ਪੱਟੀ (ਸੌਰਭ) : ਵਿਧਾਨਸਭਾ ਹਲਕਾ ਪੱਟੀ 'ਚ ਕੁੜੀ ਨੂੰ ਅਗਵਾ ਕਰਨ ਆਏ 6 ਕਾਰ ਸਵਾਰਾਂ ਨੇ ਪਟਿਆਲਾ ਦੇ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਦੇਹਾਤੀ ਪ੍ਰਧਾਨ ਚੇਤਨ ਸਿੰਘ 'ਤੇ ਗੋਲੀਆਂ ਚੱਲਾ ਦਿੱਤੀਆਂ। ਜ਼ਖਮੀ ਚੇਤਨ ਸਿੰਘ ਨੂੰ ਸਥਾਨਕ ਲੋਕਾਂ ਨੇ ਸਰਕਾਰੀ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ। ਉਸਦੀ ਹਾਲਤ ਨਾਜ਼ੁਕ ਹੋਣ ਕਰਕੇ ਤਰਨਤਾਰਨ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਲੜਕੀ ਰਿੰਕਾ ਪੁੱਤਰੀ ਹਰਪਾਲ ਸਿੰਘ ਵਾਸੀ ਹਰੀਕੇ ਨੇ ਦੱਸਿਆ ਕਿ ਉਹ ਵਰਧਮਾਨ ਫੈਕਟਰੀ ਹੁਸ਼ਿਆਰਪੁਰ ਵਿਖੇ ਨੌਕਰੀ ਕਰਦੀ ਹੈ ਅਤੇ ਬੀਤੇ ਦਿਨ ਉਹ ਆਪਣੇ ਪਿੰਡ ਹਰੀਕੇ ਆਈ ਹੋਈ ਸੀ।
ਅੱਜ ਉਹ ਆਪਣਾ ਆਧਾਰ ਕਾਰਡ ਬਣਾ ਕੇ ਵਾਪਿਸ ਹਰੀਕੇ ਜਾਣ ਲਈ ਕੁੱਲਾ ਚੌਂਕ ਵਿਖੇ ਪੁੱਜੀ ਤਾਂ ਵਰਨਾ ਕਾਰ ਨੰਬਰ ਪੀ ਬੀ 10 ਬੀ 7474 'ਤੇ ਸਵਾਰ 6 ਨੌਜਵਾਨਾਂ ਨੇ, ਜਿਨ੍ਹਾਂ 'ਚ ਹਰੀਕੇ ਦੇ ਨਿਵਾਸੀ ਚਾਰ ਨੌਜਵਾਨ ਜੱਗਾ ਸਿੰਘ ਪੁੱਤਰ ਗੁਰਚਰਨ ਸਿੰਘ, ਸੰਦੀਪ ਸਿੰਘ, ਜਤਿੰਦਰ ਸਿੰਘ, ਮੰਨਾ ਅਤੇ 2 ਹੋਰ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਗੱਡੀ 'ਚ ਜ਼ਬਰਦਸਤੀ ਬਿਠਾ ਲਿਆ। ਮੌਕੇ 'ਤੇ ਮੌਜੂਦ ਚੇਤਨ ਸਿੰਘ ਨੇ ਕੁੜੀ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਪਰ 6 ਕਾਰ ਸਵਾਰਾਂ ਨੇ ਆਪਣੇ ਪਿਸਤੌਲ ਨਾਲ ਚੇਤਨ ਸਿੰਘ 'ਤੇ ਗੋਲੀਆਂ ਚੱਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਕੀ ਕਹਿਣਾ ਹੈ ਚੇਤਨ ਸਿੰਘ ਦਾ
ਇਸ ਸਬੰਧੀ ਜ਼ਖ਼ਮੀ ਹੋਏ ਚੇਤਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰੁੜਕੀ ਕਲਾਂ ਬਲਾਕ ਸਮਾਣਾ ਜ਼ਿਲਾ ਪਟਿਆਲਾ ਨੇ ਦੱਸਿਆ ਕਿ ਉਹ ਪੱਟੀ ਵਿਖੇ ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਨੂੰ ਜਾਣ ਕੁੱਲਾ ਚੌਂਕ ਪਹੁੰਚਿਆ ਤਾਂ ਉਥੇ ਉਪਰੋਕਤ ਕੁੜੀ ਨੂੰ ਕਾਰ ਸਵਾਰ ਨੌਜਵਾਨਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜਦੋਂ ਉਹ ਲੜਕੀ ਨੂੰ ਬਚਾਉਣ ਲਈ ਆਇਆ ਤਾਂ ਇਨ੍ਹਾਂ ਕਾਰ ਸਵਾਰ ਨੌਜ਼ਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਉਸ ਦੇ ਮੋਢੇ ਅਤੇ ਲੱਕ 'ਚ ਲੱਗੀਆਂ।
ਕੀ ਕਹਿੰਦੇ ਹਨ ਥਾਣਾ ਮੁੱਖੀ ਬਲਕਾਰ ਸਿੰਘ
ਇਸ ਸਬੰਧੀ ਜਦੋਂ ਥਾਣਾ ਮੁੱਖੀ ਬਲਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਕਾਰ ਕਰ ਲਿਆ ਜਾਵੇਗਾ ਅਤੇ ਜੋ ਮੌਕੇ 'ਤੇ ਮੌਜੂਦ ਟ੍ਰੈਫਿਕ ਪੁਲਸ ਦਾ ਹੌਲਦਾਰ ਮੌਜੂਦ ਸੀ, ਉਸ ਵਿਰੁੱਧ ਜਾਂਚ ਕਾਰਵਾਈ ਜਾਵੇਗੀ।
ਵਿਆਹ ਦਾ ਲਾਰਾ ਲਾ ਕੇ ਰਿਟਾਇਰਡ ਥਾਣੇਦਾਰ ਮਹਿਲਾ ਨਾਲ ਕਰਦਾ ਰਿਹਾ ਜਬਰ-ਜ਼ਨਾਹ
NEXT STORY