ਜਲੰਧਰ/ਚੰਡੀਗੜ੍ਹ (ਧਵਨ)- ਅਮਰੀਕਾ-ਇੰਗਲੈਂਡ ਮਗਰੋਂ ਹੁਣ ਯੂਰਪੀ ਸੰਘ ਨੇ ਵੀ ਪ੍ਰਵਾਸੀਆਂ ਲਈ ਆਪਣੇ ਨਿਯਮਾਂ 'ਚ ਬਦਲਾਅ ਕੀਤਾ ਹੈ। ਨਵਾਂ ਬਾਇਓਮੈਟ੍ਰਿਕ ਬਾਰਡਰ ਸਿਸਟਮ 10 ਅਪ੍ਰੈਲ ਤੋਂ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ, ਜਿਸ ਨਾਲ ਗੈਰ-ਯੂਰਪੀ ਸੰਘ ਦੇ ਨਾਗਰਿਕਾਂ ਦੇ ਸ਼ੈਨੇਗਨ ਖੇਤਰ ਵਿਚ ਦਾਖਲ ਹੋਣ ਦਾ ਤਰੀਕਾ ਬਦਲ ਜਾਵੇਗਾ। ਯੂਰਪੀ ਸੰਘ ਨੇ 10 ਅਪ੍ਰੈਲ, 2026 ਤੋਂ 29 ਦੇਸ਼ਾਂ ਵਿਚ ਆਪਣੀ ਐਂਟਰੀ/ਐਗਜ਼ਿਟ ਪ੍ਰਣਾਲੀ (ਈ. ਈ. ਐੱਸ.) ਨੂੰ ਪੂਰੀ ਤਰ੍ਹਾਂ ਸ਼ੁਰੂ ਕਰ ਦਿੱਤਾ ਹੈ। ਇਸ ਸਿਸਟਮ ਮੁਤਾਬਕ ਹੁਣ ਪਾਸਪੋਰਟ ’ਤੇ ਰਵਾਇਤੀ ਮੋਹਰ ਲਾਉਣ ਦੀ ਥਾਂ ਡਿਜੀਟਲ ਬਾਇਓਮੈਟ੍ਰਿਕ ਜਾਂਚ ਦੀ ਵਰਤੋਂ ਕੀਤੀ ਜਾਵੇਗੀ।
ਯੂਰਪੀ ਸੰਘ ਦੇ ਪ੍ਰਵਾਸ ਅਤੇ ਗ੍ਰਹਿ ਮਾਮਲਿਆਂ ਦੇ ਡਾਇਰੈਕਟੋਰੇਟ ਜਨਰਲ ਨੇ 30 ਮਾਰਚ, 2026 ਨੂੰ ਇਸ ਯੋਜਨਾ ਦੇ ਲਾਗੂ ਹੋਣ ਦੀ ਪੁਸ਼ਟੀ ਕੀਤੀ। ਐਂਟਰੀ/ਐਗਜ਼ਿਟ ਪ੍ਰਣਾਲੀ ਇਕ ਡਿਜੀਟਲ ਬਾਰਡਰ ਮੈਨੇਜਮੈਂਟ ਸਿਸਟਮ ਹੈ, ਜੋ ਸ਼ੈਨੇਗਨ ਸਰਹੱਦਾਂ ’ਤੇ ਗੈਰ-ਯੂਰਪੀ ਸੰਘ ਦੇ ਯਾਤਰੀਆਂ ਦੀ ਐਂਟਰੀ, ਐਗਜ਼ਿਟ ਅਤੇ ਰਿਫਿਊਜ਼ਲ ਦਾ ਰਿਕਾਰਡ ਰੱਖਦੀ ਹੈ। ਇਹ ਸਿਸਟਮ ਚਿਹਰੇ ਦੀ ਤਸਵੀਰ, ਯੂਰਪੀ ਸੰਘ ਦੇ ਫਿੰਗਰਪ੍ਰਿੰਟ ਸਕੈਨ ਅਤੇ ਪਾਸਪੋਰਟ ਡਾਟਾ ਇਕੱਠਾ ਕਰਦਾ ਹੈ। ਇਹ ਦਹਾਕਿਆਂ ਤੋਂ ਵਰਤੀ ਜਾਣ ਵਾਲੀ ਮੈਨੂਅਲ ਪਾਸਪੋਰਟ ਸਟੈਂਪ ਦੀ ਥਾਂ ਲੈਂਦਾ ਹੈ।
ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ
ਯੂਰਪੀ ਸੰਘ ਦੇ ਨਵੇਂ ਯਾਤਰਾ ਨਿਯਮ ਥੋੜ੍ਹੇ ਸਮੇਂ ਲਈ ਆਉਣ ਵਾਲੇ ਸਾਰੇ ਗੈਰ-ਯੂਰਪੀ ਸੰਘ ਦੇ ਨਾਗਰਿਕਾਂ ’ਤੇ ਲਾਗੂ ਹੁੰਦੇ ਹਨ। ਇਸ ਵਿਚ ਭਾਰਤੀ ਪਾਸਪੋਰਟ ਹੋਲਡਰ, ਬ੍ਰਿਟੇਨ ਦੇ ਨਾਗਰਿਕ ਅਤੇ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਯੂਰਪੀ ਸੰਘ ਦੇ ਨਾਗਰਿਕ, ਲੰਬੇ ਸਮੇਂ ਦੇ ਨਿਵਾਸੀ ਅਤੇ ਲੰਬੇ ਸਮੇਂ ਦੇ ਵੀਜ਼ਾ ਹੋਲਡਰ ਇਸ ਯੋਜਨਾ ਤੋਂ ਮੁਕਤ ਹਨ। ਆਇਰਲੈਂਡ ਅਤੇ ਸਾਈਪ੍ਰਸ ਈ.ਈ.ਐੱਸ. ਵਿਚ ਹਿੱਸਾ ਨਹੀਂ ਲੈਂਦੇ ਹਨ। ਸਰਹੱਦੀ ਅਧਿਕਾਰੀ ਤੁਹਾਡੇ ਪਾਸਪੋਰਟ ਨੂੰ ਸਕੈਨ ਕਰਨਗੇ, ਤੁਹਾਡੇ ਚਿਹਰੇ ਦੀ ਤਸਵੀਰ ਲੈਣਗੇ ਅਤੇ ਯੂਰਪੀ ਸੰਘ ਦੇ ਫਿੰਗਰਪ੍ਰਿੰਟ ਇਕੱਠੇ ਕਰਨਗੇ।
ਇਹ ਵੀ ਪੜ੍ਹੋ- ਇਰਾਨ ਦੀ 'ਸ਼ਰਤ' ਅੱਗੇ ਝੁਕ ਗਿਆ ਅਮਰੀਕਾ ! ਇਜ਼ਰਾਈਲ-ਲਿਬਨਾਨ ਵਿਚਾਲੇ ਗੱਲਬਾਤ ਲਈ ਸੱਦ ਲਈ ਮੀਟਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਵਾਲਿਆਂ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਠੱਗ ਚੁੱਕਿਐ ਫਰਜ਼ੀ ਪੱਤਰਕਾਰ ਗੁਰਦੀਪ
NEXT STORY