੈਂਸਰ ਦੀ ਬੀਮਾਰੀ ਕਾਰਣ ਕੁਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦਾ ਪਿਤਾ ਤੇ ਭਰਾ ਮਿਹਨਤ ਮਜ਼ਦੂਰੀ ਕਰਨ ਅਰਬ ਦੇਸ਼ ਗਏ ਹੋਏ ਹਨ ਪਰ ਲਾਕਡਾਊਨ ਕਾਰਣ ਉਹ ਧੀ ਦੇ ਵਿਆਹ 'ਤੇ ਘਰ ਵਾਪਿਸ ਨਹੀਂ ਆ ਸਕੇ। ਘਰ ਵਿਚ ਲੜਕੀ ਦੀ ਦਾਦੀ ਵੀ ਕੈਂਸਰ ਦੀ ਮਰੀਜ਼ ਹੈ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਸਖਤ ਫਰਮਾਨ, ਕੋਰੋਨਾ ਦੇ ਨਿਯਮ ਤੋੜੇ ਤਾਂ ਹੋਵੇਗਾ ਭਾਰੀ ਜੁਰਮਾਨਾ
ਦਲਜੀਤ ਕੌਰ ਦਾ ਵਿਆਹ ਪੱਕਾ ਹੋਣ ਕਾਰਣ ਪਿੰਡ ਦਾ ਸਰਪੰਚ ਦੇ ਇਸ ਨੂੰ ਥਾਣਾ ਗੜ੍ਹਸ਼ੰਕਰ ਦੇ ਐੱਸ. ਐੱਚ. ਓ. ਇਕਬਾਲ ਸਿੰਘ ਦੇ ਧਿਆਨ ਵਿਚ ਲੈਕੇ ਆਏ। ਇਸ ਦੌਰਾਨ ਐੱਸ. ਐੱਚ. ਓ. ਇਕਬਾਲ ਸਿੰਘ ਅਤੇ ਪੁਲਸ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੜਕੀ ਦੇ ਵਿਆਹ ਵਿਚ ਪਹੁੰਚ ਕੇ ਆਸ਼ੀਰਵਾਦ ਦਿੱਤਾ ਅਤੇ ਆਰਥਿਕ ਮਦਦ ਵੀ ਕੀਤੀ। ਇਸ ਮੌਕੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਥਾਣਾ ਗੜ੍ਹਸ਼ੰਕਰ ਪੁਲਸ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਜਲੰਧਰ ਵਿਚ ਕੋਰੋਨਾ ਦਾ ਵੱਡਾ ਧਮਾਕਾ, 7 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ
ਦੋਰਾਹਾ 'ਚ ਕੋਰੋਨਾ ਦੇ 1 ਹੋਰ ਮਰੀਜ਼ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY