ਬਠਿੰਡਾ (ਵਰਮਾ) : ਸ਼ਹਿਰ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਇਕ ਕੁੜੀ ਦੀ ਨਗਨ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਮਾਮਲੇ ’ਚ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਅਦਾਲਤ ਵਲੋਂ ਸਖ਼ਤ ਨੋਟਿਸ ਲਿਆ ਹੈ। ਇਸ ਸਬੰਧੀ ਜ਼ਿਲ੍ਹਾ ਜੁਡੀਸ਼ੀਅਲ ਮੈਜਿਸਟਰੇਟ ਫਸਟ ਡਿਵੀਜ਼ਨ ਨੇ ਸਬੰਧਤ ਥਾਣਾ ਇੰਚਾਰਜ ਨੂੰ ਹਦਾਇਤ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਕੁੜੀ ਦੇ ਬਿਆਨਾਂ ’ਤੇ ਮੁੱਢਲੀ ਰਿਪੋਰਟ ਦਰਜ ਕਰਕੇ 7 ਮਾਰਚ ਤੱਕ ਅਦਾਲਤ ਵਿਚ ਰਿਪੋਰਟ ਪੇਸ਼ ਕਰਨ। ਇਸ ਮਾਮਲੇ ਵਿਚ ਪੀੜਤ ਲੜਕੀ ਅਤੇ ਉਸਦੀ ਮਾਂ ਨੇ ਦੋਸ਼ ਲਾਇਆ ਸੀ ਕਿ ਦਸੰਬਰ ਮਹੀਨੇ ਵਿਚ ਉਸਦੀ ਇਕ ਫੋਟੋ ਵਾਇਰਲ ਕੀਤੀ ਗਈ ਸੀ ਜੋ ਉਸਦੇ ਦੋਸਤਾਂ ਅਤੇ ਜਾਣ-ਪਹਿਛਾਣ ਵਾਲਿਆਂ ਨੂੰ ਭੇਜੀ ਗਈ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਪੁਲਸ ਥਾਣਾ ਕੈਂਟ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਥਾਣੇ ਦੇ ਅਧਿਕਾਰੀਆਂ ਨੇ ਉਸ ਨੂੰ ਜਾਂਚ ਦੇ ਨਾਂ ’ਤੇ ਕਈ ਵਾਰ ਫੋਨ ਕੀਤਾ ਪਰ ਇਸ ਸਬੰਧੀ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ। ਨਾ ਹੀ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਜਾਂਚ ਸ਼ੁਰੂ ਕੀਤੀ ਗਈ। ਪੁਲਸ ਦੀ ਢਿੱਲੀ ਕਾਰਵਾਈ ਅਤੇ ਮਾਮਲੇ ਵਿਚ ਦਿਲਚਸਪੀ ਨਾ ਲੈਣ ਤੋਂ ਤੰਗ ਆ ਕੇ ਪਰਿਵਾਰ ਨੇ ਇਸ ਮਾਮਲੇ ਵਿਚ ਅਦਾਲਤ ਦਾ ਦਰਵਾਜ਼ਾ ਖੜਕਾਇਆ। ਜਿੱਥੇ ਜ਼ਿਲ੍ਹਾ ਜੁਡੀਸ਼ੀਅਲ ਮੈਜਿਸਟਰੇਟ ਫਸਟ ਡਿਵੀਜ਼ਨ ਜੱਜ ਤਨਵੀ ਗੁਪਤਾ ਨੇ ਸਬੰਧਤ ਥਾਣਾ ਇੰਚਾਰਜ ਨੂੰ ਮਾਮਲਾ ਦਰਜ ਕਰਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕਿਰਾਏ ’ਤੇ ਲੈ ਕੇ ਗਏ ਗੱਡੀ ਰਸਤੇ ਵਿਚ ਲੈ ਕੇ ਹੋਏ ਫਰਾਰ, ਪੰਜ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
NEXT STORY