ਜਲੰਧਰ (ਵਰੁਣ) - ਭਾਰਗਵ ਕੈਂਪ ਦੇ ਸਤਿਗੁਰੂ ਕਬੀਰ ਮੰਦਰ ਨੇੜੇ 20 ਸਾਲ ਦੇ ਨੌਜਵਾਨ ਨੇ ਆਪਣੀ ਹੋਣ ਵਾਲੀ ਪਤਨੀ ਦੀ ਬੇਵਫਾਈ ਤੋਂ ਤੰਗ ਆ ਕੇ ਫਾਹਾ ਲਾ ਕੇ ਜਾਨ ਦੇ ਦਿੱਤੀ। ਕੁਝ ਸਮਾਂ ਪਹਿਲਾਂ ਹੀ ਨੌਜਵਾਨ ਦੀ ਇਕ ਹੋਟਲ ਵਿਚ ਇਸ ਲੜਕੀ ਨਾਲ ਮੰਗਣੀ ਹੋਈ ਸੀ ਪਰ ਲੜਕੀ ਨੇ ਆਪਣੇ ਮੰਗੇਤਰ ਨੂੰ ਸੋਸ਼ਲ ਮੀਡੀਆ ਦੇ ਹਰ ਐਪ ਤੋਂ ਬਲਾਕ ਕਰ ਦਿੱਤਾ, ਜਿਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਸੁਸਾਈਡ ਕਰ ਲਿਆ।
ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਉਰਫ ਮੱਖਣ ਨਿਵਾਸੀ ਭਾਰਗਵ ਕੈਂਪ ਵਜੋਂ ਹੋਈ ਹੈ। ਅਮਨ ਵੀਡੀਓ ਵਿਚ ਸਿਗਰਟ ਪੀਂਦਾ ਵੀ ਦਿਖਾਈ ਦੇ ਰਿਹਾ ਹੈ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਦੋ ਭੈਣਾਂ ਸਨ। ਨੌਜਵਾਨ ਦਾ ਇਕ ਲੜਕੀ ਨਾਲ ਪ੍ਰੇਮ-ਸੰਬੰਧ ਸਨ, ਜਿਸ ਨਾਲ ਇਕ ਹੋਟਲ ਵਿਚ ਮੰਗਣੀ ਵੀ ਹੋ ਚੁੱਕੀ ਸੀ ਪਰ ਮ੍ਰਿਤਕ ਅਨੁਸਾਰ ਉਸ ਦੀ ਹੋਣ ਵਾਲੀ ਪਤਨੀ ਹੁਣ ਕਿਸੇ ਹੋਰ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਜਿਸ ਕਾਰਨ ਲੜਕੀ ਨੇ ਉਸ ਨੂੰ ਹਰ ਪਾਸਿਓਂ ਬਲਾਕ ਕਰ ਦਿੱਤਾ ਸੀ। ਲੜਕੀ ਨੇ ਅਮਨਦੀਪ ਨਾਲ ਵਿਆਹ ਕਰਾਉਣ ਲਈ ਸਾਫ ਮਨਾ ਕਰ ਦਿੱਤਾ ਸੀ।
ਉਧਰ ਜਿਵੇਂ ਹੀ ਸੁਸਾਈਡ ਦੀ ਸੂਚਨਾ ਥਾਣਾ ਭਾਰਗਵ ਕੈਂਪ ਦੀ ਪੁਲਸ ਨੂੰ ਮਿਲੀ ਤਾਂ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਫਾਹੇ ਤੋਂ ਲਾਇਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਥਾਣਾ ਭਾਰਗਵ ਕੈਂਪ ਦੇ ਏ. ਐੱਸ. ਆਈ. ਗੁਲਜਾਰ ਸਿੰਘ ਦਾ ਕਹਿਣਾ ਹੈ ਕਿ ਦੇਰ ਰਾਤ ਪੁਲਸ ਮ੍ਰਿਤਕ ਲੜਕੇ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ। ਉਨ੍ਹਾਂ ਨੇ ਲੜਕੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ’ਤੇ ਸੁਸਾਈਡ ਲਈ ਮਜਬੂਰ ਕਰਨ ਦੇ ਦੋਸ਼ ਲਾਏ ਹਨ। ਦੇਰ ਰਾਤ ਪੁਲਸ ਐੱਫ. ਆਈ. ਆਰ. ਦਰਜ ਕਰਨ ਦੀ ਤਿਆਰੀ ਕਰ ਰਹੀ ਸੀ।
ਪਹਿਲੀ ਵੀਡੀਓ ਵਿਚ ਕੀ ਬੋਲਿਆ ਅਮਨਦੀਪ
ਅਜਿਹੀ ਕੋਈ ਰਾਤ ਨਹੀਂ ਹੋਵੇਗੀ, ਜਿਸ ਵਿਚ ਤੈਨੂੰ ਯਾਦ ਕਰ ਕੇ ਨਾ ਸੁੱਤਾ ਹੋਵਾਂ ਅਤੇ ਨਾ ਹੀ ਅਜਿਹੀ ਸਵੇਰ ਹੋਵੇਗੀ, ਜਿਸ ਵਿਚ ਤੈਨੂੰ ਤੇਰੀ ਗਲੀ ’ਚੋਂ ਆਪਣੇ ਘਰ ਵੱਲ ਆਉਂਦੇ ਨਾ ਦੇਖਿਆ ਹੋਵੇ। ਪਤਾ ਨਹੀਂ, ਸਭ ਕੁਝ ਸੁਪਨਾ ਲੱਗ ਰਿਹਾ ਹੈ। ਮੈਨੂੰ ਲੱਗ ਰਿਹਾ ਹੈ ਕਿ ਸੁਪਨਾ ਦੇਖ ਰਿਹਾ ਹਾਂ। ਸੁਪਨਾ ਸੱਚ ਹੁੰਦਾ ਲੱਗ ਰਿਹਾ ਹੈ, ਬਹੁਤ ਹਿੰਮਤ ਚਾਹੀਦੀ ਹੈ। ਮੇਰੇ ਘਰ ਵਾਲੇ ਮੈਨੂੰ ਗਾਲਾਂ ਕੱਢਣਗੇ, ਮੈਨੂੰ ਪਤਾ ਹੈ। ਮੇਰੇ ਘਰ ਵਾਲੇ ਤੈਨੂੰ ਮਾਫ ਨਹੀਂ ਕਰਨਗੇ ਪਰ ਮੈਂ ਕਰ ਸਕਦਾ ਹਾਂ। ਕੱਲ ਆ ਕੇ ਮੇਰੀ ਮੰਮੀ ਨੂੰ ਚੁੱਪ ਕਰਵਾ ਦੇਵੀਂ। ਜੇਕਰ ਕੱਲ ਤੱਕ ਵੀਡੀਓ ਮਿਲ ਗਈ ਤਾਂ। ਇਹ ਵੀਡੀਓ 44 ਸੈਕਿੰਡ ਦੀ ਸੀ।
ਦੂਜੀ ਵੀਡੀਓ
ਰੋ ਕੇ ਕੋਈ ਫਾਇਦਾ ਨਹੀਂ, ਦਿਮਾਗ ਪਾਗਲ ਹੋ ਗਿਆ। ਦਿਮਾਗ ਵਿਚ ਕੁਝ ਨਹੀਂ ਚੱਲ ਰਿਹਾ। ਲਾਸਟ ਟਾਈਮ ਜਦੋਂ ਮੇਰੇ ਨਾਲ ਗੱਲ ਕੀਤੀ ਸੀ ਤਾਂ ਤੂੰ ਮੈਨੂੰ ਕਹਿ ਕੇ ਗਈ ਸੀ, ਸ਼ਾਇਦ ਮੈਂ ਤੈਨੂੰ ਨਾ ਮਿਲਾਂ, ਤੇਰੇ ਕੱਪੜੇ ਅਜੇ ਵੀ ਮੇਰੇ ਕੋਲ ਹਨ, ਤੇਰੀ ਚੇਨ ਵੀ ਮੈਂ ਪਾਈ ਹੋਈ ਹੈ। ਐੱਮ. ਕੇ. ਲਿਖਿਆ ਹੈ। ਜਦ ਚੇਨ ਟੁੱਟ ਗਈ ਸੀ ਤਾਂ ਉਦੋਂ ਮੈਂ ਜੋੜ ਲਈ ਸੀ, ਸ਼ਾਇਰ ਗੱਲ ਬਣ ਜਾਵੇ ਪਰ ਗੱਲ ਹੋਣੀ ਬੰਦ ਹੋ ਗਈ।
ਤੀਜੀ ਵੀਡੀਓ
ਕੀ ਪਤਾ ਤੂੰ ਮੇਰੇ ਨਾਲ ਗੱਲ ਕਰਨੀ ਹੋਵੇ। ਪਰ ਹੋਣ ਵਾਲੇ ਪੁੱਤਰ ਨਾਲ ਕਰ ਲਓ ਗੱਲ। ਤੇਰੇ ਘਰ ਵਾਲਿਆਂ ਨੇ ਇਕ ਘਰ ਖਰਾਬ ਕੀਤਾ। ਉਸ ਲਈ ਹੁਣ ਦੂਜਾ ਘਰ ਹੈ, ਖਰਾਬ ਕਰਨ ਲਈ। ਜੋ ਵੀਡੀਓ ਬਣਾਈ ਹੈ ਸਾਰਿਆਂ ਨੂੰ ਭੇਜ ਰਿਹਾ ਹਾਂ। ਕਿਉਂਕਿ ਤੂੰ ਤਾਂ ਹਰ ਥਾਂ ਤੋਂ ਬਲਾਕ ਕੀਤਾ ਹੋਇਆ ਹੈ। ਮੇਰੀ ਮਾਂ ਦੀਆਂ ਚੀਕਾਂ ਸੁਣ ਲਈ ਕੱਲ ਆ ਕੇ। ਕੀ ਕਰ ਗਈ ਹੈ ਤੂੰ। ਕਿਸੇ ਦੇ ਘਰ ਦਾ ਪੁੱਤ ਖਾ ਗਈ ਆਪਣੇ ਘਰ ਵਾਲਿਆਂ ਕਰ ਕੇ। ਤੂੰ ਆਪਣੇ ਘਰ ਵਾਲਿਆਂ ਦੀ ਬਣੀ ਪਰ ਮੈਂ ਨਹੀਂ ਬਣ ਸਕਿਆ। ਤੈਨੂੰ ਤੇਰਾ ਘਰ ਮੁਬਾਰਕ। ਮੈਨੂੰ ਪਤਾ ਤੇਰਾ ਵਿਆਹ ਹੋ ਜਾਣਾ। ਸ਼ਾਇਦ ਇਸ ਮਹੀਨੇ ਜਾਂ ਅਗਲੇ ਮਹੀਨੇ। ਤੇਰਾ ਭਵਿੱਖ ਬਹੁਤ ਵਧੀਆ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਅਜਿਹੇ ਬੋਲ ਕਰ ਜਾਵੇਂਗੀ। ਮੈਂ ਸਹੀ ਹੋ ਕੇ ਵੀ ਗਲਤ। ਮੈਂ ਤੈਨੂੰ ਲੱਭਣ ਵੀ ਆਇਆ ਤੈਨੂੰ ਸੌਰੀ ਬੋਲਣ ਲਈ ਪਰ ਤੂੰ ਆਈ ਨਹੀਂ। ਤੂੰ ਕਿਤੇ ਦਾ ਨਹੀਂ ਛੱਡਿਆ। ਹੱਸਦਾ-ਹੱਸਦਾ ਜਾਵਾਂਗਾ, ਹੁਣ ਨਹੀਂ ਰੋਣਾ। ਬਹੁਤ ਰੋ ਲਿਆ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਅਜਿਹੇ ਬੋਲ ਕਰਕੇ ਜਾਵੇਗੀ।
ਆਖਰੀ ਵੀਡੀਓ
ਅਮਨਦੀਪ ਬੋਲਿਆ: ਲਾਸਟ ਵੀਡੀਓ.. ਲਾਸਟ ਸਿਗਰੇਟ। ਇਸ ਵਿੱਚ ਅਮਨਦੀਪ ਸਿਗਰਟ ਪੀਂਦਾ ਵੀ ਦਿਖਾਈ ਦੇ ਰਿਹਾ ਹੈ। ਉਸ ਨੇ ਕਿਹਾ ਕਿ ਤੈਨੂੰ ਪਹਿਲਾਂ ਹੀ ਕਿਹਾ ਸੀ ਮੈਂ, ਕਿ ਮੇਰੇ ਕੋਲੋਂ ਨਹੀਂ ਰਹਿ ਹੋਵੇਗਾ। ਹੁਣ ਬਸ ਹੱਸਦਾ ਹੋਇਆ ਜਾਵਾਂਗਾ। ਰੋਣਾ ਨਹੀਂ।
ਸ਼ੱਕੀ ਹਾਲਾਤ ’ਚ ਹੋਸਟਲ ਦੇ ਕਮਰੇ ’ਚ ਫਾਹੇ ਨਾਲ ਲਟਕਦੀ ਮਿਲੀ ਲੜਕੀ ਦੀ ਲਾਸ਼
NEXT STORY