ਚੰਡੀਗੜ੍ਹ (ਸੁਸ਼ੀਲ) - ਡੱਡੂਮਾਜਰਾ 'ਚ 12 ਸਾਲਾ ਬੱਚੀ ਨਾਲ 40 ਸਾਲਾ ਗੁਆਂਢੀ ਨੇ ਹੀ ਜਬਰ-ਜ਼ਨਾਹ ਕਰ ਦਿੱਤਾ। ਮੁਲਜ਼ਮ ਪਾਣੀ ਪੀਣ ਬਹਾਨੇ ਬੱਚੀ ਦੇ ਘਰ 'ਚ ਦਾਖਲ ਹੋਇਆ ਤੇ ਉਸਨੂੰ ਇਕੱਲੀ ਦੇਖ ਕੇ ਇਹ ਘਿਨੌਣਾ ਕਾਰਾ ਕੀਤਾ। ਬੱਚੀ ਦੀ ਮਾਂ ਜਦੋਂ ਘਰ ਪਹੁੰਚੀ ਤਾਂ ਉਸਦੀ ਹਾਲਤ ਵੇਖ ਕੇ ਪੁਲਸ ਨੂੰ ਜਾਣਕਾਰੀ ਦਿੱਤੀ ਤੇ ਫਿਰ ਬੱਚੀ ਨੂੰ ਸੈਕਟਰ-16 ਜਨਰਲ ਹਸਪਤਾਲ 'ਚ ਲਿਜਾਇਆ ਗਿਆ। ਇਥੇ ਉਸਦਾ ਇਲਾਜ ਤੇ ਮੈਡੀਕਲ ਕਰਵਾਇਆ ਗਿਆ। ਬੱਚੀ ਨਾਲ ਜਬਰ-ਜ਼ਨਾਹ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਸ. ਪੀ. ਤੇ ਸਾਊਥ ਡਵੀਜ਼ਨ ਦੇ ਸਾਰੇ ਥਾਣਾ ਤੇ ਚੌਕੀ ਇੰਚਾਰਜ ਮੌਕੇ 'ਤੇ ਪਹੁੰਚੇ। ਉਨ੍ਹਾਂ ਜਾਂਚ ਕੀਤੀ ਤੇ ਫਾਰੈਂਸਿਕ ਮੋਬਾਇਲ ਟੀਮ ਮੌਕੇ 'ਤੇ ਬੁਲਾਈ। ਟੀਮ ਨੇ ਘਟਨਾ ਵਾਲੀ ਥਾਂ ਤੋਂ ਬਲੱਡ ਸੈਂਪਲ ਤੇ ਮੁਲਜ਼ਮ ਦੇ ਫਿੰਗਰ ਪ੍ਰਿੰਟ ਲਏ। ਪੁਲਸ ਨੇ ਜਬਰ-ਜ਼ਨਾਹ ਦੀ ਧਾਰਾ ਅਤੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰਕੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਫਿਰ ਮੁਲਜ਼ਮ ਨੂੰ ਕਾਬੂ ਕੀਤਾ।
ਮਾਂ-ਪਿਉ ਗਏ ਸਨ ਕੰਮ 'ਤੇ
ਘਟਨਾ ਬੁੱਧਵਾਰ ਸਵੇਰੇ 10 ਵਜੇ ਦੀ ਹੈ। ਡੱਡੂਮਾਜਰਾ ਪਿੰਡ ਨਿਵਾਸੀ ਪਤੀ-ਪਤਨੀ ਸਕੂਲ ਵਿਚ ਛੁੱਟੀ ਹੋਣ ਕਾਰਨ 12 ਸਾਲਾਂ ਦੀ ਬੱਚੀ ਨੂੰ ਘਰ ਵਿਚ ਛੱਡ ਕੇ ਕੰਮ 'ਤੇ ਗਏ ਸਨ। ਬੱਚੀ ਛੇਵੀਂ ਕਲਾਸ ਵਿਚ ਪੜ੍ਹਦੀ ਹੈ। ਬੱਚੀ ਤੇ ਉਸਦੇ ਪਰਿਵਾਰ ਨੂੰ ਮਿਲਣ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਵੀ ਪਹੁੰਚੀ ਤੇ ਘਟਨਾ ਦੀ ਜਾਣਕਾਰੀ ਲਈ। ਐੱਸ. ਐੱਸ. ਪੀ. ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਸਾਊਥ ਡਵੀਜ਼ਨ ਦੇ ਸਾਰੇ ਥਾਣਾ ਤੇ ਚੌਕੀ ਇੰਚਾਰਜਾਂ ਦੀ ਟੀਮ ਬਣਾ ਦਿੱਤੀ ਹੈ। ਪੁਲਸ ਨੇ ਡੱਡੂਮਾਜਰਾ ਪਿੰਡ ਵਿਚ ਮੁਲਜ਼ਮ ਨੂੰ ਫੜਨ ਲਈ ਸਰਚ ਮੁਹਿੰਮ ਵੀ ਚਲਾਈ ਤੇ ਮੁਲਜ਼ਮ ਸ਼ਮੀ ਨੂੰ ਡੱਡੂਮਾਜਰਾ ਦੇ 4 ਮੰਜ਼ਿਲਾ ਮਕਾਨ ਵਿਚੋਂ ਕਾਬੂ ਕਰ ਲਿਆ। ਉਹ ਸੈਕਟਰ 7 ਵਿਚ ਇਕ ਸਟੋਰ 'ਤੇ ਕੰਮ ਕਰਦਾ ਹੈ।
ਤੰਗ ਗਲੀ 'ਚ ਹੈ ਮਕਾਨ, ਕਿਸੇ ਨੂੰ ਨਹੀਂ ਲੱਗੀ ਭਿਣਕ
ਬੱਚੀ ਦਾ ਮਕਾਨ ਕਾਪੀ ਤੰਗ ਗਲੀ ਵਿਚ ਹੈ। ਉਸ ਦੇ ਕਮਰੇ ਦੇ ਨਾਲ ਦੂਜੇ ਗੁਆਂਢੀ ਦਾ ਕਮਰਾ ਵੀ ਹੈ ਪਰ ਦਿਨ-ਦਿਹਾੜੇ ਹੋਈ ਇਸ ਘਟਨਾ ਦੀ ਗੁਆਂਢੀਆਂ ਤੇ ਆਉਣ-ਜਾਣ ਵਾਲਿਆਂ ਨੂੰ ਵੀ ਭਿਣਕ ਨਹੀਂ ਲੱਗੀ। ਘਟਨਾ ਦੀ ਸੂਚਨਾ ਮਿਲਣ 'ਤੇ ਸੈਕਟਰ-36 ਥਾਣਾ ਇੰਚਾਰਜ ਨਸੀਬ ਸਿੰਘ, ਬੁੜੈਲ ਚੌਕੀ ਇੰਚਾਰਜ ਸਤਨਾਮ ਸਿੰਘ, ਸੈਕਟਰ-61 ਚੌਕੀ ਇੰਚਾਰਜ ਓਮ ਪ੍ਰਕਾਸ਼ ਤੇ ਮਲੋਆ ਥਾਣਾ ਇੰਚਾਰਜ ਪ੍ਰਦੀਪ ਕੁਮਾਰ ਵੀ ਪੁੱਜੇ।
ਕਾਂਗਰਸ ਨੇ ਜੀ. ਐੱਸ. ਟੀ. ਤਿਆਰ ਕੀਤਾ ਸੀ, ਮੋਦੀ ਸਰਕਾਰ ਨੇ ਉਸਦਾ ਢਾਂਚਾ ਬਦਲ ਦਿੱਤਾ
NEXT STORY