ਚੰਡੀਗੜ੍ਹ (ਪਾਲ) : ਇੱਥੇ ਜੀ. ਐੱਮ. ਸੀ. ਐੱਚ.-32 ਹਸਪਤਾਲ 'ਚ ਡਾਕਟਰਾਂ ਵਲੋਂ ਵਰਤੀ ਲਈ ਲਾਪਰਵਾਹੀ ਮਰੀਜ਼ ਨੂੰ ਮਹਿੰਗੀ ਪੈ ਗਈ। ਮਰੀਜ਼ ਦੇ ਇਲਾਜ 'ਚ ਹੋਈ ਦੇਰੀ ਕਾਰਨ ਉਸ ਦੀ ਉਂਗਲੀ ਕੱਟਣੀ ਪਈ। ਜਾਣਕਾਰੀ ਮੁਤਾਬਕ ਮਨੀਮਾਜਰਾ ਦੇ ਰਹਿਣ ਵਾਲੇ 39 ਸਾਲਾ ਪ੍ਰੇਮ ਅਗਰਵਾਲ ਦੀ ਖੱਬੇ ਹੱਥ ਦੀ ਉਂਗਲ ਪੇਪਰ ਕਟਿੰਗ 'ਚ ਆਉਣ ਕਾਰਣ ਅੱਧੀ ਕੱਟ ਗਈ ਸੀ। ਜਲਦਬਾਜ਼ੀ 'ਚ ਉਂਗਲੀ 'ਤੇ ਕੱਪੜਾ ਬੰਨ੍ਹ ਕੇ ਉਹ ਸੈਕਟਰ-6 ਪੰਚਕੂਲਾ ਦੇ ਹਸਪਤਾਲ ਗਏ। ਉਥੇ ਡਾਕਟਰਾਂ ਨੇ ਪੱਟੀ ਅਤੇ ਪੇਨ ਕਿਲਰ ਦੇ ਇੰਜੈਕਸ਼ਨ ਲਾ ਕੇ ਮਰੀਜ਼ ਨੂੰ ਜੀ. ਐੱਮ. ਸੀ. ਐੱਚ.-32 ਰੈਫਰ ਕਰ ਦਿੱਤਾ।
ਪ੍ਰੇਮ ਨੇ ਦੱਸਿਆ ਕਿ ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਉਸ ਨੂੰ ਪੇਨ ਕਿਲਰ ਇੰਜੈਕਸ਼ਨ ਦਿੱਤੇ ਅਤੇ ਇਹ ਕਹਿ ਕੇ ਇਲਾਜ ਕਰਨ ਦੀ ਗੱਲ ਕਹੀ ਕਿ ਤੁਹਾਡਾ ਇਲਾਜ ਸ਼ੁਰੂ ਹੋਣ 'ਚ ਘੱਟੋ-ਘੱਟ 2 ਜਾਂ 3 ਘੰਟੇ ਲੱਗਣਗੇ। ਜੇਕਰ ਤੁਸੀਂ ਇੰਤਜ਼ਾਰ ਕਰ ਸਕਦੇ ਹੋ ਤਾਂ ਠੀਕ ਨਹੀਂ ਤਾਂ ਕਿਸੇ ਦੂਜੇ ਹਸਪਤਾਲ ਜਾ ਸਕਦੇ ਹੋ। ਤਿੰਨ ਘੰਟੇ ਇੰਤਜ਼ਾਰ ਕਰਨ ਦੌਰਾਨ ਮਰੀਜ਼ ਦਾ ਐਕਸਰੇ ਕਰਾਇਆ ਗਿਆ ਪਰ 4 ਘੰਟੇ ਇੰਤਜ਼ਾਰ ਤੋਂ ਬਾਅਦ ਮਰੀਜ਼ ਨੂੰ ਕਿਹਾ ਗਿਆ ਕਿ ਤੁਹਾਡਾ ਆਪਰੇਸ਼ਨ ਹੁਣ ਅਗਲੀ ਸਵੇਰ ਹੋਵੇਗਾ।
ਮਰੀਜ਼ ਅਤੇ ਉਸ ਦਾ ਪਰਿਵਾਰ ਇੰਨਾ ਸੁਣਦਿਆਂ ਹੀ ਘਬਰਾ ਗਏ, ਜਿਸ ਤੋਂ ਬਾਅਦ ਉਨ੍ਹਾਂ ਉਥੋਂ ਦੂਜੇ ਹਸਪਤਾਲ ਜਾਣਾ ਚਾਹਿਆ ਤਾਂ ਡਿਊਟੀ 'ਤੇ ਤਾਇਨਾਤ ਡਾਕਟਰਾਂ ਨੇ ਮਰੀਜ਼ ਨੂੰ ਰਿਲੀਵ ਕਰਨ ਤੋਂ ਵੀ ਮਨ੍ਹਾ ਕਰ ਦਿੱਤਾ। ਪ੍ਰੇਮ ਮੁਤਾਬਕ ਡਾਕਟਰਾਂ ਨੇ ਕਿਹਾ ਕਿ ਜੇਕਰ ਤੁਸੀ ਇਲਾਜ ਹੀ ਨਹੀਂ ਕਰਵਾਉਣਾ ਸੀ ਤਾਂ ਐਡਮਿਟ ਕਿਉਂ ਹੋਏ। ਕਾਫ਼ੀ ਕਿਹਾ-ਸੁਣੀ ਮਗਰੋਂ ਜਦੋਂ ਡਿਸਚਾਰਜ ਦੀ ਸਹਿਮਤੀ ਹੋਈ ਤਾਂ ਬੋਲਿਆ ਗਿਆ ਹੈ ਕਿ ਘੱਟੋ-ਘੱਟ ਡਿਸਚਾਰਜ ਹੋਣ 'ਚ 5 ਘੰਟੇ ਲੱਗਣਗੇ।
ਇੰਫੈਕਸ਼ਨ ਦੇ ਖਤਰੇ ਕਾਰਨ ਗੁਆਉਣੀ ਪਈ ਉਂਗਲੀ
ਜੀ. ਐੱਮ. ਸੀ.ਐੱਚ. ਤੋਂ ਡਿਸਚਾਰਜ ਹੋਣ ਤੋਂ ਬਾਅਦ ਮਰੀਜ਼ ਨੂੰ ਉਸ ਦੇ ਘਰਵਾਲੇ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਮਰੀਜ਼ ਦੀ ਉਂਗਲੀ ਜੋੜੀ ਜਾ ਸਕਦੀ ਸੀ ਪਰ ਹੁਣ ਇੰਫੈਕਸ਼ਨ ਦਾ ਖ਼ਤਰਾ ਬਣ ਗਿਆ ਹੈ। ਇਸ ਲਈ ਉਂਗਲੀ ਕੱਟਣੀ ਹੀ ਪਵੇਗੀ। ਪ੍ਰੇਮ ਪੇਪਰ ਕਟਿੰਗ ਦਾ ਕੰਮ ਕਰਦਾ ਹੈ। ਅਜਿਹੇ 'ਚ ਉਂਗਲੀ ਗੁਆਉਣ ਤੋਂ ਬਾਅਦ ਉਸ ਦੇ ਕੰਮ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਉਨ੍ਹਾਂ ਦਾ ਇਲਾਜ ਹੋ ਜਾਂਦਾ ਤਾਂ ਉਸ ਦੀ ਉਂਗਲੀ ਬਚਾਈ ਜਾ ਸਕਦੀ ਸੀ।
ਰਿਵਾਲਵਰ ਸਾਫ ਕਰਦੇ ਸਮੇਂ ਚੱਲੀ ਗੋਲੀ, ਮੌਕੇ 'ਤੇ ਮੌਤ
NEXT STORY