ਜਲੰਧਰ - ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਫਗਵਾੜਾ-ਹੁਸ਼ਿਆਰਪੁਰ ਰੋਡ ਨਜ਼ਦੀਕ ਰੋਡ 'ਤੇ ਤੇਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਪਤੀ-ਪਤਨੀ ਸਮੇਤ ਇਕ ਛੋਟੀ ਬੱਚੀ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮ ਹੋ ਗਿਆ। ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਪੁਲਸ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿਮ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਅਦਿੱਤਿਆ ਆਈਪੀਐੱਸ ਨੇ ਇੱਕ ਵੱਡਾ ਐਕਸ਼ਨ ਕੀਤਾ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ਉਤੇ
1. ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ 'ਚ ਬੈਠੇ 13 ਮੁਲਜ਼ਮ ਗ੍ਰਨੇਡ ਲਾਂਚਰ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੰਜਾਬ ਪੁਲਸ ਦੀ ਟੀਮ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਅਤੇ ਬੱਬਰ ਖਾਲਸਾ ਨਾਲ ਜੁੜੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਇਕ ਮੁਲਜ਼ਮ ਨਾਬਾਲਗ ਹੈ। 4 ਦਿਨਾਂ ਤੋਂ ਚੱਲ ਰਹੇ ਪੰਜਾਬ ਪੁਲਸ ਦੇ ਆਪਰੇਸ਼ਨ ਵਿਚ ਦੋ ਅੱਤਵਾਦੀ ਮਾਡਿਊਲ ਨੂੰ ਫੜਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ 'ਚ ਬੈਠੇ 13 ਮੁਲਜ਼ਮ ਗ੍ਰਨੇਡ ਲਾਂਚਰ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
2. ਪੰਜਾਬ 'ਚ 3 ਥਾਣਾ ਮੁਖੀਆਂ 'ਤੇ ਵੱਡੀ ਕਾਰਵਾਈ
ਜ਼ਿਲ੍ਹਾ ਗੁਰਦਾਸਪੁਰ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਪੁਲਸ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿਮ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਅਦਿੱਤਿਆ ਆਈਪੀਐੱਸ ਨੇ ਇੱਕ ਵੱਡਾ ਐਕਸ਼ਨ ਕੀਤਾ ਹੈ। ਇਸ ਤਹਿਤ ਉਨ੍ਹਾਂ ਨੇ ਜ਼ਿਲ੍ਹੇ ਨਾਲ ਸੰਬੰਧਿਤ ਤਿੰਨ ਥਾਣਿਆਂ ਦੇ ਇੰਚਾਰਜਾਂ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਹੋ ਕੇ ਤਿੰਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ 3 ਥਾਣਾ ਮੁਖੀਆਂ 'ਤੇ ਵੱਡੀ ਕਾਰਵਾਈ
3. ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਹਰਜੋਤ ਬੈਂਸ, ਸਰਕਾਰ ਕੋਲ ਰੱਖੀ ਇਹ ਵੱਡੀ ਮੰਗ
ਨੰਗਲ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨ ਅਤੇ ਸ਼ਹਿਰ ਦੇ ਵਸਨੀਕਾਂ ਦੇ ਜੀਵਨ-ਪੱਧਰ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਚੰਡੀਗੜ੍ਹ ਵਿਖੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਅਤੇ ਭਾਖੜਾ ਨੰਗਲ ਡੈਮ ਦੇ ਆਲੇ-ਦੁਆਲੇ ਵਸੇ ਇਸ ਸ਼ਹਿਰ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਮੰਗ ਰੱਖੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਹਰਜੋਤ ਬੈਂਸ, ਸਰਕਾਰ ਕੋਲ ਰੱਖੀ ਇਹ ਵੱਡੀ ਮੰਗ
4. ਪੰਜਾਬ 'ਚ ਦਿਲ-ਦਹਿਲਾ ਦੇਣ ਵਾਲਾ ਹਾਦਸਾ, ਈ-ਰਿਕਸ਼ਾ 'ਚ ਸਵਾਰ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਫਗਵਾੜਾ-ਹੁਸ਼ਿਆਰਪੁਰ ਰੋਡ ਨਜ਼ਦੀਕ ਰੋਡ 'ਤੇ ਤੇਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਪਤੀ-ਪਤਨੀ ਸਮੇਤ ਇਕ ਛੋਟੀ ਬੱਚੀ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮ ਹੋ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ ਦਿਲ-ਦਹਿਲਾ ਦੇਣ ਵਾਲਾ ਹਾਦਸਾ, ਈ-ਰਿਕਸ਼ਾ 'ਚ ਸਵਾਰ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
5. ਪੰਜਾਬ 'ਚ ਵੱਡੀ ਵਾਰਦਾਤ! ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਫਿਰੋਜ਼ਪੁਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਦੀ ਰੋਡ 'ਤੇ ਇਕ ਕਾਲੋਨੀ ਵਿਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੀ ਵਿਅਕਤੀ ਦੀ ਖ਼ੂਨ ਨਾਲ ਲਥਪਥ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਦਿਆਲ ਸਿੰਘ ਵਾਸੀ ਅਲੀ ਕੇ ਪਿੰਡ ਦਾ ਰਹਿਣ ਵਾਲਾ ਸੀ। ਮੌਕੇ ਉਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ ਵੱਡੀ ਵਾਰਦਾਤ! ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
6. ਪੰਜਾਬ 'ਚ ਅੱਗ ਦਾ ਕਹਿਰ, 40-50 ਏਕੜ ਕਣਕ ਸੜ ਕੇ ਸਵਾਹ, ਟਰੈਕਟਰਾਂ ਸਣੇ 2 ਨੌਜਵਾਨ ਵੀ ਸੜੇ
ਹਲਕਾ ਜਲਾਲਾਬਾਦ ਦੇ ਪਿੰਡ ਸਿਮਰੇ ਵਾਲਾ ਢਾਣੀ ਮਾੜਿਆਂ ਵਾਲੀ ਦੇ ਰਕਬੇ 'ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ 'ਤੇ ਕੁਦਰਤ ਦੇ ਕਹਿਰਵਾਨ ਹੋਣ ਤੋਂ ਬਾਅਦ ਅਚਾਨਕ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੇ ਕਾਰਨ ਲਗਭਗ 50 ਏਕੜ ਦੇ ਕਰੀਬ ਫਸਲ ਸਣੇ 2 ਟਰੈਕਟਰ ਤੇ 2 ਨੌਜਵਾਨਾਂ ਦੇ ਝੁਲਸ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ ਅੱਗ ਦਾ ਕਹਿਰ, 40-50 ਏਕੜ ਕਣਕ ਸੜ ਕੇ ਸਵਾਹ, ਟਰੈਕਟਰਾਂ ਸਣੇ 2 ਨੌਜਵਾਨ ਵੀ ਸੜੇ
7. ਕੈਨੇਡਾ 'ਚ ਵੱਡੀ ਵਾਰਦਾਤ ; 2 ਗੁੱਟਾਂ 'ਚ ਹੋ ਰਹੀ ਫਾਇਰਿੰਗ ਦੌਰਾਨ ਬੱਸ ਉਡੀਕਦੀ ਪੰਜਾਬੀ ਮੁਟਿਆਰ ਦੀ ਗਈ ਜਾਨ
ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੜ੍ਹਾਈ ਕਰਨ ਗਈ ਇਕ 21 ਸਾਲਾ ਪੰਜਾਬੀ ਮੁਟਿਆਰ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹਰਸਿਮਰਤ ਰੰਧਾਵਾ ਕੰਮ 'ਤੇ ਜਾਣ ਲਈ ਹੈਮਿਲਟਨ ਬੱਸ ਸਟੈਂਡ 'ਤੇ ਬੱਸ ਦੀ ਉਡੀਕ ਕਰ ਰਹੀ ਸੀ ਕਿ ਅਚਾਨਕ ਉਸ ਦੇ ਗੋਲ਼ੀ ਲੱਗ ਗਈ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਕੈਨੇਡਾ 'ਚ ਵੱਡੀ ਵਾਰਦਾਤ ; 2 ਗੁੱਟਾਂ 'ਚ ਹੋ ਰਹੀ ਫਾਇਰਿੰਗ ਦੌਰਾਨ ਬੱਸ ਉਡੀਕਦੀ ਪੰਜਾਬੀ ਮੁਟਿਆਰ ਦੀ ਗਈ ਜਾਨ
8. ਸੋਨਾ 1,557 ਰੁਪਏ ਹੋਇਆ ਮਹਿੰਗਾ , ਚਾਂਦੀ ਵੀ 2,222 ਰੁਪਏ ਚੜ੍ਹੀ, ਜਾਣੋ ਕਾਰਨ
ਇਸ ਹਫ਼ਤੇ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅੰਕੜਿਆਂ ਅਨੁਸਾਰ, ਇੱਕ ਹਫ਼ਤੇ ਵਿੱਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ਵਿੱਚ 1,557 ਰੁਪਏ ਦਾ ਵਾਧਾ ਹੋਇਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸੋਨਾ 1,557 ਰੁਪਏ ਹੋਇਆ ਮਹਿੰਗਾ , ਚਾਂਦੀ ਵੀ 2,222 ਰੁਪਏ ਚੜ੍ਹੀ, ਜਾਣੋ ਕਾਰਨ
9. ਟੀਮ ਦੇ ਸਾਬਕਾ ਮਾਲਕ ਨੇ ਮੈਚ ਫਿਕਸਿੰਗ ਲਈ ਖਿਡਾਰੀਆਂ ਨਾਲ ਕੀਤਾ ਸੰਪਰਕ, BCCI ਨੇ ਲਾ'ਤਾ Ban
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਲੋਕਪਾਲ ਜਸਟਿਸ (ਸੇਵਾ-ਮੁਕਤ) ਅਰੁਣ ਮਿਸ਼ਰਾ ਨੇ ਮੁੰਬਈ ਟੀ-20 ਲੀਗ ਫ੍ਰੈਂਚਾਈਜ਼ੀ ਦੇ ਸਾਬਕਾ ਸਹਿ-ਮਾਲਕ ਗੁਰਮੀਤ ਸਿੰਘ ਭਾਮਰਾਹ ’ਤੇ ਸ਼ਹਿਰ ਦੇ ਖਿਡਾਰੀਆਂ ਧਵਲ ਕੁਲਕਰਣੀ ਅਤੇ ਭਾਵਿਨ ਠੱਕਰ ਨਾਲ ਟੂਰਨਾਮੈਂਟ 2019 ਪੜਾਅ ਦੌਰਾਨ ਫਿਕਸਿੰਗ ਲਈ ਸੰਪਰਕ ਕਰਨ ਲਈ ਪਾਬੰਦੀ ਲਾ ਦਿੱਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਟੀਮ ਦੇ ਸਾਬਕਾ ਮਾਲਕ ਨੇ ਮੈਚ ਫਿਕਸਿੰਗ ਲਈ ਖਿਡਾਰੀਆਂ ਨਾਲ ਕੀਤਾ ਸੰਪਰਕ, BCCI ਨੇ ਲਾ'ਤਾ Ban
10. ਜਲੰਧਰ 'ਚ ਸੰਨੀ ਦਿਓਲ 'ਤੇ FIR ਮਗਰੋਂ Jaat ਦੇ ਨਿਰਮਾਤਾਵਾਂ ਨੇ ਮੰਗੀ ਮਾਫੀ, ਵਿਵਾਦਪੂਰਨ ਸੀਨ ਕੀਤਾ ਡਿਲੀਟ
ਸੰਨੀ ਦਿਓਲ ਦੀ ਫਿਲਮ 'ਜਾਟ' ਦੇ ਨਿਰਮਾਤਾਵਾਂ ਨੇ ਫਿਲਮ ਦੇ ਇੱਕ ਦ੍ਰਿਸ਼ ਨੂੰ ਲੈ ਕੇ ਹਾਲ ਹੀ ਵਿੱਚ ਹੋਏ ਵਿਵਾਦ ਨੂੰ ਸੰਬੋਧਿਤ ਕਰਦੇ ਹੋਏ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ 'ਤੇ ਈਸਾਈ ਭਾਈਚਾਰੇ ਦੇ ਮੈਂਬਰਾਂ ਦੁਆਰਾ ਇਤਰਾਜ਼ ਜਤਾਇਆ ਗਿਆ। ਧਾਰਮਿਕ ਸੰਵੇਦਨਸ਼ੀਲਤਾ 'ਤੇ ਚਿੰਤਾਵਾਂ ਦੇ ਜਵਾਬ ਵਿੱਚ, ਨਿਰਮਾਤਾਵਾਂ ਨੇ ਸਪੱਸ਼ਟ ਕੀਤਾ ਕਿ ਸਬੰਧਤ ਦ੍ਰਿਸ਼ ਨੂੰ ਹਟਾ ਦਿੱਤਾ ਗਿਆ ਹੈ, ਜਿਸ ਨਾਲ ਸਾਰੇ ਧਰਮਾਂ ਅਤੇ ਭਾਈਚਾਰਿਆਂ ਪ੍ਰਤੀ ਉਨ੍ਹਾਂ ਦੇ ਸਨਮਾਨ ਦੀ ਪੁਸ਼ਟੀ ਹੁੰਦੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਜਲੰਧਰ 'ਚ ਸੰਨੀ ਦਿਓਲ 'ਤੇ FIR ਮਗਰੋਂ Jaat ਦੇ ਨਿਰਮਾਤਾਵਾਂ ਨੇ ਮੰਗੀ ਮਾਫੀ, ਵਿਵਾਦਪੂਰਨ ਸੀਨ ਕੀਤਾ ਡਿਲੀਟ
ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਤੋਹਫ਼ਾ, 33 ਫੀਸਦੀ ਸਬਸਿਡੀ ਦੇਣ ਦਾ ਐਲਾਨ
NEXT STORY