ਤਰਨਤਾਰਨ (ਰਾਜੂ) : ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਵਿਆਹ ਦਾ ਲਾਰਾ ਲਾ ਕੇ ਰੇਲਵੇ ਪੁਲਸ ਦੇ ਰਿਟਾਇਰਡ ਥਾਣੇਦਾਰ ਵਲੋਂ ਆਪਣੀ ਡਿਊਟੀ ਦੌਰਾਨ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਵਾਲੀ ਜਨਾਨੀ ਨਾਲ ਕਈ ਸਾਲਾਂ ਤੱਕ ਸਰੀਰਕ ਸਬੰਧ ਬਣਾਉਣ 'ਤੇ ਉਸ ਦੇ ਖਿਲਾਫ ਜੁਰਮ 376 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਗੁਰਪਾਲ ਸਿੰਘ ਦੀ ਸਾਲ 2006 'ਚ ਮੌਤ ਹੋ ਚੁੱਕੀ ਸੀ ਤੇ ਘਰ 'ਚ ਕਮਾਈ ਦਾ ਹੋਰ ਕੋਈ ਸਹਾਰਾ ਨਾ ਹੋਣ ਕਰਕੇ ਉਹ ਰੇਲਵੇ ਸਟੇਸ਼ਨ ਤਰਨਤਾਰਨ ਵਿਖੇ ਚਾਹ ਦੀ ਰੇਹੜੀ ਲਾਉਣ ਲੱਗ ਪਈ। ਇਸੇ ਦੌਰਾਨ ਅੰਮ੍ਰਿਤਸਰ ਰੇਲਵੇ 'ਚ ਬਤੌਰ ਏ.ਐੱਸ.ਆਈ. ਨੌਕਰੀ ਕਰਦਾ ਇਕ ਵਿਅਕਤੀ ਸੀ, ਜੋ ਸਾਲ 2017 'ਚ ਰਿਟਾਇਰ ਹੋ ਗਿਆ। ਉਸ ਦਾ ਸਟਾਫ ਉਸ ਦੀ ਰੇਹੜੀ ਤੋਂ ਅਕਸਰ ਚਾਹ ਪੀਂਦੇ ਸਨ। ਉਹ ਰਿਟਾਇਰ ਥਾਣੇਦਾਰ ਦੀ ਰਿਹਾਇਸ਼ 'ਚ ਜਾ ਕੇ ਸਫਾਈ ਵਗੈਰਾ ਵੀ ਕਰਦੀ ਸੀ। ਉਸ ਨੇ ਦੱਸਿਆ ਕਿ ਉਸ ਦੇ ਆਪਣੀ ਪਤਨੀ ਨਾਲ ਸਬੰਧ ਚੰਗੇ ਨਹੀਂ ਹਨ ਤੇ ਉਹ ਉਸ ਨਾਲ ਵਿਆਹ ਕਰਵਾ ਲਵੇਗਾ। ਉਸ ਨੇ ਉਸਨੂੰ ਇਹ ਵੀ ਵਿਸ਼ਵਾਸ਼ ਦੁਆਇਆ ਕਿ ਉਹ ਉਸ ਦੇ ਪੰਜ ਬੱਚਿਆਂ ਦਾ ਵੀ ਖਿਆਲ ਰੱਖੇਗਾ। ਬਲਜਿੰਦਰ ਕੌਰ ਨੇ ਦੱਸਿਆ ਕਿ ਸਾਲ 2007 ਤੋਂ 2017 ਤੱਕ ਉਹ ਉਸ ਨੂੰ ਆਪਣੀ ਪਤਨੀ ਵਾਂਗ ਰੱਖਣ ਲੱਗ ਪਿਆ। ਸਾਲ 2017 'ਚ ਜਦੋਂ ਉਹ ਰਿਟਾਇਰ ਹੋ ਗਿਆ ਤਾਂ ਉਸ ਨੇ ਉਸਨੂੰ ਆਪਣੀ ਪਤਨੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਇਸ ਸਬੰਧੀ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਏ. ਐੱਸ. ਆਈ. ਬਲਜੀਤ ਕੌਰ ਨੂੰ ਸੌਂਪੀ ਗਈ ਸੀ। ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ ਰਿਟਾਇਰਡ ਥਾਣੇਦਾਰ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਐਡੀਸ਼ਨਲ ਐਡਵੋਕੇਟ ਜਨਰਲ ਦੇ ਅਰਧ ਸਰਕਾਰੀ ਨੋਟ ਨਾਲ ਸਰਕਾਰੀ ਵਿਭਾਗਾਂ 'ਚ ਹੜਕੰਪ
NEXT STORY