ਜਲੰਧਰ (ਗੁਲਸ਼ਨ)— ਨਰਸ ਦਾ ਕੰਮ ਕਰਨ ਵਾਲੀ ਇਕ ਕੁੜੀ 'ਤੇ ਨੌਕਰੀ ਦਾ ਪਹਿਲਾ ਹੀ ਦਿਨ ਭਾਰੀ ਪੈ ਗਿਆ। ਮਕਸੂਦਾਂ ਪੁਲ ਦੇ ਕੋਲ ਰੇਲ ਲਾਈਨਾਂ 'ਤੇ ਨਰਸ ਦਾ ਕੰਮ ਕਰਨ ਵਾਲੀ ਇਕ ਲੜਕੀ ਨੇ ਬੀਤੀ ਰਾਤ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਕ੍ਰਿਸਟੀਨਾ (23) ਪੁੱਤਰੀ ਅਸ਼ੋਕ ਕੁਮਾਰ ਵਾਸੀ ਪਿੰਡ ਗਾਖਲ ਵਜੋਂ ਹੋਈ ਹੈ। ਉਹ ਸੈਕਰਡ ਹਾਰਟ ਹਸਪਤਾਲ 'ਚ ਨਰਸ ਸੀ।
ਪੁਲਸ ਮੁਤਾਬਕ ਉਸ ਨੇ ਸੋਮਵਾਰ ਨੂੰ ਨੌਕਰੀ ਜੁਆਇਨ ਕੀਤੀ ਸੀ। ਸਵੇਰੇ ਉਸ ਦੇ ਪਿਤਾ ਉਸ ਨੂੰ ਹਸਪਤਾਲ ਛੱਡਣ ਆਏ ਸਨ। ਸ਼ਾਮ ਨੂੰ 7 ਵਜੇ ਉਸ ਦੀ ਡਿਊਟੀ ਖਤਮ ਹੋਈ। ਇਸ ਦੇ ਬਾਅਦ ਉਸ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਉਹ ਆਪਣੀ ਸਹੇਲੀ ਦੇ ਘਰ ਜਾ ਰਹੀ ਹੈ ਪਰ ਰਾਤ ਕਰੀਬ 9.30 ਵਜੇ ਇਹ ਹਾਦਸਾ ਹੋ ਗਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕਾ 3 ਭੈਣਾਂ 'ਚੋਂ ਸਭ ਤੋਂ ਵੱਡੀ ਸੀ। ਇਕ ਛੋਟਾ ਭਰਾ ਹੈ। ਪੁਲਸ ਨੇ ਇਸ ਸਬੰਧ 'ਚ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ।
ਨਾਜਾਇਜ਼ ਨਿਰਮਾਣਾਂ ਪ੍ਰਤੀ ਹਾਈ ਕੋਰਟ ਹੋਈ ਸਖਤ
NEXT STORY