ਅਬੋਹਰ (ਰਹੇਜਾ)— ਥਾਣਾ ਬਹਾਵਵਾਲਾ ਦੀ ਪੁਲਸ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਦਰਸ਼ਨਾ ਰਾਣੀ ਪੱਤੀ ਦਲੀਪ ਕੁਮਾਰ ਵਾਸੀ ਪਿੰਡ ਸ਼ੇਰਗੜ੍ਹ ਨੇ ਦੱਸਿਆ ਕਿ 17 ਦਸੰਬਰ ਨੂੰ ਕਰੀਬ ਸ਼ਾਮ 5 ਵਜੇ ਉਹ ਅਪਣੀ 15 ਸਾਲਾ ਬੇਟੀ ਆਪਣੀ ਗੁਆਂਢਣ ਕੁਸ਼ਲਿਆ ਪਤਨੀ ਕ੍ਰਿਸ਼ਨ ਲਾਲ ਦੇ ਨਾਲ ਮਜਦੂਰੀ ਕਰਕੇ ਪਿੰਡ ਜੰਡਵਾਲਾ ਹਨਵੰਤਾ ਨਾਲ ਪੈਦਲ ਪਿੰਡ ਢੀਂਗਾਵਾਲੀ ਵੱਲ ਆ ਰਹੀ ਸੀ ਕਿ ਢੀਂਗਾਵਾਲੀ ਤੋਂ ਕਰੀਬ ਅੱਧਾ ਕਿਲੋਮੀਟਰ ਪਿੱਛੇ ਮੋਨੂੰ ਪੁੱਤਰ ਚਾਨਣ ਰਾਮ ਪਿੰਡ ਲਾਡਣੀ, ਥਾਣਾ ਰਾਣਿਆ ਜਿਲਾ ਸਿਰਸਾ, ਮੁਕੇਸ਼ ਕੁਮਾਰ ਪੁੱਤਰ ਗੋਬਿੰਦ ਰਾਮ ਪਿੰਡ ਚੱਕਾ ਜ਼ਿਲਾ ਸਿਰਸਾ, ਜੈ ਸਿੰਘ ਪੁੱਤਰ ਕਾਨਾ ਰਾਮ, ਕਲਾਵੰਤੀ ਪੱਤਨੀ ਗੋਬਿੰਦ ਰਾਮ, ਮੁਕੇਸ਼ ਦੀ ਮਾਮੀ ਵਾਸੀ ਪਿੰਡ ਚੱਕਾ ਜ਼ਿਲਾ ਸਿਰਸਾ ਹਰਿਆਣਾ ਅਤੇ 5 ਅਣਪਛਾਤੇ ਲੋਕ ਉਸ ਦੀ ਬੇਟੀ ਨੂੰ ਉਥੋਂ ਅਗਵਾ ਕਰਕੇ ਲੈ ਗਏ। ਪੁਲਸ ਨੇ ਉਕਤ ਸਾਰੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੇਲਵੇ ਪਲੇਟਫਾਰਮ ਤੋਂ 18 ਬੋਤਲਾਂ ਦੇਸੀ ਹਰਿਆਣਾ ਨਾਜਾਇਜ਼ ਸ਼ਰਾਬ ਬਰਾਮਦ
NEXT STORY