ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਦੇ ਪਿੰਡ ਬਾਲੇ ਵਾਲਾ ਦਾ ਰਹਿਣ ਵਾਲਾ ਐਥਲੈਟਿਕਸ ਵਿੱਚ Hurdles 400 ਮੀਟਰ ਦੌੜ ਵਿੱਚ ਮੈਡਲ ਜਿੱਤਣ ਵਾਲਾ ਅਤੇ ਪੰਜਾਬ ਵਿੱਚ ਕਈ ਗੋਲਡ ਮੈਡਲ ਜਿੱਤਣ ਵਾਲਾ ਐਥਲੈਟਿਕ ਰਮਨਦੀਪ ਸਿੰਘ ਬੁੱਢੇ ਮਾਂ-ਬਾਪ ਦਾ ਪੇਟ ਭਰਨ ਲਈ ਰਾਤ ਨੂੰ ਚੌਕੀਦਾਰੀ ਕਰਨ ਨੂੰ ਮਜਬੂਰ ਹੈ। ਰਮਨਦੀਪ ਸਿੰਘ ਨੇ ਦੱਸਿਆ ਕਿ ਉਹ 2005 ਵਿੱਚ ਜਲੰਧਰ ਸਪੋਰਟਸ ਕਾਲਜ ਵਿੱਚ ਗਿਆ ਸੀ ਤੇ ਉਥੇ ਐਥਲੈਟਿਕਸ ਵਿੱਚ Hurdles 400 ਮੀਟਰ ਦੌੜ ਸ਼ੁਰੂ ਕੀਤੀ ਅਤੇ ਬੜੀ ਮਿਹਨਤ ਕੀਤੀ ਸੀ।
ਇਹ ਵੀ ਪੜ੍ਹੋ : ਲੁਟੇਰਿਆਂ ਨੇ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਘਟਨਾ CCTV 'ਚ ਕੈਦ, ਲੱਖਾਂ ਦਾ ਨੁਕਸਾਨ
ਉਥੇ ਹੀ ਵਿੱਕੀ ਗੌਂਡਰ, ਪੰਮਾ ਲਾਹੌਰੀਆ ਵਰਗੇ ਚੋਟੀ ਦੇ ਖਿਡਾਰੀ ਵੀ ਖੇਡ ਦੀ ਪ੍ਰੈਕਟਿਸ ਕਰਦੇ ਸਨ ਪਰ ਉਹ ਗਲਤ ਰਸਤੇ ਪੈ ਗਏ। ਮੈਂ ਆਪਣੀ ਖੇਡ ਨਾਲ ਜੁੜਿਆ ਰਿਹਾਂ। ਮੇਰੇ ਪਿਤਾ ਬੀਮਾਰ ਹੋ ਗਏ ਸਨ, ਜਿਸ ਕਰਕੇ ਫਿਰੋਜ਼ਪੁਰ ਵਾਪਸ ਆ ਗਿਆ। ਪੰਜਾਬ ਪੁਲਸ ਵਿੱਚ ਕਈ ਟ੍ਰਾਇਲ ਦਿੱਤੇ ਪਰ ਉਸ ਸਮੇਂ ਮੈਂ ਪੈਸੇ ਨਹੀਂ ਦੇ ਸਕਿਆ, ਜਿਸ ਕਰਕੇ ਮੇਰੀ ਫਾਈਲ ਵੇਟਿੰਗ ਵਿੱਚ ਪਾ ਦਿੱਤੀ ਗਈ। ਮੈਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਨੌਕਰੀ ਦੀ ਮੰਗ ਕਰਦਾ ਹਾਂ। ਮੈਨੂੰ ਆਸ ਹੈ ਕਿ ਉਹ ਜ਼ਰੂਰ ਦੇਖਣਗੇ। ਬੁੱਢੇ ਮਾਂ-ਬਾਪ ਅਤੇ ਰਮਨਦੀਪ ਮੁੱਖ ਮੰਤਰੀ ਭਗਵੰਤ ਮਾਨ ਤੋਂ ਨੌਕਰੀ ਦੀ ਆਸ ਲਗਾਈ ਬੈਠੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲੁਟੇਰਿਆਂ ਨੇ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਘਟਨਾ CCTV 'ਚ ਕੈਦ, ਲੱਖਾਂ ਦਾ ਨੁਕਸਾਨ
NEXT STORY