ਲੁਧਿਆਣਾ : ਲੁਧਿਆਣਾ ਦਿਹਾਤੀ 'ਚ ਪੈਂਦੇ ਪਿੰਡ ਜੋਧਾ 'ਚ ਲੁੱਟ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗਾਹਕ ਬਣ ਕੇ ਚੋਰਾਂ ਨੇ ਸੋਨੇ ਦੇ ਗਹਿਣੇ ਲੁੱਟ ਲਏ। ਜਾਣਕਾਰੀ ਮੁਤਾਬਕ ਜੋਧਾ 'ਚ 'ਕਾਜਲ ਜਵੈਲਰ' ਦੀ ਦੁਕਾਨ 'ਤੇ ਇਕ ਔਰਤ ਅਤੇ ਵਿਅਕਤੀ ਆਇਆ ਅਤੇ ਦੋਵੇਂ ਸੋਨੇ ਦੇ ਗਹਿਣੇ ਦੇਖਣ ਲੱਗ ਪਏ। ਇਸ ਦੌਰਾਨ ਵਿਅਕਤੀ ਬਾਹਰ ਚਲਾ ਗਿਆ ਅਤੇ ਔਰਤ ਗਹਿਣੇ ਪਸੰਦ ਕਰਨ ਲੱਗੀ। ਫਿਰ ਨਕਲੀ ਨੋਟੀਆਂ ਦੀਆਂ ਥੱਦੀਆਂ ਕਾਊਂਟਰ 'ਤੇ ਰੱਖ ਕੇ ਔਰਤ ਵੀ ਸੋਨੇ ਦੇ ਗਹਿਣੇ ਨਾਲ ਲੈ ਬਾਹਰ ਆ ਗਈ ਅਤੇ ਦੋਵੇਂ ਗੱਡੀ 'ਚ ਬੈਠ ਕੇ ਰਫੂਚੱਕਰ ਹੋ ਗਏ। ਜਦੋਂ ਤੱਕ ਦੁਕਾਨਦਾਰ ਨੂੰ ਕੁਝ ਸਮਝ ਆਉਂਦਾ, ਬਹੁਤ ਦੇਰ ਹੋ ਚੁੱਕੀ ਸੀ।
ਦੁਕਾਨਦਾਰ ਨੇ ਜਦੋਂ ਨੋਟ ਚੈੱਕ ਕੀਤੇ ਤਾਂ ਸਾਰੇ ਨਕਲੀ ਨੋਟ ਨਿਕਲੇ। ਇਹ ਸਾਰੀ ਫੁਟੇਜ ਨਾਲ ਵਾਲੀ ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਰਿਕਾਰਡ ਹੋ ਗਈ। ਦੁਕਾਨਦਾਰ ਨੇ ਦੱਸਿਆ ਕਿ ਨੌਸਰਬਾਜ਼ਾਂ ਨੇ ਕਰੀਬ 1 ਲੱਖ, 90 ਹਜ਼ਾਰ ਰੁਪਏ ਦੇ ਗਹਿਇਣਆਂ ਦੀ ਠਗੀ ਮਾਰੀ ਹੈ। ਫਿਲਹਾਲ ਪੁਲਸ ਵਲੋਂ ਨਕਲੀ ਨੋਟਾਂ ਨੂੰ ਕਬਜ਼ੇ 'ਚ ਲੈ ਕੇ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਟਰੇਨ ਦੀ ਸਪੀਡ ਬਹੁਤ ਤੇਜ਼ ਹੁੰਦੀ, ਆਪਣੀ ਜਾਨ ਆਪਣੇ ਹੱਥ : ਰਵਨੀਤ ਬਿੱਟੂ (ਵੀਡੀਓ)
NEXT STORY