ਜਲੰਧਰ (ਵੈੱਬ ਡੈਸਕ) : ਮਨੋਰੰਜਨ ਜਗਤ ਨਾਲ ਸਬੰਧਿਤ ਇਕ ਖ਼ਬਰ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਹੈ। ਦਰਅਸਲ ਖ਼ਬਰ ਇਹ ਸੀ ਕਿ ਪੰਜਾਬੀ ਗਾਇਕ ਬੱਬੂ ਮਾਨ ਨੂੰ ਧਮਕੀਆਂ ਮਿਲ ਰਹੀਆਂ ਸਨ ਤੇ ਇੰਟੈਲੀਜੈਂਸ ਵੱਲੋਂ ਇਹ ਸੰਕੇਤ ਦਿੱਤਾ ਗਿਆ ਸੀ ਕਿ ਬੱਬੂ ਮਾਨ ਦੀ ਜਾਨ ਨੂੰ ਖ਼ਤਰਾ ਹੈ, ਜਿਸ ਤੋਂ ਬਾਅਦ ਉਸ ਦੇ ਮੋਹਾਲੀ ਸਥਿਤ ਸੈਕਟਰ-70 ਵਿਚਲੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗਾਇਕ ਨੂੰ ਧਮਕੀਆਂ ਮਿਲਣ ਤੋਂ ਬਾਅਦ ਪੁਲਸ ਜਾਂਚ ਵਿੱਚ ਜੁੱਟ ਗਈ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਸਬੂਤ ਹੱਥ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਦਿਨ-ਦਿਹਾੜੇ ਲੁੱਟ, ਲੁਟੇਰਿਆਂ ਨੇ DC ਦੀ ਰਿਹਾਇਸ਼ ਨੇੜੇ ਦਿੱਤਾ ਵਾਰਦਾਤ ਨੂੰ ਅੰਜਾਮ
ਇਸ ਦੇ ਨਾਲ ਇਕ ਹੋਰ ਪੋਸਟ ਵਾਇਰਲ ਹੋ ਰਹੀ ਹੈ। ਇਹ ਪੋਸਟ 2 ਦਿਨ ਪਹਿਲਾਂ ਗੋਲਡੀ ਬਰਾੜ ਵੱਲੋਂ ਗਾਇਕ ਮਨਕੀਰਤ ਔਲਖ ਦੇ ਲਈ ਪਾਈ ਗਈ ਸੀ। ਇਸ ਪੋਸਟ ਵਿੱਚ ਲਿਖਿਆ ਗਿਆ ਸੀ ਕਿ ਜਿਸ ਨੂੰ ਅਸੀਂ ਸਪੋਰਟ ਕਰਦੇ ਹਾਂ, ਉਸ ਨੂੰ ਅਸੀਂ ਸਾਹਮਣੇ ਆ ਕੇ ਤੇ ਸਿੱਧਾ ਸਪੋਰਟ ਕਰਦੇ ਹਾਂ। ਸਭ ਤੋਂ ਵੱਡੀ ਗੱਲ ਇਸ ਪੋਸਟ ਦੀ ਇਹ ਹੈ ਕਿ ਇਸ ਦੀ ਲੋਕੇਸ਼ਨ ਲਾਸ ਏਂਜਲ ਅਮਰੀਕਾ ਦੀ ਦੱਸੀ ਜਾ ਰਹੀ ਹੈ। ਹਾਲਂਕਿ ਜਦੋਂ ਅਸੀਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਕਰਦੇ ਹਾਂ ਤਾਂ ਗੋਲਡੀ ਬਰਾੜ ਦੀ ਲੋਕੇਸ਼ਨ ਕੈਨੇਡਾ ਸੀ, ਜਿਸ ਤੋਂ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਹੁਣ ਅਮਰੀਕਾ ਵਿੱਚ ਹੈ, ਜੋ ਕਈ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ : ਬਰਮਿੰਘਮ 'ਚ ਜਲੰਧਰ ਦੇ ਪਾਖੰਡੀ ਬਾਬੇ ਦਾ ਪਰਦਾਫਾਸ਼, ਸੰਗਤਾਂ ਤੋਂ ਮੁਆਫ਼ੀ ਮੰਗ ਅੱਗੇ ਤੋਂ ਪ੍ਰਚਾਰ ਕਰਨ ਤੋਂ ਕੀਤੀ ਤੌਬਾ
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਈ ਗੈਂਗਸਟਰਾਂ ਨੂੰ ਪੁਲਸ ਸ਼ਿਕੰਜੇ ਵਿੱਚ ਲੈ ਚੁੱਕੀ ਹੈ ਤੇ ਜਾਂਚ ਅਜੇ ਵੀ ਜਾਰੀ ਹੈ। ਦੱਸ ਦੇਈਏ ਕਿ ਬੱਬੂ ਮਾਨ ਹੀ ਨਹੀਂ ਸਗੋਂ ਕਈ ਅਜਿਹੇ ਕਲਾਕਾਰ ਵੀ ਹਨ, ਜਿਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਪੰਜਾਬ ਸਰਕਾਰ ਦਾ ਇਕ ਹੋਰ ਉਪਰਾਲਾ, ਜਾਰੀ ਕੀਤੇ 45 ਕਰੋੜ ਰੁਪਏ
NEXT STORY