ਚੰਡੀਗੜ੍ਹ (ਪ੍ਰੀਕਸ਼ਿਤ) : ਪੰਜਾਬ ਯੂਨੀਵਰਸਿਟੀ 'ਚ ਪਰਿਵਾਰ ਨਾਲ ਰਹਿ ਰਹੀ ਫੈਸ਼ਨ ਡਿਜ਼ਾਈਨਰ ਨੇ ਆਪਣੀ ਮੰਗਣੀ ਤੋਂ 2 ਦਿਨ ਪਹਿਲਾਂ ਘਰ 'ਚ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ 26 ਸਾਲਾ ਅਮਨਦੀਪ ਕੌਰ ਵਜੋਂ ਹੋਈ ਹੈ। ਅਮਨਦੀਪ ਦੇ ਪਿਤਾ ਪੰਜਾਬ ਯੂਨੀਵਰਸਿਟੀ 'ਚ ਸੁਪਰੀਡੈਂਟ ਵਜੋਂ ਤਾਇਨਾਤ ਹਨ। ਮੌਕੇ 'ਤੇ ਮਿਲੇ ਖ਼ੁਦਕੁਸੀ ਨੋਟ 'ਚ ਲਿਖਿਆ ਹੈ ਕਿ ਮੈਂ ਸਿਚੁਏਸ਼ਨ ਨੂੰ ਹੈਂਡਲ ਨਹੀਂ ਕਰ ਪਾਈ, ਆਈ ਐਮ ਸੌਰੀ, ਮੈਂ ਜੋ ਕਰ ਰਹੀ ਹਾਂ, ਆਪਣੀ ਮਰਜ਼ੀ ਨਾਲ ਕਰ ਰਹੀ ਹਾਂ। ਧੀ ਦੀ ਮੰਗਣੀ ਦਾ ਖੁਸ਼ੀ ਭਰਿਆ ਮਾਹੌਲ ਇਸ ਤਰ੍ਹਾਂ ਉਦਾਸੀ ਅਤੇ ਸੋਗ ਵਿਚ ਬਦਲ ਜਾਵੇਗਾ, ਇਹ ਕਿਸੇ ਨੇ ਸੋਚਿਆ ਵੀਂ ਨਹੀਂ ਸੀ।
ਅਮਨਦੀਪ ਨੇ ਨਿੱਜੀ ਸੰਸਥਾ ਤੋਂ ਐੱਮ. ਐੱਸ. ਸੀ. ਫੈਸ਼ਨ ਡਿਜ਼ਾਈਨਿੰਗ ਕੀਤੀ ਸੀ। ਇਸ ਤੋਂ ਬਾਅਦ ਨਾਮੀ ਕੰਪਨੀ ਵਿਚ ਨੌਕਰੀ ਲੱਗ ਗਈ। 2 ਦਿਨ ਬਾਅਦ ਉਸਦੀ ਮੰਗਣੀ ਸੀ ਅਤੇ ਪੂਰਾ ਪਰਿਵਾਰ ਤਿਆਰੀਆਂ ਵਿਚ ਰੁੱਝਿਆ ਹੋਇਆ ਸੀ। ਪੁਲਸ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਤੋਂ ਪੁੱਛਗਿੱਛ ਕਰਨ ਵਿਚ ਰੁੱਝੀ ਹੋਈ ਹੈ। ਪੁਲਸ ਅਨੁਸਾਰ ਅਮਨਦੀਪ ਨੇ ਦੇਰ ਰਾਤ ਆਪਣੇ ਕਮਰੇ ਵਿਚ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਸ਼ੁੱਕਰਵਾਰ ਸਵੇਰੇ ਉਦੋਂ ਲੱਗਿਆ, ਜਦੋਂ ਕਾਫ਼ੀ ਦੇਰ ਹੋਣ ਦੇ ਬਾਵਜੂਦ ਵੀ ਉਹ ਬਾਹਰ ਨਹੀਂ ਆਈ। ਉਸਨੂੰ ਜਗਾਉਣ ਲਈ ਪਹਿਲੀ ਮੰਜ਼ਿਲ 'ਤੇ ਕਮਰੇ ਦੇ ਬਾਹਰ ਦਾ ਗੇਟ ਖੜਕਾਇਆ ਗਿਆ, ਪਰ ਕਾਫ਼ੀ ਦੇਰ ਤੱਕ ਕੋਈ ਜਵਾਬ ਨਹੀਂ ਆਇਆ। ਪਰਿਵਾਰਕ ਮੈਂਬਰ ਡਰ ਗਏ ਅਤੇ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੋਲ੍ਹਣ ’ਤੇ ਅਮਨਦੀਪ ਨੂੰ ਫ਼ਾਹੇ ਨਾਲ ਲਟਕਿਆ ਦੇਖ ਹੈਰਾਨ ਰਹਿ ਗਏ। ਇਸ ਤੋਂ ਬਾਅਦ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਅਮਨਦੀਪ ਨੂੰ ਫ਼ਾਹੇ ਤੋਂ ਹੇਠਾ ਉਤਾਰਿਆ ਅਤੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਧੀ ਦੇ ਇਸ ਕਦਮ ਨਾਲ ਪਰਿਵਾਰ ਦੇ ਲੋਕ ਵੀ ਹੈਰਾਨ ਹਨ। ਹਾਲਾਂਕਿ ਉਸ ਨੇ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ, ਪਰ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਖ਼ੁਦਕੁਸ਼ੀ ਨੋਟ ਵਿਚ ਲਿਖਿਆ, ਆਈ ਐਮ ਸੌਰੀ
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਜਾਂਚ ਤੋਂ ਬਾਅਦ ਮੌਕੇ ਤੋਂ ਖ਼ੁਦਕੁਸ਼ੀ ਨੋਟ ਬਰਾਮਦ ਕੀਤਾ। ਖ਼ੁਦਕੁਸ਼ੀ ਨੋਟ ਵਿਚ ਲਿਖਿਆ ਹੈ ਆਈ ਐਮ ਸੌਰੀ, ਮੈਂ ਜੋ ਕਰ ਰਹੀ ਹਾਂ, ਆਪਣੀ ਮਰਜ਼ੀ ਨਾਲ ਕਰ ਰਹੀ ਹਾਂ। ਇਸ ਦੇ ਲਈ ਕਿਸੇ ਨੂੰ ਜ਼ਿੰਮਵਾਰ ਨਾ ਠਹਿਰਾਇਆ ਜਾਵੇ। ਮੈਂ ਸਥਿਤੀ ਨੂੰ ਸੰਭਾਲ ਨਹੀਂ ਸਕੀ। ਪੁਲਸ ਨੇ ਘਟਨਾ ਸਥਾਨ ਦੀ ਫਾਰੈਂਸਿਕ ਟੀਮ ਤੋਂ ਮੌਕੇ ਦਾ ਮੁਆਇਨਾ ਕਰਵਾਉਣ ਤੋਂ ਬਾਅਦ ਬਰਾਮਦ ਖ਼ੁਦਕੁਸ਼ੀ ਨੋਟ ਨੂੰ ਕਬਜ਼ੇ ਵਿਚ ਲੈ ਗਿਆ ਹੈ।
ਖ਼ੁਦਕੁਸ਼ੀ ਨੋਟ ਦੀ ਕਰਵਾਈ ਜਾਵੇਗੀ ਜਾਂਚ
ਖ਼ੁਦਕੁਸ਼ੀ ਨੋਟ ਦੀ ਪੁਲਸ ਜਾਂਚ ਕਰਵਾਏਗੀ। ਪੁਲਸ ਨੇ ਖ਼ੁਦਕੁਸ਼ੀ ਨੋਟ ਦੀ ਲਿਖਾਵਟ ਅਤੇ ਮ੍ਰਿਤਕ ਅਮਨਦੀਪ ਦੀ ਹੈਂਡ ਰਾਈਟਿੰਗ ਦੇ ਮਿਲਾਣ ਦੇ ਲਈ ਨਮੂਨੇ ਲਏ ਹਨ। ਪੁਲਸ ਹੈਂਡ ਰਾਈਟਿੰਗ ਐਕਸਪਰਟ ਤੋਂ ਲਿਖਾਵਟ ਦਾ ਮਿਲਾਣ ਕਰਵਾਏਗੀ, ਤਾਂ ਕਿ ਸਾਬਤ ਹੋ ਸਕੇ ਕਿ ਘਟਨਾ ਸਥਾਨ ਤੋਂ ਬਰਾਮਦ ਖ਼ੁਦਕੁਸ਼ੀ ਨੋਟ ਮ੍ਰਿਤਕ ਵੱਲੋਂ ਹੀ ਲਿਖਿਆ ਗਿਆ ਸੀ।
50 ਫ਼ੀਸਦੀ ਤੱਕ ਸਸਤੀਆਂ ਹੋ ਗਈਆਂ ਲਗਜ਼ਰੀ ਕਾਰਾਂ, ਜਾਣੋ ਕਿੱਥੇ ਤੇ ਕਿਉਂ ਮਿਲ ਰਹੀ ਹੈ ਇਹ ਆਫ਼ਰ
NEXT STORY