ਜਲੰਧਰ/ਕਪੂਰਥਲਾ (ਵਰੁਣ, ਕਮਲੇਸ਼)— ਕਰੀਬ 15 ਸਾਲਾਂ ਤੋਂ ਜਬਰ-ਜ਼ਨਾਹ ਕਰ ਰਹੇ ਮਤਰਏ ਪਿਤਾ 'ਤੇ ਕੇਸ ਦਰਜ ਹੋਣ ਤੋਂ ਬਾਅਦ ਕਪੂਰਥਲਾ ਪੁਲਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ। ਪੀੜਤ ਨੇ ਕਪੂਰਥਲਾ ਪੁਲਸ ਦੇ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਾਈ ਹੈ। ਜਬਰ-ਜ਼ਨਾਹ ਪੀੜਤਾ ਦਾ ਕਹਿਣਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਸੁੱਖਾ ਪੁੱਤਰ ਲਾਲ ਸਿੰਘ ਵਾਸੀ ਕਪੂਰਥਲਾ ਨਾਲ ਦੂਜਾ ਵਿਆਹ ਕਰਵਾ ਲਿਆ ਸੀ।
ਦੋਸ਼ ਹੈ ਕਿ ਅਪ੍ਰੈਲ 2004 ਨੂੰ ਵਿਸਾਖੀ ਵਾਲੇ ਦਿਨ ਉਸ ਦੀ ਮਾਂ ਉਸ ਦੇ 2 ਛੋਟੇ ਭਰਾਵਾਂ ਨੂੰ ਨਾਲ ਲੈ ਕੇ ਚਲੀ ਗਈ, ਜਦਕਿ ਕੁਝ ਸਮੇਂ ਬਾਅਦ ਘਰ ਆਏ ਤਾਂ ਮਤਰਏ ਪਿਤਾ ਨੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਉਸ ਨੇ ਮਾਂ ਨੂੰ ਸਾਰੀ ਗੱਲ ਦੱਸੀ ਪਰ ਮਾਂ ਨੇ ਉਸ ਦੀ ਇਕ ਨਹੀਂ ਸੁਣੀ।
ਧੀ ਦੇ ਸਹੁਰੇ ਘਰ ਜਾ ਕੇ ਵੀ ਕੀਤਾ ਜਬਰ-ਜ਼ਨਾਹ
ਪੀੜਤਾ ਨੇ 2005 'ਚ ਵਿਆਹ ਕਰ ਲਿਆ ਪਰ ਦਸੰਬਰ 2005 'ਚ ਉਸ ਦੇ ਮਤਰਏ ਪਿਤਾ ਨੇ ਸਹੁਰੇ ਘਰ ਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਬਦਨਾਮੀ ਦੇ ਡਰ ਤੋਂ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ। 2012 'ਚ ਪੀੜਤਾ ਦੇ ਪਤੀ ਦੀ ਮੌਤ ਹੋ ਗਈ। ਉਸ ਦਾ ਇਕ ਬੇਟਾ ਵੀ ਸੀ, ਜਦਕਿ 2013 ਨੂੰ ਔਰਤ ਨੇ ਦੋਬਾਰਾ ਵਿਆਹ ਕੀਤਾ ਪਰ ਮਤਰਏ ਪਿਤਾ ਨੇ ਪਹਿਲਾਂ ਜੂਨ 2017 ਅਤੇ ਫਿਰ ਅਗਲੇ ਹੀ ਦਿਨ ਦੋਬਾਰਾ ਉਸ ਨਾਲ ਜਬਰ-ਜ਼ਨਾਹ ਕੀਤਾ। ਔਰਤ ਦਾ ਕਹਿਣਾ ਹੈ ਕਿ ਉਸ ਦੇ ਬਰਦਾਸ਼ਤ ਤੋਂ ਬਾਹਰ ਹੋ ਚੁੱਕਾ ਹੈ, ਜਿਸ ਤੋਂ ਬਾਅਦ ਉਸ ਨੇ ਸਹੁਰੇ ਘਰ ਵਾਲਿਆਂ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਸਹੁਰੇ ਵਾਲਿਆਂ ਨੇ ਬਦਨਾਮੀ ਦੇ ਡਰੋਂ ਉਸ ਦੀ ਆਵਾਜ਼ ਦਬਾ ਦਿੱਤੀ ਅਤੇ ਮਤਰਏ ਪਿਤਾ ਨੂੰ ਸਮਝਾ ਕੇ ਮਾਮਲਾ ਖਤਮ ਕਰ ਦਿੱਤਾ।
ਦੋਸ਼ ਹੈ ਕਿ ਜੁਲਾਈ 2019 ਨੂੰ ਜਦੋਂ ਰਿਸ਼ਤੇਦਾਰੀ 'ਚ ਮੌਤ ਹੋਣ ਕਾਰਨ ਪੇਕੇ ਗਈ ਸੀ ਤਾਂ ਉਸ ਦੇ ਮਤਰਏਪਿਤਾ ਨੇ ਉਸ ਨਾਲ ਫਿਰ ਤੋਂ ਜ਼ਬਰਦਸਤੀ ਕੀਤੀ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਦਕਿ ਉਸ ਦੀ ਮਾਂ ਨੇ ਸੁੱਖਾ ਨੂੰ ਭਜਾ ਦਿੱਤਾ। ਪੀੜਤਾ ਨੇ ਫਿਰ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰੰ ਸ਼ਿਕਾਇਤ ਦਿੱਤੀ। ਮਾਮਲੇ ਦੀ ਜਾਂਚ ਤੋਂ ਬਅਦ ਪੁਲਸ ਨੇ ਸੁੱਖਾ ਖਿਲਾਫ ਜਬਰ-ਜ਼ਨਾਹ ਕਰਨ ਦਾ ਕੇਸ ਦਰਜ ਕਰ ਲਿਆ ਹੈ। ਪੀੜਤਾ ਦਾ ਕਹਿਣਾ ਹੈ ਕਿ 19 ਫਰਵਰੀ ਨੂੰ ਉਸ ਦੇ ਮਤਰਏ ਪਿਤਾ 'ਤੇ ਕੇਸ ਦਰਜ ਹੋਇਆ ਹੈ ਪਰ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ। ਔਰਤ ਨੇ ਕਪੂਰਥਲਾ ਪੁਲਸ ਦੇ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਾਈ ਹੈ।
ਹਿਮਾਚਲ ਤੋਂ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ
NEXT STORY