ਫਿਲੌਰ (ਭਾਖੜੀ)- ਪਹਿਲਾਂ ਫੇਸਬੁੱਕ ’ਤੇ ਦੋਸਤੀ ਕਰਨ ਤੋਂ ਬਾਅਦ ਬਾਅਦ ਵਿਚ ਨਾਬਾਲਗ ਕੁੜੀ ਨਾਲ ਇਕ ਨੌਜਵਾਨ ਵੱਲੋਂ ਸ਼ਰਮਨਾਕ ਕਾਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ’ਤੇ ਹੋਈ ਦੋਸਤੀ ਅਤੇ 23 ਸਾਲ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਸ਼ਾਤਰ ਨੌਜਵਾਨ ਲਵਪ੍ਰੀਤ ਸਿੰਘ ਪਿੰਡ ਦੀ ਰਹਿਣ ਵਾਲੀ 7ਵੀਂ ਕਲਾਸ ’ਚ ਪੜ੍ਹਨ ਵਾਲੀ 15 ਸਾਲਾ ਲੜਕੀ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਿਆ ਅਤੇ 3 ਮਹੀਨਿਆਂ ਤੱਕ ਵੱਖ-ਵੱਖ ਸ਼ਹਿਰਾਂ ’ਚ ਰੱਖ ਕੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਸਥਾਨਕ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਲੜਕੀ ਨੂੰ ਸੁਰੱਖਿਅਤ ਉਸ ਦੀ ਚੁੰਗਲ ’ਚੋਂ ਛੁੱਡਵਾ ਲਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ
ਮੁਲਜ਼ਮ ਨੇ ਇਸ ਤਰ੍ਹਾਂ ਕੁੜੀ ਨੂੰ ਫਸਾਇਆ ਅਤੇ ਲੈ ਕੇ ਹੋ ਗਿਆ ਫਰਾਰ
ਫੋਨ ’ਤੇ ਆਪਣਾ ਸੋਸ਼ਲ ਅਕਾਊਂਟ ਬਣਾ ਕੇ ਫੇਸਬੁੱਕ ਚਲਾਉਣਾ ਅੱਜਕਲ੍ਹ ਦੇ ਬੱਚਿਆਂ ਦੇ ਜੀਵਨ ਦਾ ਇਕ ਹਿੱਸਾ ਬਣ ਚੁੱਕਾ ਹੈ, ਜੋ ਮਾਤਾ-ਪਿਤਾ ਬੱਚਿਆਂ ਨੂੰ ਨਹੀਂ ਰੋਕ ਪਾ ਰਹੇ। ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਅਜਿਹਾ ਹੀ ਕੁਝ ਹੋਇਆ ਇਕ ਪਿੰਡ ਦੀ ਰਹਿਣ ਵਾਲੀ 15 ਸਾਲਾ ਲੜਕੀ ਨਾਲ, ਜੋ 7ਵੀਂ ਕਲਾਸ ਦੀ ਵਿਦਿਆਰਥਣ ਹੈ। ਉਸ ਨੇ 6 ਮਹੀਨੇ ਪਹਿਲਾਂ ਆਪਣਾ ਫੇਸਬੁੱਕ ਅਕਾਊਂਟ ਬਣਾ ਲਿਆ, ਜਿਸ ਦੇ ਜ਼ਰੀਏ ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ 23 ਪੁੱਤਰ ਵਿੱਕੀ ਪਾਸੀ ਬਾਬਾ ਦੀਪ ਸਿੰਘ ਨਗਰ ਤਰਨਤਾਰਨ ਰੋਡ ਨਾਲ ਦੋਸਤੀ ਹੋ ਗਈ। ਉਸ ਨੇ ਕੁੜੀ ਨੂੰ ਫੇਸਬੁੱਕ ’ਤੇ ਮੈਸੇਜ ਭੇਜ ਕੇ ਪੂਰੀ ਤਰ੍ਹਾਂ ਆਪਣੇ ਜਾਲ ’ਚ ਫਸਾ ਲਿਆ। 3 ਮਹੀਨੇ ਪਹਿਲਾਂ ਜਨਵਰੀ ’ਚ ਉਹ ਅੰਮ੍ਰਿਤਸਰ ਤੋਂ ਸਥਾਨਕ ਸ਼ਹਿਰ ਪੁੱਜ ਗਿਆ ਅਤੇ ਕੁੜੀ ਆਪਣੇ ਘਰੋਂ ਸਕੂਲ ਦਾ ਕਹਿ ਕੇ ਉਸ ਕੋਲ ਪੁੱਜ ਗਈ, ਜਿੱਥੋਂ ਉਹ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ।
ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ
ਤਿੰਨ ਮਹੀਨੇ ਕੁੜੀ ਨੂੰ ਵੱਖ-ਵੱਖ ਸ਼ਹਿਰਾਂ ’ਚ ਘੁਮਾ ਕੇ ਪੁਲਸ ਨੂੰ ਦਿੰਦਾ ਰਿਹਾ ਧੋਖਾ
ਲੜਕੀ ਨੂੰ ਸ਼ਹਿਰ ਤੋਂ ਆਪਣੇ ਨਾਲ ਲਿਜਾਣ ਤੋਂ ਬਾਅਦ ਮੁਲਜ਼ਮ ਲਵਪ੍ਰੀਤ ਨੂੰ ਪਤਾ ਸੀ ਕਿ ਲੜਕੀ ਨਾਬਾਲਗ ਹੈ। ਪੁਲਸ ਉਸ ਦੇ ਪਿੱਛੇ ਆਵੇਗੀ। ਉਹ ਉਸ ਨੂੰ ਲੈ ਕੇ ਕਦੇ ਦਿੱਲੀ ਅਤੇ ਕਦੇ ਚੰਡੀਗੜ੍ਹ ਕਦੇ ਹਿਮਾਚਲ ਇਸ ਤਰ੍ਹਾਂ ਕਈ ਸ਼ਹਿਰਾਂ ’ਚ ਘੁਮਾਉਂਦਾ ਰਿਹਾ ਅਤੇ ਨਾਬਾਲਗਾ ਦੇ ਨਾਲ ਜਬਰ-ਜ਼ਿਨਾਹ ਵੀ ਕਰਦਾ ਰਿਹਾ।
ਇਹ ਵੀ ਪੜ੍ਹੋ : ਜਲੰਧਰ ’ਚ ਅੱਜ ਨਹੀਂ ਲੱਗੇਗੀ ‘ਸੰਡੇ ਮਾਰਕਿਟ’, ਸਿਰਫ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ
ਤਿੰਨ ਮਹੀਨਿਆਂ ਬਾਅਦ ਪੁਲਸ ਦੇ ਹੱਥ ਲੱਗੀ ਸਫ਼ਲਤਾ
ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਨਾਬਾਲਗਾ ਨੂੰ ਅਗਵਾ ਕਰਨ ਵਾਲਾ ਮੁਲਜ਼ਮ ਬਹੁਤ ਹੀ ਸ਼ਾਤਰ ਸੀ। ਉਹ ਕਿਸੇ ਵੀ ਇਕ ਸ਼ਹਿਰ ’ਚ ਲੰਮੇ ਸਮੇਂ ਤੱਕ ਨਹੀਂ ਰੁਕ ਰਿਹਾ ਸੀ। ਮੁਲਜ਼ਮ ਨੂੰ ਫੜਨ ਲਈ ਪੁਲਸ ਦੀ ਇਕ ਵਿਸ਼ੇਸ਼ ਟੀਮ ਬਣਾਈ ਗਈ ਸੀ, ਜੋ ਹਰ ਸਮੇਂ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੇ ਹੋਏ ਸੀ। ਆਖਿਰਕਾਰ 3 ਮਹੀਨਿਆਂ ਬਾਅਦ ਪੁਲਸ ਦੇ ਹੱਥ ਸਫ਼ਲਤਾ ਲੱਗ ਗਈ ਅਤੇ ਉਹ ਪੁਲਸ ਦੇ ਵਿਛਾਏ ਜਾਲ ’ਚ ਖੁਦ ਹੀ ਫਸ ਗਿਆ। ਪੁਲਸ ਨੇ ਉਸ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਕੇ ਲੜਕੀ ਨੂੰ ਸੁਰੱਖਿਅਤ ਉਸ ਦੇ ਚੁੰਗਲ ’ਚੋਂ ਛੁੱਡਵਾ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਲੜਕੀ ਦੇ ਨਾਲ ਜਬਰ-ਜ਼ਿਨਾਹ ਹੋਇਆ। ਉਸ ਦੀ ਪੁਸ਼ਟੀ ਕਰਨ ਲਈ ਉਸ ਦਾ ਮੈਡੀਕਲ ਕਰਵਾਇਆ ਜਾਵੇਗਾ। ਕੁੜੀ ਨੂੰ ਸੁਰੱਖਿਅਤ ਬਰਾਮਦ ਕਰਨ ’ਤੇ ਪਰਿਵਾਰ ਵਾਲਿਆਂ ਨੇ ਪੁਲਸ ਦੇ ਕਾਰਜ ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ : ਬਰਗਾੜੀ ਕਾਂਡ ਦੇ ਦੋਸ਼ੀ ਜਲਦ ਹੋਣਗੇ ਬੇਨਕਾਬ, ਹੋਵੇਗੀ ਸਖ਼ਤ ਕਾਰਵਾਈ : ਜਾਖੜ
ਹੁਣ ਬਿਨਾਂ ਸਰਟੀਫਿਕੇਟ ਦੇ ਵੀ ਕੋਰੋਨਾ ਵੈਕਸਿਨ ਲਗਵਾ ਸਕਣਗੇ ਇਸ ਉਮਰ ਦੇ ਲੋਕ
NEXT STORY