ਮਾਲੇਰਕੋਟਲਾ (ਯਾਸੀਨ) : ਪੁਲਸ ਥਾਣਾ ਸਿਟੀ-2 ਵੱਲੋਂ ਅਨਵਰੀ ਪਤਨੀ ਅਬਦੁਲ ਰਹਿਮਾਨ ਦੀ ਦਰਖਾਸਤ 'ਤੇ ਉਸ ਦੀ ਧੀ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ 'ਚ ਦੋ ਔਰਤਾਂ ਸਮੇਤ ਚਾਰ ਲੋਕਾਂ 'ਤੇ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਏ. ਐਸ. ਆਈ. ਗੁਰਮੇਲ ਸਿੰਘ ਅਨੁਸਾਰ ਮੁੱਦਈ ਅਨਵਰੀ ਦੀ ਬੇਟੀ ਸ਼ਬੀਨਾ (15) ਨੇ ਮਿਤੀ 10 ਸਤੰਬਰ 2016 ਨੂੰ ਘਰ 'ਚ ਪਈਆਂ ਕਣਕ ਵਾਲੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ।
ਇਸ ਦੌਰਾਨ ਘਟਨਾ ਤੋਂ ਦੋ ਹਫਤੇ ਬਾਅਦ ਮਿਤੀ 22 ਸਤੰਬਰ ਨੂੰ ਜਦੋਂ ਮ੍ਰਿਤਕਾ ਦੀ ਛੋਟੀ ਭੈਣ ਨੇ ਆਪਣਾ ਸਕੂਲ ਬੈਗ ਖੋਲਿਆ ਤਾਂ ਮ੍ਰਿਤਕ ਦਾ ਹੱਥ ਲਿਖਤ ਆਤਮਹੱਤਿਆ ਨੋਟ ਮਿਲਿਆ, ਜਿਸ ਵਿਚ ਉਸ ਨੇ ਆਪਣੀ ਮੌਤ ਦਾ ਕਾਰਨ ਫਿਰੋਜ਼ ਖਾਂ ਉਰਫ ਫੌਜੀ ਪੁੱਤਰ ਸਲੀਮ, ਸ਼ਕੀਲਾ ਪਤਨੀ ਸਲੀਮ, ਸ਼ਬੀਨਾ ਪੁੱਤਰੀ ਸਲੀਮ, ਸਲੀਮ ਵਾਸੀ ਕਿਲਾ ਰਹਿਮਤਗੜ੍ਹ, ਮਾਲੇਰਕੋਟਲਾ ਨੂੰ ਦੱਸਿਆ ਹੈ। ਸੁਸਾਈਡ ਨੋਟ ਵਿਚ ਮ੍ਰਿਤਕਾ ਨੇ ਲਿਖਿਆ ਕਿ ਉਕਤਾਨ ਦੋਸ਼ੀ ਉਸ ਨੂੰ ਨਿਕਾਹ ਕਰਨ ਲਈ ਮਜਬੂਰ ਕਰਦੇ ਸਨ ਅਤੇ ਉਸ ਨੂੰ ਡਰਾਉਂਦੇ ਰਹਿੰਦੇ ਸਨ ਕਿ ਜੇਕਰ ਤੂੰ ਅਜਿਹਾ ਨਾ ਕੀਤਾ ਤਾਂ ਅਸੀਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਮਾਰ ਦਿਆਂਗੇ, ਜਿਸ ਕਾਰਨ ਸ਼ਬੀਨਾ ਨੇ ਆਤਮਹੱਤਿਆ ਕੀਤੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਰਾਜਨਾਥ ਸਿੰਘ 27 ਸਤੰਬਰ ਨੂੰ ਜਗਦੀਸ਼ ਗਗਨੇਜਾ ਨੂੰ ਸ਼ਰਧਾਂਜਲੀ ਦੇਣ ਜਲੰਧਰ ਆਉਣਗੇ
NEXT STORY