ਬਠਿੰਡਾ (ਵਿਜੈ ਵਰਮਾ) : ਪੰਜਾਬ ਦੇ ਬਠਿੰਡਾ ਜ਼ਿਲ੍ਹੇ 'ਚ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਅਤੇ ਪਰੰਪਰਾਗਤ ਜਲ ਸਰੋਤਾਂ ਨੂੰ ਪੁਨਰ ਜੀਵਤ ਕਰਨ ਲਈ ‘3-ਕੂੰਆਂ ਪ੍ਰਣਾਲੀ’ ਲਾਗੂ ਕੀਤੀ ਜਾ ਰਹੀ ਹੈ। ਇਸ ਵਿਲੱਖਣ ਉਪਰਾਲੇ ਹੇਠ 125 ਪਿੰਡਾਂ ਦੀਆਂ ਝੀਲਾਂ ਨੂੰ ਮੁੜ ਜ਼ਿੰਦਗੀ ਦੇਣ ਦਾ ਲਕਸ਼ ਮਿਲਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੀਆਂ ਬੀਬੀਆਂ ਦੇਣ ਧਿਆਨ, ਪੜ੍ਹ ਲੈਣ ਜ਼ਰੂਰੀ ਖ਼ਬਰ
‘3-ਕੂੰਆ ਪ੍ਰਣਾਲੀ’ ਕੀ ਹੈ?
‘3-ਕੂੰਆ ਪ੍ਰਣਾਲੀ’ ਇੱਕ ਪਰੰਪਰਾਗਤ ਜਲ ਸੰਭਾਲ ਤਕਨੀਕ ਹੈ, ਜਿਸ ਅਧੀਨ ਝੀਲਾਂ ਦੇ ਆਲੇ-ਦੁਆਲੇ ਤਿੰਨ ਖੂਹ ਬਣਾਏ ਜਾਂਦੇ ਹਨ। ਇਹ ਖਹੂ ਮੀਂਹ ਦੇ ਪਾਣੀ ਨੂੰ ਇਕੱਤਰ ਕਰਕੇ ਜ਼ਮੀਨੀ ਪਾਣੀ ਪੱਧਰ ਨੂੰ ਵਧਾਉਣ 'ਚ ਮਦਦਗਾਰ ਸਾਬਤ ਹੁੰਦੇ ਹਨ। ਇਸ ਤਰੀਕੇ ਨਾਲ ਨਾ ਸਿਰਫ ਪਾਣੀ ਦੀ ਉਪਲੱਬਧਤਾ ਬਣੀ ਰਹਿੰਦੀ ਹੈ, ਸਗੋਂ ਪਾਣੀ ਦੇ ਸੰਕਟ ਅਤੇ ਪ੍ਰਦੂਸ਼ਣ ਦੀ ਸਮੱਸਿਆ ਵੀ ਘੱਟ ਹੁੰਦੀ ਹੈ।ਇਸ ਯੋਜਨਾ ਦੇ ਫ਼ਾਇਦੇ
ਪਿੰਡਾਂ 'ਚ ਪਾਣੀ ਦੀ ਕਮੀ ਦੂਰ ਹੋਵੇਗੀ।
ਪਾਣੀ ਦਾ ਪੱਧਰ ਉੱਚਾ ਹੋਵੇਗਾ।
ਪਰੰਪਰਾਗਤ ਜਲ ਸਰੋਤ ਸੰਭਾਲੇ ਜਾਣਗੇ।
ਖੇਤੀ ਅਤੇ ਪਸ਼ੂ-ਪਾਲਣ ਲਈ ਪਾਣੀ ਦੀ ਉਪਲੱਬਧਤਾ ਵਧੇਗੀ।
ਇਹ ਵੀ ਪੜ੍ਹੋ : ਡੌਂਕਰਾਂ ਨੇ ਪਨਾਮਾ 'ਚ ਰੱਜ ਕੇ ਕੁੱਟਿਆ ਪੰਜਾਬੀ, ਡਿਪੋਰਟ ਹੋਣ ਦੀ ਸੁਣਾਈ ਲੂੰ-ਕੰਡੇ ਖੜ੍ਹੇ ਕਰਦੀ ਦਾਸਤਾਨ
ਬਠਿੰਡਾ ਪ੍ਰਸ਼ਾਸਨ ਅਤੇ ਸਥਾਨਕ ਜਲ ਸੰਭਾਲ ਸੰਗਠਨਾਂ ਦੇ ਸਹਿਯੋਗ ਨਾਲ ਇਹ ਯੋਜਨਾ ਤੇਜ਼ੀ ਨਾਲ ਲਾਗੂ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦੀ ਭਾਗੀਦਾਰੀ ਵੀ ਯਕੀਨੀ ਬਣਾਈ ਜਾ ਰਹੀ ਹੈ, ਤਾਂ ਜੋ ਉਹ ਆਪਣੀਆਂ ਝੀਲਾਂ ਅਤੇ ਪੁਰਾਣੇ ਜਲ ਸਰੋਤਾਂ ਨੂੰ ਸੰਭਾਲ ਸਕਣ। ਇਸ ਉਪਰਾਲੇ ਨਾਲ ਨਾ ਸਿਰਫ ਵਾਤਾਵਰਣ ਨੂੰ ਲਾਭ ਮਿਲੇਗਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਦੀ ਉਪਲੱਬਧਤਾ ਯਕੀਨੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਚ ਇਕ ਹੋਰ ਵੱਡਾ Accident, ਕਈ ਘਰਾਂ 'ਚ ਵਿਛੇ ਸੱਥਰ
NEXT STORY