ਫਗਵਾੜਾ (ਜਲੋਟਾ) : ਜੀ. ਐੱਨ. ਏ. ਯੂਨੀਵਰਸਿਟੀ-ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ (ਜੀਯੂ-ਟੀਬੀਆਈ) ਨੇ ਇਨੋਵੇਸ਼ਨ ਮਿਸ਼ਨ ਪੰਜਾਬ ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ। ਇਨੋਵੇਸ਼ਨ ਮਿਸ਼ਨ ਅਤੇ ਜੀਯੂ-ਟੀਬੀਆਈ ਦਰਮਿਆਨ ਹੋਏ ਇਸ ਸਹਿਮਤੀ ਪੱਤਰ ਦਾ ਉਦੇਸ਼ ਨਵੀਨਤਾ ਅਤੇ ਉੱਦਮਤਾ ਈਕੋਸਿਸਟਮ ਨੂੰ ਮਜ਼ਬੂਤ ਅਤੇ ਪ੍ਰੋਤਸਾਹਨ ਦੇਣ ਲਈ ਮਿਲ ਕੇ ਕੰਮ ਕਰਨਾ ਹੈ। ਇਸ ਮੌਕੇ ਜੀ. ਐੱਨ. ਏ. ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੀਅਲ ਟਾਈਮ ਸਮੱਸਿਆਵਾਂ ਦੇ ਹੱਲ ਲਈ ਆਪਣੇ ਨਵੇਂ ਵਿਚਾਰਾਂ ਨਾਲ ਆਉਣਾ ਚਾਹੀਦਾ ਹੈ ਅਤੇ ਜੀਯੂ-ਟੀਬੀਆਈ ਉਤਸ਼ਾਹੀ ਅਤੇ ਉੱਭਰ ਰਹੇ ਵਿਦਿਆਰਥੀਆਂ ਅਤੇ ਫੈਕਲਟੀ ਦੀ ਬਿਹਤਰੀਨ ਢੰਗ ਨਾਲ ਮਦਦ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ਮੌਕੇ ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸੀ.ਈ.ਓ. ਸੂਮਵਰ ਆਨੰਦ ਨੇ ਕਿਹਾ ਕਿ ਸਹਿਯੋਗੀ ਯਤਨਾਂ ਨਾਲ ਅਸੀਂ ਪੰਜਾਬ ਦੇ ਸਟਾਰਟਅੱਪ ਈਕੋਸਿਸਟਮ ’ਚ ਫਰਕ ਲਿਆ ਸਕਦੇ ਹਾਂ। ਜੀ. ਐੱਨ. ਏ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਵੀ.ਕੇ ਰਤਨ ਨੇ ਕਿਹਾ,‘‘ਅੱਜ ਦੇ ਯੁੱਗ ’ਚ ਵਿਦਿਆਰਥੀਆਂ ਨੂੰ ਹੁਨਰਮੰਦ ਬਣਨ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਕੈਰੀਅਰ ਦੀ ਚੋਣ ਵਜੋਂ ਉੱਦਮਤਾ ਦੀ ਚੋਣ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।’’ ਜੀ.ਐੱਨ.ਏ. ਯੂਨੀਵਰਸਿਟੀ ਵਾਈਸ ਚਾਂਸਲਰ ਡਾ ਹੇਮੰਤ ਸ਼ਰਮਾ ਨੇ ਕਿਹਾ,‘‘ਅਸੀਂ ਵਿਦਿਆਰਥੀਆਂ ਦੀ ਵਿਹਾਰਕ ਸਿੱਖਿਆ ’ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੇ ਹਾਂ। ਇਹ ਸਹਿਯੋਗ ਨੌਜਵਾਨ ਸਟਾਰਟਅੱਪਸ ਲਈ ਆਪਣੇ ਵਿਚਾਰਾਂ ਨੂੰ ਸਟਾਰਟਅੱਪ ਵਿੱਚ ਬਦਲਣ ਲਈ ਬਹੁਤ ਵਧੀਆ ਮੌਕੇ ਖੋਲ੍ਹੇਗਾ।’’
ਉਨ੍ਹਾਂ ਨੇ ਕਿਹਾ ਹੈ,‘‘ਜੀ. ਐੱਨ. ਏ. ਯੂਨੀਵਰਸਿਟੀ-ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਹਰ ਵਿਦਿਆਰਥੀ ਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਇਨੋਵੇਟਿਵ ਉਤਪਾਦਾਂ ਅਤੇ ਸਟਾਰਟ ਅੱਪਸ ’ਚ ਬਦਲਣ ਵਿੱਚ ਸਹਾਇਤਾ ਕਰਨ ਲਈ ਤਿਆਰ ਹੈ।’’ ਡਾ. ਮੋਨਿਕਾ ਹੰਸਪਾਲ, ਡੀਨ ਅਕਾਦਮਿਕ ਨੇ ਜ਼ੋਰ ਦੇ ਕੇ ਕਿਹਾ, "ਜੀ. ਐੱਨ. ਏ. ਯੂਨੀਵਰਸਿਟੀ ਹਮੇਸ਼ਾ ਇਨੋਵੇਟਰਾਂ ਨੂੰ ਉਨ੍ਹਾਂ ਦੇ ਨਿਯਮਤ ਅਧਿਐਨ ਦੇ ਨਾਲ-ਨਾਲ ਉਨ੍ਹਾਂ ਦੇ ਉੱਦਮਾਂ ਨੂੰ ਵਧਾਉਣ ਲਈ ਬੁਨਿਆਦੀ ਅਤੇ ਉੱਨਤ ਸੁਵਿਧਾਵਾਂ ਪ੍ਰਦਾਨ ਕਰਕੇ ਉਨ੍ਹਾਂ ਦਾ ਸਮਰਥਨ ਕਰਦੀ ਹੈ।’’ ਇਸ ਮੌਕੇ ਜੀ ਯੂ-ਟੀ ਬੀ ਆਈ ਦੇ ਮੁੱਖੀ ਇੰਜੀਨਿਅਰ ਕਮਲਜੀਤ ਕੈਂਥ ਨੇ ਕਿਹਾ,‘‘ਇਹ ਵਿਦਿਆਰਥੀਆਂ ਲਈ ਆਪਣੇ ਸਟਾਰਟਅੱਪ ’ਤੇ ਡੂੰਘਾਈ ਨਾਲ ਸੋਚਣ ਦਾ ਸਭ ਤੋਂ ਢੁਕਵਾਂ ਸਮਾਂ ਹੈ। ਸ਼ੁਰੂਆਤੀ ਪੜਾਅ 'ਤੇ ਸਟਾਰਟਅਪਾਂ ਦੀ ਸਹਾਇਤਾ ਕਰਨ ਲਈ ਬਹੁਤ ਸਾਰੀਆਂ ਸਰਕਾਰੀ ਅਤੇ ਗੈਰ-ਸਰਕਾਰੀ ਯੋਜਨਾਵਾਂ ਉਪਲਬਧ ਹਨ। ਇਹ ਸਹਿਮਤੀ ਪੱਤਰ ਵਿਦਿਆਰਥੀਆਂ ਲਈ ਆਪਣੇ ਵਿਚਾਰਾਂ ਨੂੰ ਕੁਝ ਵਪਾਰੀਕ੍ਰਿਤ ਉਤਪਾਦਾਂ ਵਿੱਚ ਬਦਲਣ ਦੇ ਬਹੁਤ ਸਾਰੇ ਮੌਕੇ ਲੈ ਕੇ ਆਇਆ ਹੈ।’’
ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ
NEXT STORY