ਹੁਸ਼ਿਆਰਪੁਰ (ਅਮਰਿੰਦਰ)— ਹੁਸ਼ਿਆਰਪੁਰ ਦੇ ਪਿੰਡ ਬਾਹੋਵਾਲ 'ਚ ਐੱਨ. ਆਰ. ਆਈ. ਲਾੜੇ ਦਾ ਇੰਤਜ਼ਾਰ ਕਰ ਰਹੀ ਹੱਥਾਂ 'ਤੇ ਮਹਿੰਦੀ ਲਗਾ ਕੇ ਲਾੜੀ ਦੇ ਵਿਆਹ 'ਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਈਪ੍ਰੋਫਾਈਲ ਵਿਆਹ ਨੂੰ ਲੈ ਕੇ ਮਚੇ ਘਮਾਸਾਨ ਦਾ ਤਿੰਨਾਂ ਹੀ ਪੱਖਾਂ 'ਚ ਚੱਬੇਵਾਲ ਪੁਲਸ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਹੋ ਗਿਆ ਹੈ।

ਚੱਬੇਵਾਲ ਥਾਣੇ 'ਚ ਤਾਇਨਾਤ ਅੰਡਰ ਟ੍ਰੇਨਿੰਗ ਡੀ. ਐੱਸ. ਪੀ.-ਕਮ-ਐੱਸ. ਐੱਚ. ਓ. ਮਨਪ੍ਰੀਤ ਕੌਰ ਸ਼ੀਂਹਮਾਰ ਨੇ ਦੱਸਿਆ ਕਿ ਸਮਝੌਤੇ ਅਨੁਸਾਰ ਇਟਲੀ ਤੋਂ ਆਏ ਐੱਨ. ਆਰ. ਆਈ. ਲਾੜੇ ਗੁਰਪ੍ਰੀਤ ਸਿੰਘ ਉਰਫ ਹਨੀ ਵਾਸੀ ਥੀਂਡਾ ਦਾ ਵਿਆਹ ਜਿੱਥੇ ਤੈਅ ਹੋਇਆ ਸੀ, ਹੁਣ ਉੱਥੇ ਹੀ ਹੋਵੇਗਾ। ਆਪਸੀ ਗਲਤਫਹਿਮੀ 'ਚ ਬਾਹੋਵਾਲ ਪਿੰਡ ਦੇ ਪਰਿਵਾਰ ਨੂੰ ਵਿਆਹ ਦੀ ਤਿਆਰੀ 'ਚ ਜੋ ਵੀ ਪੈਸੇ ਖਰਚ ਹੋਏ ਹਨ, ਉਹ ਲਾੜੇ ਦੇ ਪਰਿਵਾਰ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਹੀ ਪੱਖਾਂ 'ਚ ਆਪਸੀ ਸਹਿਮਤੀ ਤੋਂ ਬਾਅਦ ਹੁਣ ਮਾਮਲਾ ਖਤਮ ਹੋ ਗਿਆ ਹੈ।

ਕੀ ਹੈ ਮਾਮਲਾ
ਗੌਰਤਲਬ ਹੈ ਕਿ ਪਿੰਡ ਬਾਹੋਵਾਲ 'ਚ ਲਾੜੀ ਸਮੇਤ ਪੂਰਾ ਪਰਿਵਾਰ ਅਤੇ ਪਿੰਡ ਦੇ ਲੋਕ ਐੱਨ. ਆਰ. ਆਈ. ਲਾੜੇ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਕਿ ਖਬਰ ਆਈ ਕਿ ਪਿੰਡ ਦੇ ਰਸਤੇ 'ਚ ਲਾੜੇ ਨੂੰ ਕੋਈ ਹੋਰ ਲੜਕੀ ਅਤੇ ਉਸ ਦੇ ਪਰਿਵਾਰ ਵਾਲੇ ਆਪਣੇ ਨਾਲ ਲੈ ਗਏ ਸਨ। ਵਿਆਹ ਦੀ ਪੂਰੀ ਤਿਆਰੀ ਕਰ ਚੁੱਕੇ ਪਰਿਵਾਰ ਦੇ ਲੋਕ ਆਪਣੇ ਨਾਲ ਹੋਏ ਇਸ ਤਰ੍ਹਾਂ ਦੇ ਧੋਖੇ ਤੋਂ ਸਕਤੇ 'ਚ ਆ ਗਏ ਅਤੇ ਬੀਤੀ ਦਿਨੀਂ ਥਾਣਾ ਚੱਬੇਵਾਲ ਪੁਲਸ 'ਚ ਲਿਖਤ ਸ਼ਿਕਾਇਤ ਕਰਕੇ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਪੁਲਸ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਅਤੇ ਲੜਕੇ ਦਾ ਪਤਾ ਲੱਗਣ 'ਤੇ ਹੁਣ ਤਿੰਨਾਂ ਪੱਖਾਂ 'ਚ ਆਪਸੀ ਸਹਿਮਤੀ ਹੋ ਗਈ ਹੈ ਅਤੇ ਲਾੜੀ ਦਾ ਵਿਆਹ ਹੁਣ ਉਸੇ ਐੱਨ. ਆਰ. ਆਈ. ਲਾੜੇ ਨਾਲ ਹੀ ਕੀਤਾ ਜਾਵੇਗਾ।

ਭਗਵੰਤ ਮਾਨ ਨੇ ਰੌਸ਼ਨ ਕੀਤੀ ਗਰੀਬ ਤੇ ਬੀਮਾਰ ਬੱਚਿਆਂ ਦੀ ਦੀਵਾਲੀ (ਵੀਡੀਓ)
NEXT STORY