ਖੰਨਾ (ਵਿਪਨ) : ਖੰਨਾ ਨੈਸ਼ਨਲ ਹਾਈਵੇਅ 'ਤੇ ਉਸ ਸਮੇਂ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਭੇਤਭਰੇ ਹਾਲਾਤ 'ਚ ਇਕ ਜਵਾਨ ਕੁੜੀ ਜ਼ਿੰਦਾ ਸੜ ਗਈ। ਅਜਿਹਾ ਦਰਦਨਾਕ ਮੰਜ਼ਰ ਦੇਖ ਕੇ ਹਰ ਕਿਸੇ ਦਾ ਦਿਲ ਦਹਿਲ ਗਿਆ। ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਹਾਈਵੇਅ 'ਤੇ ਵੱਡੀ ਗਿਣਤੀ 'ਚ ਲੋਕ ਲੰਘਦੇ ਹਨ ਪਰ ਕਿਸੇ ਨੇ ਵੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਹੰਗਾਮੇ ਮਗਰੋਂ 'ਅਕਾਲੀ ਦਲ' ਤੇ 'ਆਪ' ਵੱਲੋਂ ਵਾਕਆਊਟ
ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਪਿੰਡ ਭੱਠਲ 'ਚ ਰਹਿੰਦੇ ਹਨ, ਜੋ ਕਿ ਦੋਰਾਹਾ 'ਚ ਪੈਂਦਾ ਹੈ ਅਤੇ ਉਸ ਦੇ 7 ਬੱਚੇ ਹਨ। ਉਸ ਨੇ ਦੱਸਿਆ ਉਸ ਦੀ ਧੀ ਦੀ ਉਮਰ ਕਰੀਬ 31 ਸਾਲ ਦੀ ਸੀ, ਜੋ ਸਵੇਰੇ ਰੁਜ਼ਗਾਰ ਦੀ ਭਾਲ 'ਚ ਘਰੋਂ ਨਿਕਲੀ ਸੀ। ਪਿਤਾ ਨੇ ਕਿਹਾ ਕਿ ਘਰ 'ਚ ਕਿਸੇ ਤਰ੍ਹਾਂ ਦਾ ਕੋਈ ਲੜਾਈ-ਝਗੜਾ ਜਾਂ ਅਜਿਹੀ ਕੋਈ ਗੱਲ ਨਹੀਂ ਹੋਈ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਹੀ ਕੁੜੀ ਸਭ ਨੂੰ ਮਿਲ ਕੇ ਘਰੋਂ ਬਾਹਰ ਗਈ ਸੀ।
ਇਹ ਵੀ ਪੜ੍ਹੋ : ਸ਼ਰਾਬ ਦੇ ਪਿਆਕੜਾਂ ਨੂੰ ਝਟਕਾ, ਕੀਮਤਾਂ ਬਾਰੇ ਲਿਆ ਗਿਆ ਇਹ ਫ਼ੈਸਲਾ
ਫਿਰ ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੀ ਧੀ ਨੈਸ਼ਨਲ ਹਾਈਵੇਅ 'ਤੇ ਭੇਤਭਰੇ ਹਾਲਾਤ 'ਚ ਜ਼ਿੰਦਾ ਸੜ ਗਈ ਹੈ। ਪਿੰਡ ਦੇ ਨੰਬਰਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ਬਾਰੇ ਪ੍ਰਸ਼ਾਸਨ ਵੱਲੋਂ ਸੂਚਨਾ ਦੇਣ 'ਤੇ ਹੀ ਉਨ੍ਹਾਂ ਨੂੰ ਪਤਾ ਲੱਗਾ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਮਹਿਕਮੇ ਦੀ ਵੱਡੀ ਭਵਿੱਖਬਾਣੀ, ਜਾਣੋ ਇਸ ਵਾਰ ਕੀ ਰੰਗ ਦਿਖਾਵੇਗੀ ਗਰਮੀ (ਵੀਡੀਓ)
ਫਿਲਹਾਲ ਮੌਕੇ 'ਤੇ ਡੀ. ਐਸ. ਪੀ. ਰਾਜਨ ਪਰਮਿੰਦਰ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਹਾਈਵੇਅ 'ਤੇ ਬਣੇ ਲੋਹੇ ਦੇ ਪੁਲ 'ਤੇ ਕੁੜੀ ਨੂੰ ਅੱਗ ਲੱਗੀ ਹੋਈ ਸੀ, ਜਿਸ ਨੂੰ ਥਾਣੇਦਾਰ ਨੇ ਆ ਕੇ ਬੁਝਾਇਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਭਵਾਨੀਗੜ੍ਹ: ਦੋ ਅਧਿਆਪਕ ਕੋਰੋਨਾ ਪਾਜ਼ੇਟਿਵ, ਵਿਭਾਗ ਨੇ ਸਕੂਲ ਕੀਤੇ ਬੰਦ
NEXT STORY