ਜਲੰਧਰ (ਜ. ਬ.)— ਆਦਰਸ਼ ਨਗਰ 'ਚ ਆਪਣੇ ਪੇਕੇ ਘਰ ਰਹਿ ਰਹੀ ਵਿਆਹੁਤਾ ਨੇ ਪਤੀ ਅਤੇ ਸਹੁਰਿਆਂ ਤੋਂ ਤੰਗ-ਪਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਵਿਆਹੁਤਾ ਦੇ ਪਤੀ ਅਤੇ ਸੱਸ-ਸਹੁਰੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਫਗਵਾੜਾ: ਜੀਜੇ ਨੇ ਸਹੁਰੇ ਘਰ ਆ ਕੇ ਸਾਲੀ ਦਾ ਕੀਤਾ ਕਤਲ, ਪਿੱਛੋਂ ਖ਼ੁਦ ਨੂੰ ਵੀ ਇੰਝ ਲਾਇਆ ਮੌਤ ਦੇ ਗਲੇ
ਜਾਣਕਾਰੀ ਦਿੰਦੇ ਪੀੜਤ ਹਰੀ ਸਿੰਘ ਨੇ ਦੱਸਿਆ ਕਿ ਉਹ ਇਕ ਨਿੱਜੀ ਹੋਟਲ 'ਚ ਮੈਨੇਜਰ ਵਜੋਂ ਕੰਮ ਕਰਦੇ ਹਨ। ਸਾਲ 2019 'ਚ ਉਨ੍ਹਾਂ ਆਪਣੀ ਧੀ ਸ਼ਿਲਪਾ ਦਾ ਵਿਆਹ ਦਕੋਹਾ (ਰਾਮਾ ਮੰਡੀ) ਦੇ ਰਹਿਣ ਵਾਲੇ ਸੋਨੂੰ ਨਾਲ ਕੀਤਾ ਸੀ। ਵਿਆਹ ਦੇ ਬਾਅਦ ਤੋਂ ਸ਼ਿਲਪਾ ਨੂੰ ਉਸ ਦਾ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਕਾਫ਼ੀ ਤੰਗ-ਪਰੇਸ਼ਾਨ ਕਰ ਰਹੇ ਸਨ। ਉਹ ਸ਼ਿਲਪਾ ਨੂੰ ਤਾਅਨੇ ਮਾਰਦੇ ਸਨ ਕਿ ਉਹ ਮੰਗਲੀਕ ਹੈ ਅਤੇ ਬੀਮਾਰ ਰਹਿੰਦੀ ਹੈ। ਇਸ ਤੋਂ ਚੰਗਾ ਕਿ ਉਹ ਆਪਣੇ ਪਤੀ ਨੂੰ ਤਲਾਕ ਦੇ ਦੇਵੇ। ਹਰੀ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਇਹ ਸਿਲਸਿਲਾ ਲਗਭਗ ਇਕ ਸਾਲ ਚੱਲਿਆ। ਇਸ ਸਾਲ ਰੱਖੜੀ ਤੋਂ 2 ਦਿਨ ਪਹਿਲਾਂ ਸ਼ਿਲਪਾ ਪੇਕੇ ਘਰ ਆ ਕੇ ਰਹਿਣ ਲੱਗੀ ਅਤੇ ਉਹ ਕਾਫੀ ਡਿਪ੍ਰੈਸ਼ਨ 'ਚ ਚਲੀ ਗਈ। ਉਹ ਕਹਿੰਦੀ ਰਹਿੰਦੀ ਸੀ ਕਿ ਸਹੁਰੇ ਘਰ 'ਚ ਉਸ ਦੀ ਕੋਈ ਇੱਜ਼ਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਕਮਰੇ 'ਚ ਬੈਠਿਆਂ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ। ਉਸ ਨੂੰ ਉਹ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮਨਮੋਹਨ ਵਾਰਿਸ ਸਣੇ ਕਈ ਮਸ਼ਹੂਰ ਗਾਇਕਾਂ ਨਾਲ ਕੰਮ ਕਰਨ ਵਾਲੇ ਇਸ ਸਟੇਜ ਸਕੱਤਰ ਦੀ ਹੋਈ ਮੌਤ
ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਸ਼ਿਲਪਾ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ, ਜੋ ਕਿ ਉਸ ਦੀ ਮੌਤ ਦਾ ਕਾਰਨ ਬਣਿਆ। ਸ਼ਿਲਪਾ ਦੇ ਕਮਰੇ 'ਚੋਂ ਇਕ ਖ਼ੁਦਕੁਸ਼ੀ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਲਈ ਪਤੀ ਅਤੇ ਸਹੁਰਿਆਂ ਨੂੰ ਜ਼ਿੰਮੇਵਾਰ ਦੱਸਿਆ ਹੈ।
ਸੁਸਾਈਡ ਨੋਟ 'ਚ ਸ਼ਿਲਪਾ ਨੇ ਲਿਖਿਆ,''ਮੈਂ ਆਪਣੀ ਜ਼ਿੰਦਗੀ ਕਰਨ ਖਤਮ ਕਰਨ ਲੱਗੀ''
ਸੁਸਾਈਡ ਨੋਟ 'ਚ ਸ਼ਿਲਪਾ ਨੇ ਲਿਖਿਆ, ''ਮੈਂ ਸ਼ਿਲਪਾ ਆਪਣੀ ਜ਼ਿੰਦਗੀ ਖ਼ਤਮ ਕਰਨ ਜਾ ਰਿਹਾ ਹਾਂ। ਉਸ ਦੇ ਜ਼ਿੰਮੇਵਾਰ ਸਹੁਰੇ ਵਾਲੇ ਹੋਣਗੇ। ਉਨ੍ਹਾਂ ਨੇ ਵਿਆਹ ਦੇ ਬਾਅਦ ਮੈਨੂੰ ਹਮੇਸ਼ਾ ਹੀ ਤੰਗ ਕੀਤਾ।'' ਸੁਸਾਈਡ ਨੋਟ 'ਤੇ ਖੂਨ ਦੇ ਧੱਬੇ ਵੀ ਮਿਲੇ ਹਨ। ਪੁਲਸ ਨੇ ਕ੍ਰਾਈਨ ਸੀਨ ਤੋਂ ਬਰਾਮਦ ਸਾਮਾਨ ਫੋਰੈਂਸਿਕ ਲੈਬ 'ਚ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਲਈ ਪਹੁੰਚੇ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਅਨਿਲ ਕੁਮਾਰ ਨੇ ਕਿਹਾ ਕਿ ਖ਼ੁਦਕੁਸ਼ੀ ਨੋਟ ਬਰਾਮਦ ਕਰਕੇ ਪੀੜਤ ਹਰੀ ਸਿੰਘ ਦੇ ਬਿਆਨਾਂ 'ਤੇ ਉਸ ਦੇ ਜਵਾਈ ਸੋਨੂੰ ਅਤੇ ਸਹੁਰੇ ਗਿਰਧਾਰੀ ਸਿੰਘ ਅਤੇ ਸੱਸ 'ਤੇ ਕੇਸ ਦਰਜ ਕਰ ਲਿਆ ਹੈ। ਗਿਰਧਾਰੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਐਤਵਾਰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਇਹ ਵੀ ਪੜ੍ਹੋ: ਮੋਗਾ ਰੈਲੀ 'ਚ ਸਿੱਧੂ ਨਾਲ ਹੋਈ ਤਲਖ਼ੀ 'ਤੇ ਰੰਧਾਵਾ ਦਾ ਵੱਡਾ ਬਿਆਨ
ਪੰਜਾਬ ਦੇ ਸਿਹਤ ਮੰਤਰੀ 'ਬਲਬੀਰ ਸਿੱਧੂ' ਹਸਪਤਾਲ ਦਾਖ਼ਲ, 'ਕੋਰੋਨਾ' ਰਿਪੋਰਟ ਆਈ ਸੀ ਪਾਜ਼ੇਟਿਵ
NEXT STORY