ਮਾਸਕੋ (ਇੰਟ.)- ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਗੋਲਡੀ ਬਰਾੜ ਨੇ ਰੂਸ ਵਿਚ ਖੂਨੀ ਖੇਡ ਖੇਡੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਗੈਂਗਸਟਰ ਭੂਪੀ ਰਾਣਾ ਗੈਂਗ ਦੇ ਮੈਂਬਰ ਅਜੇ ਰਾਣਾ ਦਾ ਰੂਸ ’ਚ ਬੇਰਹਿਮੀ ਨਾਲ ਗਲਾ ਵੱਢ ਕੇ ਕਤਲ ਕਰਵਾ ਦਿੱਤਾ ਹੈ। ਗੋਲਡੀ ਨੇ ਖ਼ੁਦ ਫੇਸਬੁੱਕ ਪੋਸਟ ’ਤੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਖ਼ਤਰਨਾਕ ਗੈਂਗਸਟਰ ਭੂਪੀ ਰਾਣਾ, ਜੋ ਉਸ ਦਾ ਕੱਟੜ ਵਿਰੋਧੀ ਹੈ, ਨੇ ਆਪਣੇ ਗੈਂਗ ਦੇ ਮੈਂਬਰ ਅਜੇ ਰਾਣਾ ਨੂੰ ਮੁਖ਼ਬਰੀ ਬਣਾ ਕੇ ਉਸ ਦੇ ਗੈਂਗ ’ਚ ਐਂਟਰੀ ਕਰਵਾਈ ਸੀ। ਅਜੈ ਰਾਣਾ ਗੋਲਡੀ ਦੇ ਕਰੀਬੀ ਸਾਥੀਆਂ ਨਾਲ ਰਲ-ਮਿਲ ਗਿਆ ਅਤੇ ਗੋਲਡੀ ਬਰਾੜ ਸਮੇਤ ਉਸਦੇ ਗੈਂਗ ਦੇ ਮੈਂਬਰਾਂ ਦੀ ਲੋਕੇਸ਼ਨ ਅਤੇ ਗਤੀਵਿਧੀਆਂ ਦੀ ਜਾਣਕਾਰੀ ਸ਼ੇਅਰ ਕਰਨ ਲੱਗਾ।
ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰ ਗਿਆ ਭਾਣਾ, ਭਿਆਨਕ ਹਾਦਸੇ 'ਚ 4 ਲੋਕਾਂ ਦੀ ਹੋਈ ਮੌਤ
ਪੋਸਟ ’ਚ ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਅਜੈ ਵੱਲੋਂ ਪੁਲਸ ਨੂੰ ਸੂਚਿਤ ਕਰਨ ਨਾਲ ਉਸ ਦੇ ਕਈ ਪਲਾਨ ਫੇਲ੍ਹ ਹੋ ਗਏ। ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਹੱਤਿਆਕਾਂਡ ਤੋਂ ਬਾਅਦ ਅਜੇ ਰਾਣਾ ਦੀ ਫੋਟੋ ਵੀ ਜਾਰੀ ਕੀਤੀ ਹੈ। ਗੋਲਡੀ ਬਰਾੜ ਪੰਜਾਬ ਦਾ ਇਕ ਖਤਰਨਾਕ ਗੈਂਗਸਟਰ ਹੈ, ਜਿਸ ਨੇ ਕੈਨੇਡਾ ’ਚ ਬੈਠ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾ ਦਿੱਤਾ ਸੀ।
ਬਰਾੜ ਭਾਰਤ ਅਤੇ ਕੈਨੇਡਾ ਦੀਆਂ ਏਜੰਸੀਆਂ ਨੂੰ ਲੋੜੀਂਦਾ ਹੈ। ਗੋਲਡੀ ਬਰਾੜ ਫਿਲਹਾਲ ਅਮਰੀਕਾ ’ਚ ਪਨਾਹ ਲੈ ਕੇ ਬੈਠਾ ਹੈ ਅਤੇ ਉਥੋਂ ਉਹ ਪੰਜਾਬ, ਦਿੱਲੀ, ਹਰਿਆਣਾ ਅਤੇ ਕੈਨੇਡਾ ’ਚ ਲਗਾਤਾਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦੇ ਲੋਕਾਂ ਦੀ ਦੁਸ਼ਮਣੀ ਕਾਰਨ ਹੁਣ ਉਹ ਭਾਰਤ ’ਚ ਹੀ ਨਹੀਂ, ਸਗੋਂ ਕੈਨੇਡਾ, ਫਿਲੀਪੀਨਜ਼ ਅਤੇ ਰੂਸ ਤੱਕ ਗੈਂਗਵਾਰ ਕਰ ਕੇ ਖੂਨ ਵਹਾਅ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਖਾਂ 'ਚ ਮਿਰਚਾਂ ਪਾ ਕੇ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਲੁਟੇਰੇ ਚੜ੍ਹੇ ਪੁਲਸ ਅੜਿੱਕੇ
NEXT STORY