ਬਰਨਾਲਾ : ਬਰਨਾਲਾ ਦੀ ਰਹਿਣ ਵਾਲੀ ਇਕ ਨੇ ਬਰਨਾਲਾ ਦੇ ਦੋ ਪੁਲਸ ਮੁਲਾਜ਼ਮਾਂ 'ਤੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਗਾਏ ਹਨ। ਇਸ ਤੋਂ ਇਲਾਵਾ ਬਰਨਾਲਾ ਦੇ ਇਕ ਪੱਤਰਕਾਰ 'ਤੇ ਵੀ ਦੋਵਾਂ ਪੁਲਸ ਮੁਲਾਜ਼ਮਾਂ ਤੋਂ ਪੈਸੇ ਲੈ ਕੇ ਇਨਸਾਫ਼ ਦਿਵਾਉਣ ਵਿਚ ਅੜਿੱਕਾ ਪਾਉਣ ਦੇ ਇਲਜ਼ਾਮ ਲਗਾਏ ਹਨ। ਪੀੜਤਾ ਦਾ ਕਹਿਣਾ ਹੈ ਕਿ ਉਕਤ ਮੁਲਾਜ਼ਮਾਂ ਨੇ ਉਸ ਦਾ ਤਕਰੀਬਨ ਚਾਰ ਸਾਲ ਤੱਕ ਸਰੀਰਕ ਸੋਸ਼ਣ ਕੀਤਾ। ਇਸ ਦੌਰਾਨ ਉਕਤ ਵਲੋਂ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ ਗਈ। ਪੀੜਤਾ ਨੇ ਇਹ ਵੀ ਕਿਹਾ ਕਿ ਜਦੋਂ ਉਸ ਨੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਤਾਂ ਉਕਤ ਪੱਤਰਕਾਰ ਨੇ ਜ਼ਬਰਦਸਤੀ ਸਮਝੌਤਾ ਕਰਵਾ ਦਿੱਤਾ ਜਦ ਕਿ ਉਹ ਸਮਝੌਤਾ ਕਰਨ ਲਈ ਰਾਜ਼ੀ ਨਹੀਂ ਸੀ।
ਪੀੜਤਾ ਨੇ ਕਿਹਾ ਕਿ ਉਕਤ ਪੱਤਰਕਾਰ ਨੇ ਸਮਝੌਤੇ ਦੀ ਕਾਪੀ ਵੀ ਆਪਣੇ ਕੋਲ ਹੀ ਰੱਖ ਲਈ। ਜਿਸ ਤੋਂ ਬਾਅਦ ਉਸ ਨੇ ਇਸ ਪੱਤਰਕਾਰ ਖਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਉਕਤ ਪੱਤਰਕਾਰ ਨੇ ਉਸ 'ਤੇ ਸਮਝੌਤਾ ਕਰਨ ਲਈ ਲਗਾਤਾਰ ਦਬਾਅ ਬਣਾਇਆ। ਪੀੜਤਾ ਨੇ ਇਹ ਵੀ ਦੱਸਿਆ ਕਿ ਬਰਨਾਲਾ ਪੁਲਸ ਤੋਂ ਇਨਸਾਫ਼ ਨਾ ਮਿਲਣ 'ਤੇ ਉਹ ਸੰਗਰੂਰ ਪੁਲਸ ਦੇ ਆਈ. ਜੀ. ਕੋਲ ਗਈ, ਜਿੱਥੇ ਉਸ ਦੀ ਗਵਾਹੀ ਵੀ ਹੋਈ। ਦੋਵੇਂ ਪੁਲਸ ਮੁਲਾਜ਼ਮਾਂ ਨੇ ਉਸ ਕੋਲ ਮੌਜੂਦ ਵੀ ਨਸ਼ਟ ਕਰ ਦਿੱਤੇ।
ਉਧਰ ਬਰਨਾਲਾ ਪੁਲਸ ਦੇ ਐੱਸ.ਐੱਸ.ਪੀ. ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਾਰਵਾਈ ਸੰਗਰੂਰ ਪੁਲਸ ਕਰ ਰਹੀ ਹੈ ਅਤੇ ਉਕਤ ਮੁਲਾਜ਼ਮਾਂ ਖਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਵੀ ਕੀਤਾ ਗਿਆ ਹੈ।
ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ 'ਚ 8 ਮੁਲਜ਼ਮ ਬਰੀ
NEXT STORY