ਚੰਡੀਗੜ੍ਹ (ਸੰਦੀਪ) : ਸੈਕਟਰ-38/25 ਨੂੰ ਵੰਡਦੀ ਸੜਕ 'ਤੇ ਸ਼ੁੱਕਰਵਾਰ ਸ਼ਾਮ ਇਕ ਲੜਕੀ ਨੂੰ ਟੈਕਸੀ 'ਚ ਅਗਵਾ ਕਰਕੇ ਲਿਜਾਣ ਦੀ ਸੂਚਨਾ ਕੰਟਰੋਲ ਰੂਮ 'ਤੇ ਆਉਂਦਿਆਂ ਹੀ ਪੁਲਸ ਦੇ ਹੱਥ-ਪੈਰ ਫੁੱਲ ਗਏ। ਸੂਚਨਾ ਮਿਲਦਿਆਂ ਹੀ ਸੈਕਟਰ-39 ਅਤੇ 11 ਥਾਣਾ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ। ਇੱਥੇ ਮੌਜੂਦ ਇਕ ਜੋੜੇ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਇਕ ਲੜਕੀ ਸੜਕ 'ਤੇ ਖੜ੍ਹੀ ਟੈਕਸੀ ਦੇ ਕੋਲ ਆਈ ਏਤ ਕਾਰ 'ਚ ਪਹਿਲਾਂ ਤੋਂ ਬੈਠੇ ਨਜੌਵਾਨਾਂ ਨੇ ਉਸ ਨੂੰ ਅੰਦਰ ਖਿੱਚ ਲਿਆ ਅਤੇ ਚਾਲਕ ਕਾਰ ਭਜਾ ਕੇ ਲੈ ਗਿਆ। ਉਨ੍ਹਾਂ ਨੂੰ ਅਜਿਹਾ ਲੱਗਾ ਕਿ ਜਿਵੇਂ ਨੌਜਵਾਨ ਉਸ ਨੂੰ ਅਗਵਾ ਕਰਕੇ ਲਿਜਾ ਰਹੇ ਹਨ। ਇਸ ਦੀ ਸੂਚਨਾ ਉਨ੍ਹਾਂ ਪੁਲਸ ਕੰਟਰੋਲ ਰੂਮ 'ਤੇ ਦਿੱਤੀ ਸੀ। ਫਿਲਹਾਲ ਪੁਲਸ ਵਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਲੰਧਰ 'ਚ ਨਾਕੇ ਦੌਰਾਨ ਨੌਜਵਾਨ ਤੋਂ 18 ਲੱਖ ਰੁਪਏ ਬਰਾਮਦ (ਵੀਡੀਓ)
NEXT STORY