ਨਾਭਾ : ਨਾਭਾ ਪੁਲਸ ਨੇ 55 ਗ੍ਰਾਮ ਚਿੱਟੇ ਸਮੇਤ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਨਾਭਾ ਛੀਟਾਂਵਾਲਾ ਚੌਂਕੀ ਇੰਚਾਰਜ ਦੀ ਅਗਵਾਹੀ ਵਿਚ ਨਾਕੇਬੰਦੀ ਦੌਰਾਨ ਚਿੱਟੇ ਰੰਗ ਦੀ ਸਵਿਫਟ ਕਾਰ ਨੂੰ ਚੈੱਕ ਕਰਨ ਉੱਪਰੰਤ ਉਸ ਵਿਚ ਸਵਾਰ 30 ਸਾਲਾ ਨੌਜਵਾਨ ਨੂੰ 55 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਗਿਆ। ਗ੍ਰਿਫਤਾਰ ਕੀਤੇ ਨੌਜਵਾਨ ਦੀ ਪਛਾਣ ਲਖਬੀਰ ਸਿੰਘ ਉਰਫ ਲਾਡੀ ਵਜੋਂ ਹੋਈ ਹੈ ਜੋ ਆਪਣੀ ਮਹਿਲਾ ਦੋਸਤ ਸਰਬਜੀਤ ਕੌਰ ਉਰਫ ਬੇਬੀ ਦੇ ਕਹਿਣ 'ਤੇ ਚਿੱਟਾ ਸਪਲਾਈ ਕਰਨ ਲਈ ਆਇਆ ਸੀ, ਜਿਸ ਨੂੰ ਨਾਭਾ ਪੁਲਸ ਨੇ ਨਾਕਾਬੰਦੀ ਦੌਰਾਨ ਦਬੋਚ ਲਿਆ। ਇਹ ਦੋਵੇਂ ਮੁਲਜ਼ਮ ਆਪਸ ਵਿਚ ਦੋਸਤ ਹਨ ਜੋ ਪਿੰਡ ਜੋਲੀਆਂ ਦੇ ਰਹਿਣ ਵਾਲੇ ਹਨ। ਜੋ ਔਰਤ ਸਰਬਜੀਤ ਕੌਰ ਉਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਗ੍ਰਿਫਤਾਰ ਕੀਤੇ ਨੌਜਵਾਨ ਕੋਲ ਚਿੱਟੇ ਰੰਗ ਦੀ ਸਵਿਫਟ ਕਾਰ ਜਿਸ ਦੀ ਨੰਬਰ ਪਲੇਟ ਵੀ ਜਾਅਲੀ ਹੈ। ਗ੍ਰਿਫਤਾਰ ਨੌਜਵਾਨ ਚਿੱਟਾ ਸਪਲਾਈ ਕਰਨ ਲਈ ਕਾਲਾ ਵਾਸੀ ਛੀਟਾਂਵਾਲਾ ਕੋਲ ਆ ਰਿਹਾ ਸੀ। ਨਾਭਾ ਸਦਰ ਪੁਲਸ ਨੇ ਹੁਣ ਇਨ੍ਹਾਂ ਤਿੰਨੇ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਐੱਸ. ਐੱਚ. ਓ. ਅਮਨਜੋਤ ਕੌਰ 'ਤੇ ਡਿਊਟੀ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਦੂਜੇ ਪਾਸੇ ਛੀਟਾਂਵਾਲਾ ਚੌਂਕੀ ਇੰਚਾਰਜ ਸਰਬਜੀਤ ਸਿੰਘ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨਸ਼ੇ ਦੀ ਤਸਕਰੀ ਕਰਨ ਲਈ ਆ ਰਿਹਾ। ਅਸੀਂ ਨਾਕਾਬੰਦੀ ਦੌਰਾਨ ਜਦੋਂ ਲਖਬੀਰ ਸਿੰਘ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 55 ਗ੍ਰਾਮ ਚਿੱਟਾ ਬਰਾਮਦ ਹੋਇਆ। ਮੁਲਜ਼ਮ ਨੇ ਜਿਹੜੀ ਸਵਿਫਟ ਕਰ ਵਰਤੀ ਹੈ, ਉਸ 'ਤੇ ਵੀ ਜਾਅਲੀ ਨੰਬਰ ਪਾਇਆ ਗਿਆ। ਲਖਬੀਰ ਸਿੰਘ ਆਪਣੀ ਮਹਿਲਾ ਦੋਸਤ ਸਰਬਜੀਤ ਕੌਰ ਦੇ ਕਹਿਣ 'ਤੇ ਹੀ ਇਹ ਚਿੱਟੇ ਦਾ ਸਪਲਾਈ ਕਰਦਾ ਆ ਰਿਹਾ ਸੀ। ਪੁਲਸ ਨੇ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਗ੍ਰਿਫਤਾਰ ਮੁਲਜ਼ਮ ਲਖਬੀਰ ਸਿੰਘ ਉਰਫ ਲਾਡੀ ਨੇ ਦੱਸਿਆ ਕਿ ਮੈਂ ਆਪਣੀ ਮਹਿਲਾ ਦੋਸਤ ਸਰਬਜੀਤ ਕੌਰ ਦੇ ਕਹਿਣ 'ਤੇ ਹੀ ਚਿੱਟੇ ਦੀ ਸਪਲਾਈ ਕੀਤੀ ਹੈ ਅਤੇ ਮੈਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ । ਉਸ ਨੇ ਦੱਸਿਆ ਕਿ ਸਰਬਜੀਤ ਚਿੱਟਾ ਕਿੱਥੋਂ ਲੈ ਕੇ ਆਉਂਦੀ ਸੀ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਅੱਗੇ ਸਪਲਾਈ ਕਰਨ ਲਈ ਆ ਰਿਹਾ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਜੇ. ਸੀ. ਬੀ. ਲੈ ਕੇ ਪਹੁੰਚੇ ਕਿਸਾਨਾਂ ਨੇ ਢਾਹ ਦਿੱਤਾ ਪੰਜਾਬ ਦੇ ਹਾਈਵੇਅ 'ਤੇ ਲੱਗਾ ਟੋਲ ਪਲਾਜ਼ਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਵੱਡੀ ਵਾਰਦਾਤ, ਕਤਲ ਕਰ ਕੇ ਬੁੱਢੇ ਦਰਿਆ 'ਚ ਸੁੱਟੀ ਨੌਜਵਾਨ ਦੀ ਲਾਸ਼! ਹਾਲਤ ਜਾਣ ਕੰਬ ਜਾਵੇਗੀ ਰੂਹ
NEXT STORY