ਫਿਲੌਰ (ਭਾਖੜੀ)-12ਵੀਂ ਕਲਾਸ ’ਚ ਪੜ੍ਹਨ ਵਾਲੀ ਮੁਸਕਾਨ (17) ਬੀਤੇ ਦਿਨ ਸਕੂਲ ਜਾਣ ਤੋਂ ਪਹਿਲਾਂ ਰੇਲਵੇ ਲਾਈਨਾਂ ਨਾਲ ਬਣੀਆਂ ਝਾੜੀਆਂ ’ਚ ਖੁੱਲ੍ਹੇ ਵਿਚ ਪਖਾਨੇ ਲਈ ਗਈ ਤਾਂ ਟਰੇਨ ਹੇਠਾਂ ਆਉਣ ਨਾਲ ਉਸ ਦੀ ਮੌਤ ਹੋ ਗਈ। ਕਹਿਣ ਨੂੰ ਤਾਂ ਸਾਡਾ ਦੇਸ਼ 21ਵੀਂ ਸਦੀ ’ਚ ਦਾਖ਼ਲ ਹੋ ਚੁੱਕਾ ਹੈ। ਇਸ ਤੇਜ਼ਤਰਾਰ ਆਧੁਨਿਕ ਜ਼ਮਾਨੇ ਵਿਚ ਹਰ ਕਿਸੇ ਦੇ ਹੱਥ ਵਿਚ ਮੋਬਾਇਲ ਫੋਨ ਅਤੇ ਕੰਮ ਕਰਨ ਲਈ ਕਿਤਾਬਾਂ ਦੀ ਜਗ੍ਹਾ ਲੈਪਟਾਪ ਫੜੇ ਹੋਏ ਹਨ ਪਰ ਦੁੱਖ਼ ਦੀ ਗੱਲ ਹੈ ਕਿ ਅੱਜ ਦੇ ਇਸ ਯੁਗ ਵਿਚ ਵੱਡੀ ਗਿਣਤੀ ਵਿਚ ਅਜਿਹੇ ਗਰੀਬ ਲੋਕ ਹਨ, ਜਿਨ੍ਹਾਂ ਨੂੰ ਨਾ ਤਾਂ ਪੀਣ ਲਈ ਸਾਫ਼ ਪਾਣੀ ਮਿਲ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਘਰਾਂ ਵਿਚ ਪਖਾਨਾ ਹੈ। ਸਥਾਨਕ ਸ਼ਹਿਰ ਦੇ ਵਾਰਡ ਨੰ. 4 ’ਚ ਪੈਂਦੇ ਮੁਹੱਲਾ ਕਲਸੀ ਨਗਰ ’ਚ ਰਹਿੰਦੇ ਲੋਕਾਂ ਦੇ ਹਾਲਾਤ ਵੀ ਕੁਝ ਇਸੇ ਤਰ੍ਹਾਂ ਦੇ ਹਨ।
ਬੀਤੇ ਦਿਨ ਸਵੇਰੇ 6.45 ’ਤੇ ਮੁਹੱਲੇ ਦੀ ਰਹਿਣ ਵਾਲੀ ਮੁਸਕਾਨ (17) ਜੋ ਸਰਕਾਰੀ ਸਕੂਲ ਵਿਚ 12ਵੀਂ ਕਲਾਸ ਦੀ ਵਿਦਿਆਰਥਣ ਹੈ, ਸਕੂਲ ਜਾਣ ਤੋਂ ਪਹਿਲਾਂ ਰੇਲਵੇ ਲਾਈਨਾਂ ਨੇੜੇ ਖੁੱਲ੍ਹੇ ’ਚ ਪਖਾਨਾ ਜਾਣ ਲਈ ਨਿਕਲੀ ਤਾਂ ਉਹ ਤੇਜ਼ ਰਫ਼ਤਾਰ ਟਰੇਨ ਦੇ ਅੱਗੇ ਪੁੱਜ ਗਈ, ਜਿਸ ਦੇ ਸਰੀਰ ਦੇ ਕਈ ਟੋਟੇ ਹੋ ਗਏ।
ਇਹ ਵੀ ਪੜ੍ਹੋ: ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ
ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਮਾਤਾ ਕਲਸੀ ਨਗਰ ਦੇ ਲੋਕ
ਕੌਂਸਲਰ ਯਸ਼ਪਾਲ ਗਿੰਡਾ ਨੇ ਕੁੜੀ ਦੀ ਮੌਤ ’ਤੇ ਗਹਿਰਾ ਦੁੱਖ਼ ਪ੍ਰਗਟ ਕਰਦਿਆਂ ਦੱਸਿਆ ਕਿ ਮੁਹੱਲੇ ਦੀਆਂ ਔਰਤਾਂ ਅਤੇ ਲੜਕੀਆਂ ਲਈ ਨਗਰ ਕੌਂਸਲ ਵੱਲੋਂ ਮੁਹੱਲੇ ਦੇ ਨਾਲ 4 ਪਾਖਾਨੇ ਬਣਾਏ ਹਨ। ਦੁੱਖ਼ ਦੀ ਗੱਲ ਹੈ ਕਿ ਉਨ੍ਹਾਂ ਪਖਾਨਿਆਂ ’ਤੇ ਵੀ ਲੋਕਾਂ ਨੇ ਗੁੰਡਾਗਰਦੀ ਕਰਕੇ ਆਪਣੇ ਕਬਜ਼ੇ ਜਮਾ ਲਏ ਅਤੇ ਉਨ੍ਹਾਂ ’ਤੇ ਖ਼ੁਦ ਦੇ ਜਿੰਦੇ ਮਾਰੇ ਹੋਏ ਹਨ। ਕੌਂਸਲਰ ਗਿੰਡਾ ਨੇ ਦੱਸਿਆ ਕਿ ਮੁਹੱਲਾ ਕਲਸੀ ਨਗਰ ਦੇ ਲੋਕ ਨਰਕ ਤੋਂ ਵੀ ਬੁਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਨਾ ਤਾਂ ਉਨ੍ਹਾਂ ਦੇ ਘਰਾਂ ਨੂੰ ਜਾਣ ਵਾਲੀ ਕੋਈ ਸੜਕ ਹੈ, ਨਾ ਸੀਵਰੇਜ ਅਤੇ ਨਾ ਹੀ ਕਿਸੇ ਘਰ ਵਿਚ ਕੋਈ ਪਖਾਨਾ ਹੈ। ਲੋਕਾਂ ਨੇ ਆਪਣੇ ਘਰਾਂ ’ਚ ਟੋਏ ਪੁੱਟ ਰੱਖੇ ਹਨ, ਉਥੇ ਹੀ ਖਾਣਾ ਖਾਂਦੇ ਹਨ, ਉਨ੍ਹਾਂ ਹੀ ਟੋਇਆਂ ਵਿਚ ਭਾਂਡੇ ਧੋਂਦੇ ਹਨ ਅਤੇ ਉਥੇ ਹੀ ਨਹਾਉਂਦੇ ਹਨ। ਜਿਉਂ ਹੀ ਟੋਇਆ ਪਾਣੀ ਨਾਲ ਭਰ ਜਾਂਦਾ ਹੈ ਤਾਂ ਪਰਿਵਾਰ ਦਾ ਇਕ ਮੈਂਬਰ ਪੂਰਾ ਦਿਨ ਬਾਲਟੀ ਭਰ ਕੇ ਟੋਆ ਖ਼ਾਲੀ ਕਰਨ ’ਚ ਲੱਗਾ ਰਹਿੰਦਾ ਹੈ। ਕਿਸੇ ਵੀ ਘਰ ਵਿਚ ਪੀਣ ਲਈ ਸਾਫ਼ ਪਾਣੀ ਤੱਕ ਨਹੀਂ, ਜਿਸ ਕਾਰਨ ਜ਼ਿਆਦਾਤਰ ਲੋਕ ਬੀਮਾਰੀਆਂ ਤੋਂ ਪੀੜਤ ਹੋ ਕੇ ਦਮ ਤੋੜ ਦਿੰਦੇ ਹਨ।
ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੰਗਰੂਰ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਮਾਨ ਨੇ ਕਹੀਆਂ ਅਹਿਮ ਗੱਲਾਂ
NEXT STORY