ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ’ਚ ਰੋਜ਼ਾਨਾ ਪੰਜਾਬ, ਹਰਿਆਣਾ, ਹਿਮਾਚਲ ਸਣੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਹਜ਼ਾਰਾਂ ਮਰੀਜ਼ ਇਲਾਜ ਲਈ ਪਹੁੰਚਦੇ ਹਨ। ਕਈ ਮਰੀਜ਼ ਸਵੇਰੇ ਤਿੰਨ-ਚਾਰ ਵਜੇ ਘਰੋਂ ਨਿਕਲ ਕੇ ਓ. ਪੀ. ਡੀ. ਦੀ ਲਾਈਨ ’ਚ ਲੱਗਦੇ ਹਨ। ਅਜਿਹੇ ’ਚ ਬੁੱਧਵਾਰ ਨੂੰ ਪੀ. ਜੀ. ਆਈ. ਦੀ ਨਿਊ ਓ. ਪੀ. ਡੀ. ’ਚ ਆਉਣ ਵਾਲਿਆਂ ਲਈ ਦਿਨ ਮੁਸ਼ਕਲਾਂ ਭਰਿਆ ਹੋ ਸਕਦਾ ਹੈ। ਹਜ਼ਾਰਾਂ ਠੇਕਾ ਕਾਮੇ ਬੁੱਧਵਾਰ ਨੂੰ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ 'ਤੇ ਹਨ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ
ਇਸ ਦਾ ਸਿੱਧਾ ਅਸਰ ਸਫ਼ਾਈ, ਸੈਨੀਟੇਸ਼ਨ, ਸੁਰੱਖਿਆ ਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਕੰਮਾਂ ’ਤੇ ਪੈ ਸਕਦਾ ਹੈ। ਇਸ ਨਾਲ ਮਰੀਜ਼ਾਂ ਤੇ ਤੀਮਾਰਦਾਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੋਵੇ ਤਾਂ ਹੀ ਬੁੱਧਵਾਰ ਨੂੰ ਪੀ. ਜੀ. ਆਈ. ’ਚ ਆਓ। ਦੂਜੇ ਪਾਸੇ ਪੀ. ਜੀ. ਆਈ. ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੜਤਾਲ ਦੇ ਬਾਵਜੂਦ ਮਰੀਜ਼ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ ਤੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਜਦੋਂ ਸਫ਼ਾਈ ਤੇ ਸਹਾਇਕ ਸਟਾਫ਼ ਅੰਦੋਲਨ ’ਤੇ ਹੁੰਦਾ ਹੈ, ਤਾਂ ਉਸਦਾ ਅਸਰ ਮਰੀਜ਼ਾਂ ਦੀ ਰੋਜ਼ਾਨਾ ਸਹੂਲਤਾਂ ’ਤੇ ਜ਼ਰੂਰ ਪੈਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਬਾਰੇ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਬੋਲੇ- ਬੁੱਧਵਾਰ ਨੂੰ...
ਇਸ ਸਥਿਤੀ ਨੂੰ ਦੇਖਦਿਆਂ ਪੀ. ਜੀ. ਆਈ. ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਾਥੀਆਂ ਲਈ ਇਹੀ ਸਲਾਹ ਹੈ ਕਿ ਜੇਕਰ ਇਲਾਜ ਬਹੁਤ ਜ਼ਰੂਰੀ ਨਾ ਹੋਵੇ ਤਾਂ ਬੁੱਧਵਾਰ ਨੂੰ ਦੌਰਾ ਟਾਲਿਆ ਜਾਵੇ ਤਾਂ ਜੋ ਪਰੇਸ਼ਾਨੀ ਤੋਂ ਬਚਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚੋਂ ਮਿਲਿਆ ਇਕ ਹੋਰ ਗ੍ਰੇਨੇਡ! ਜਲੰਧਰ ਬਾਈਪਾਸ 'ਤੇ ਚੱਲਿਆ BSF ਤੇ ਪੁਲਸ ਦਾ ਸਾਂਝਾ ਆਪ੍ਰੇਸ਼ਨ
NEXT STORY