ਚੰਡੀਗੜ੍ਹ (ਸ਼ੀਨਾ): ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਯੂਨੀਵਰਸਿਟੀ ਸੈਨਟ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਪ ਰਾਸ਼ਟਰਪਤੀ ਜੋ ਕਿ ਯੂਨੀਵਰਸਿਟੀ ਦੇ ਚਾਂਸਲਰ ਹਨ ਨੂੰ ਚੋਣਾਂ ਕਰਵਾਉਣ ਦੀ ਬੇਨਤੀ ਕਰਦੇ ਹੋਏ ਪੱਤਰ ਲਿਖਿਆ ਹੈ। ਸੈਨਟ ਚੋਣਾਂ ਦਾ ਸ਼ੈਡਿਊਲ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ ਅਗਲੇ ਸਾਲ ਸਤੰਬਰ ਦੇ ਪਹਿਲੇ ਹਫਤੇ ਚ ਚੋਣਾਂ ਹੋਣ ਦੀ ਸੰਭਾਵਨਾ ਹੈ। ਚੋਣਾਂ ਦੀਆਂ ਤਿਆਰੀਆਂ ਲਈ 240 ਦਿਨ ਲੱਗਦੇ ਹਨ। ਜਿਸ ਨੂੰ ਲੈ ਤਿਆਰੀਆਂ ਕੀਤੀਆਂ ਜਾਣਗੀਆਂ। ਸੈਨੇਟ ਚੋਣਾਂ 15 ਸਤੰਬਰ 2026 ਤੋਂ 15 ਅਕਤੂਬਰ 2026 ਤੱਕ ਹੋ ਸਕਦੀਆਂ ਹਨ। ਇਸ ਦੇ ਸੰਬੰਧ ਵਿੱਚ ਵਿਦਿਆਰਥੀਆਂ ਨਾਲ ਵੀ ਸੈਨਟ ਚੋਣਾਂ ਜਲਦ ਕਰਵਾਉਣ ਲਈ ਗੱਲਬਾਤ ਕੀਤੀ ਜਾ ਰਹੀ ਹੈ।
ਭਲਕੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ 5 ਤੋਂ 7 ਘੰਟੇ ਲੰਬਾ Power Cut
NEXT STORY