ਚੰਡੀਗੜ੍ਹ (ਸੁਸ਼ੀਲ) : ਇਕ ਕੁੜੀ ਨੇ ਸ਼ਨੀਵਾਰ ਨੂੰ ਸੁਖਨਾ ਝੀਲ ’ਚ ਛਾਲ ਮਾਰ ਦਿੱਤੀ। ਇਹ ਦੇਖ ਕੇ ਸੈਲਾਨੀਆਂ ਨੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਗੋਤਾਖੋਰਾਂ ਤੇ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਕੁੜੀ ਨੂੰ ਝੀਲ ’ਚੋਂ ਬਾਹਰ ਕੱਢਿਆ ਤੇ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਕੁੜੀ ਦੀ ਪਛਾਣ ਸੈਕਟਰ-25 ਦੀ ਰਿੰਕੀ ਵਜੋਂ ਹੋਈ। ਜਾਂਚ ’ਚ ਸਾਹਮਣੇ ਆਇਆ ਕਿ ਕੁੜੀ ਨੇ ਛਾਲ ਮਾਰਨ ਤੋਂ ਪਹਿਲਾਂ ਕੋਈ ਜ਼ਹਿਰੀਲਾ ਪਦਾਰਥ ਖਾਧਾ ਸੀ।
ਸੈਕਟਰ-3 ਥਾਣਾ ਪੁਲਸ ਕੁੜੀ ਦੇ ਹੋਸ਼ ’ਚ ਆਉਣ ਤੋਂ ਬਾਅਦ ਛਾਲ ਮਾਰਨ ਬਾਰੇ ਜਾਂਚ ਕਰੇਗੀ। ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਸੁਖਨਾ ਝੀਲ ’ਤੇ ਕੁੜੀ ਬੈਠੀ ਹੋਈ ਸੀ। ਇਕਦਮ ਉਹ ਖੜ੍ਹੀ ਹੋਈ ਅਤੇ ਪਾਣੀ ’ਚ ਛਾਲ ਮਾਰ ਦਿੱਤੀ। ਸੈਰ ਕਰ ਰਹੇ ਲੋਕਾਂ ਨੇ ਰੌਲਾ ਪਾਇਆ ਤੇ ਪੁਲਸ ਨੂੰ ਮਾਮਲੇ ਬਾਰੇ ਦੱਸਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਨੂੰ ਬੁਲਾਇਆ। ਕੁੜੀ ਪਾਣੀ ’ਚ ਡੁੱਬ ਰਹੀ ਸੀ ਅਤੇ ਬੋਟ ਰਾਹੀਂ ਗੋਤਾਖੋਰ ਕੁੜੀ ਕੋਲ ਪਹੁੰਚੇ ਅਤੇ ਉਸ ਨੂੰ ਪਾਣੀ ਤੋਂ ਬਾਹਰ ਕੱਢ ਤੇ ਹਸਪਤਾਲ ਲੈ ਗਏ। ਡਾਕਟਰਾਂ ਨੇ ਦੱਸਿਆ ਕਿ ਕੁੜੀ ਨੇ ਛਾਲ ਮਾਰਨ ਤੋਂ ਪਹਿਲਾਂ ਕੋਈ ਜ਼ਹਿਰੀਲਾ ਪਦਾਰਥ ਖਾਧਾ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
MLA ਅਨਮੋਲ ਗਗਨ ਮਾਨ ਬਾਰੇ ਲਿਆ ਗਿਆ ਅਹਿਮ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
NEXT STORY