ਤਪਾ ਮੰਡੀ (ਮਾਰਕੰਡਾ)— ਸਰਕਾਰੀ ਹਸਪਤਾਲ ਤਪਾ ਵਿਖੇ ਇਕ ਵਿਆਹੁਤਾ ਲੜਕੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਧੌਲਾ ਦੀ ਲੜਕੀ ਰਿੰਕੂ ਪੁੱਤਰੀ ਸਾਧੂ ਖਾਂ ਦੇ ਬਿਆਨਾਂ ਅਨੁਸਾਰ ਉਹ ਪਿੰਡ ਬੁਰਜ ਹਰੀਕਾ (ਫਰੀਦਕੋਟ) ਵਿਖੇ 4 ਮਹੀਨੇ ਪਹਿਲਾਂ ਵਿਆਹੀ ਸੀ ਅਤੇ ਵਿਆਹ ਮੌਕੇ ਉਸਦੇ ਮਾਂ-ਬਾਪ ਨੇ ਉਸ ਨੂੰ ਬੈੱਡ, ਫਰਿੱਜ਼, ਕੂਲਰ, ਕੱਪੜੇ ਧੌਣ ਵਾਲੀ ਮਸ਼ੀਨ, ਸੋਫ਼ਾ ਸੈੱਟ, ਪੇਟੀ, ਅਲਮਾਰੀ ਤੋਂ ਇਲਾਵਾ ਸੋਨੇ ਦੇ ਗਹਿਣੇ ਦਾਜ ਵਿਚ ਦਿੱਤੇ ਸਨ ਪਰ ਉਸ ਦੇ ਸਹੁਰਿਆਂ ਦਾ ਇੰਨ੍ਹੇ ਦਾਜ ਨਾਲ ਢਿੱਡ ਨਹੀ ਭਰਿਆ ਤੇ ਉਨ੍ਹਾਂ ਨੇ ਹੋਰ ਦਾਜ ਮੰਗਣਾ ਸ਼ੁਰੂ ਕਰ ਦਿੱਤਾ। ਜਿਸ ਦੇ ਚੱਲਦੇ ਹੋਰ ਦਾਜ ਨਾ ਦੇਣ 'ਤੇ ਉਸਦੀ ਕਈ ਵਾਰ ਕੁੱਟਮਾਰ ਕੀਤੀ ਜਿਸ ਵਿਚ ਕਥਿਤ ਉਸਦਾ ਪਤੀ ਵੀ ਸ਼ਾਮਲ ਸੀ।
ਪੀੜਤ ਵਿਆਹੁਤਾ ਨੇ ਦੱਸਿਆ ਕਿ ਕੁੱਟਮਾਰ ਦੀ ਘਟਨਾ ਸੰਬੰਧੀ ਉਸਨੇ ਆਪਣੇ ਮਾਪਿਆਂ ਨੂੰ ਵੀ ਦੱਸਿਆ ਪਰ ਜਦੋਂ ਉਹ ਉਸ ਨੂੰ ਲੈ ਕੇ ਜਾਣ ਲਈ ਆਏ ਤਾਂ ਉਸ ਦੇ ਸਹੁਰਿਆਂ ਨੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਤੇ ਬਾਅਦ ਵਿਚ ਮਾਪਿਆਂ ਨੇ ਪਿੰਡ ਧੌਲਾ ਦੀ ਪੰਚਾਇਤ ਨੂੰ ਸਾਰੀ ਗੱਲ ਦੱਸੀ ਤੇ ਉਹ ਸਹੁਰਿਆਂ ਤੋਂ ਇਥੇ ਲੈ ਕੇ ਆਏ। ਲੜਕੀ ਦੀ ਮਾਂ ਲਖਵਿੰਦਰ ਬੇਗਮ ਨੇ ਦੱਸਿਆ ਕਿ ਲੜਕੀ ਦੇ ਜ਼ਿਆਦਾ ਸੱਟਾਂ ਵੱਜੀਆਂ ਹੋਣ ਕਾਰਨ ਉਸਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਪੁਲਸ ਨੇ ਵੀ ਬਿਆਨ ਕਲਮਬੰਦ ਕਰ ਲਏ ਹਨ।
ਬੰਗਾ 'ਚ ਮਿਲਿਆ ਕੱਟਿਆ ਹੋਇਆ ਸਿਰ, ਦਹਿਸ਼ਤ 'ਚ ਲੋਕ
NEXT STORY