ਲੁਧਿਆਣਾ (ਵਿੱਕੀ)– ਬੋਰਡ ਦੀ 10ਵੀਂ ਦੀ ਪ੍ਰੀਖਿਆ ਹੋਣ ਤੋਂ ਬਾਅਦ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਦੁਵਿਧਾ ’ਚ ਰਹਿੰਦੇ ਹਨ ਕਿ ਕਿਹੜੇ ਵਿਸ਼ੇ ’ਚ ਆਪਣਾ ਕਰੀਅਰ ਬਣਾਉਣ। ਇਸ ਦੇ ਆਧਾਰ ’ਤੇ ਹੀ ਉਹ 11ਵੀਂ ’ਚ ਕਿਸੇ ਸਟ੍ਰੀਮ ਦੀ ਚੋਣ ਕਰਦੇ ਹਨ।
ਨਿੱਜੀ ਸਕੂਲਾਂ ’ਚ ਪੜ੍ਹਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਤਾਂ ਸਕੂਲ ਤੋਂ ਹੀ ਕਰੀਅਰ ਕੌਂਸਲਰ ਤੋਂ ਸਟ੍ਰੀਮ ਚੋਣ ਦੀ ਜਾਣਕਾਰੀ ਮਿਲ ਜਾਂਦੀ ਹੈ ਪਰ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਜ਼ਿਆਦਾਤਰ ਗਾਈਡੈਂਸ ਨਾ ਮਿਲਣ ਨਾਲ ਉਹ ਆਪਣੇ ਸਹਿਪਾਠੀਆਂ ਨੂੰ ਦੇਖ ਕੇ ਹੀ ਸਟ੍ਰੀਮ ਚੋਣ ਕਰ ਲੈਂਦੇ ਹਨ।
ਇਸ ਮਾਮਲੇ ’ਚ ਜ਼ਿਆਦਾਤਰ ਵਿਦਿਆਰਥਣਾਂ ਹੀ ਹੁੰਦੀਆਂ ਹਨ, ਜੋ ਸਟ੍ਰੀਮ ਚੋਣ ਨੂੰ ਲੈ ਕੇ ਜ਼ਿਆਦਾ ਕੰਫਿਊਜ਼ਨ ’ਚ ਰਹਿੰਦੀਆਂ ਹਨ। ਇਸ ਦੌਰਾਨ ਹੁਣ ਵਿਦਿਆਰਥਣਾਂ ਦੀ ਕੰਫਿਊਜ਼ਨ ਨੂੰ ਦੂਰ ਕਰਨ ਲਈ ਸਿੱਖਿਆ ਵਿਭਾਗ ਨੇ ਪਹਿਲ ਕਰਦੇ ਹੋਏ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੀਆਂ 10ਵੀਂ ਦੀਆਂ ਵਿਦਿਆਰਥਣਾਂ ਦਾ ਸਾਈਕੋਮੈਟ੍ਰਿਕ ਟੈਸਟ ਕਰਵਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ।
ਇਸ ਲੜੀ ਤਹਿਤ ਸੂਬੇ ਭਰ ’ਚ 93,819 ਵਿਦਿਆਰਥਣਾਂ ਦੇ ਸਾਈਕੋਮੈਟ੍ਰਿਕ ਟੈਸਟ ਕੀਤੇ ਜਾਣਗੇ। ਇਸ ਪਹਿਲ ਤਹਿਤ 31 ਮਾਰਚ ਤੱਕ ਹਾਈ ਅਤੇ ਸੈਕੰਡਰੀ ਸਰਕਾਰੀ ਸਕੂਲਾਂ ਦੀ 10ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਮਾਨਸਿਕ ਸਮਰੱਥਾਵਾਂ, ਰੁਚੀਆਂ ਅਤੇ ਵਿਅਕਤੀਗਤ ਦੇ ਆਧਾਰ ’ਤੇ ਕਰੀਅਰ ਕੌਂਸਲਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਫੇਲ੍ਹ ਹੋ ਗਿਆ IIT ਬਾਬਾ ! ਚੈਂਪੀਅਨਜ਼ ਟਰਾਫ਼ੀ 'ਚ ਭਾਰਤ 'ਤੇ ਪਾਕਿਸਤਾਨ ਦੀ ਜਿੱਤ ਦੀ ਕੀਤੀ ਸੀ ਭਵਿੱਖਬਾਣੀ
ਸਿੱਖਿਆ ਵਿਭਾਗ ਨੇ ਇਸ ਟੈਸਟ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਨਾਲ ਵਿਦਿਆਰਥਣਾਂ ਨੂੰ ਆਪਣੇ ਭਵਿੱਖ ਲਈ ਸਹੀ ਫੈਸਲੇ ਲੈਣ ’ਚ ਸਹਾਇਤਾ ਮਿਲੇਗੀ।
ਵਿਭਾਗ ਵਲੋਂ ਇਸ ਯੋਜਨਾ ਲਈ ਹਰ ਜ਼ਿਲ੍ਹੇ ਲਈ ਸਰਕਾਰੀ ਸਕੂਲਾਂ ’ਚ 10ਵੀਂ ’ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਲਈ ਫੰਡ ਜਾਰੀ ਕੀਤੇ ਹਨ। ਇਸ ਲੜੀ ਤਹਿਤ ਲੁਧਿਆਣਾ ਜ਼ਿਲ੍ਹੇ ਦੀਆਂ 9,454 ਵਿਦਿਆਰਥਣਾਂ ਲਈ ਵਿਸ਼ੇਸ਼ ਰੂਪ ’ਚ 66,17,800 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਹਰ ਵਿਦਿਆਰਥਣ ਦੇ ਟੈਸਟ ਅਤੇ ਮਾਰਗ ਦਰਸ਼ਨ ਲਈ 700 ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ। ਵਿਭਾਗ ਮੁਤਾਬਕ ਵਿਦਿਆਰਥਣਾਂ ਦੀ ਗਾਈਡੈਂਸ ਅਤੇ ਕੌਂਸਲਿੰਗ ਐਕਸਪਰਟ ਵਲੋਂ ਕੀਤੀ ਜਾਵੇਗੀ। ਇਸ ਟੈਸਟ ਤੋਂ ਇਹ ਪਤਾ ਲੱਗ ਜਾਵੇਗਾ ਕਿ ਵਿਦਿਆਰਥੀ ਦੀ ਕਿਸ ਵਿਸ਼ੇ ’ਚ ਜ਼ਿਆਦਾ ਰੁਚੀ ਹੈ ਅਤੇ ਉਹ ਕੀ ਬਣਨਾ ਚਾਹੁੰਦੇ ਹਨ।
ਟੈਸਟ ਦੀ ਪ੍ਰਕਿਰਿਆ ਅਤੇ ਲਾਭ
1 ਪਰਸਨੈਲਿਟੀ ਟੈਸਟ : ਵਿਦਿਆਰਥਣਾਂ ਦੇ ਵਿਅਕਤੀਤਵ ਦੀਆਂ ਵਿਸ਼ੇਸ਼ਤਾਵਾਂ ਦਾ ਮੁੱਲਾਂਕਣ ਕਰੇਗਾ।
2 ਅਪਟੀਟਿਊਡ ਟੈਸਟ : ਉਨ੍ਹਾਂ ਦੀ ਲਾਜੀਕਲ ਅਤੇ ਅਡਜੈਕਟਿਵ ਸੋਚ ਨੂੰ ਪਰਖੇਗਾ।
3 ਐਂਟਰੈਂਸ ਟੈਸਟ : ਕਰੀਅਰ ਨਾਲ ਜੁੜੀਆਂ ਉਨ੍ਹਾਂ ਦੀਆਂ ਰੁਚੀਆਂ ਨੂੰ ਸਮਝਣ ’ਚ ਮਦਦ ਕਰੇਗਾ।
ਵਿਸ਼ੇਸ਼ ਕਮੇਟੀ ਕਰੇਗੀ ਸੰਚਾਲਨ
ਹਰ ਜ਼ਿਲ੍ਹੇ ’ਚ ਸਾਈਕੋਮੈਟ੍ਰਿਕ ਟੈਸਟ ਦੇ ਸੰਚਾਲਨ ਲਈ ਇਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ, ਜਿਸ ’ਚ ਜ਼ਿਲ੍ਹਾ ਸਿੱਖਿਆ ਅਧਿਕਾਰੀ, ਸੀਨੀਅਰ ਪ੍ਰਿੰਸੀਪਲ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ਼ਾਮਲ ਹੋਣਗੇ। ਟੈਸਟ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਕਰੀਅਰ ਵਿੱਦਿਅਕ ਅਤੇ ਚੁਣੀਆਂ ਏਜੰਸੀਆਂ ਦੇ ਮਾਹਿਰ ਮੌਜੂਦ ਰਹਿਣਗੇ। ਹਰ ਸੈਸ਼ਨ ’ਚ ਜ਼ਿਆਦਾਤਰ 50 ਵਿਦਿਆਰਥਣਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਹਰ ਵਿਦਿਆਰਥਣ ਨੂੰ ਵਿਅਕਤੀਗਤ ਮਾਰਗਦਰਸ਼ਨ ਮਿਲ ਸਕੇ।
ਰਿਪੋਰਟ ਦੇ ਆਧਾਰ ’ਤੇ ਮਿਲੇਗੀ ਕਰੀਅਰ ਗਾਈਡੈਂਸ
ਸਾਈਕੋਮੈਟ੍ਰਿਕ ਟੈਸਟ ਪੂਰਾ ਹੋਣ ਤੋਂ ਬਾਅਦ ਹਰ ਸਕੂਲ ਨੂੰ ਵਿਦਿਆਰਥਣਾਂ ਦੀ ਵਿਸ਼ੇਸ਼ ਰਿਪੋਰਟ ਤਿਆਰ ਕਰਨੀ ਹੋਵੇਗੀ ਅਤੇ ਇਸ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਮੁੱਖ ਸਿੱਖਿਆ ਵਿਭਾਗ ਨੂੰ ਸੌਂਪਣਾ ਹੋਵੇਗਾ। ਇਸ ਰਿਪੋਰਟ ਦੇ ਆਧਾਰ ’ਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਵਿਅਕਤੀਤਵ ਅਤੇ ਸਮਰੱਥਾਵਾਂ ਅਨੁਸਾਰ ਉੱਚਿਤ ਕਰੀਅਰ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ, ਜਿਸ ਨਾਲ ਉਹ ਆਪਣੇ ਭਵਿੱਖ ਦੀ ਦਿਸ਼ਾ ਤੈਅ ਕਰ ਸਕਣਗੀਆਂ।
ਇਹ ਵੀ ਪੜ੍ਹੋ- ਪਾਕਿ ਖ਼ਿਲਾਫ਼ ਧਮਾਕੇਦਾਰ ਜਿੱਤ ਮਗਰੋਂ CM ਮਾਨ ਨੇ ਭਾਰਤੀ ਟੀਮ ਨੂੰ ਦਿੱਤੀਆਂ ਵਧਾਈਆਂ, ਕਿਹਾ- 'ਚੱਕਦੇ ਇੰਡੀਆ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਮਿਲਨ ਬੈਂਸ ਪਰਿਵਾਰ ਸਮੇਤ ਹੋਈ ਨਤਮਸਤਕ
NEXT STORY