ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਦੂਆ) : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਖ਼ੁਸ਼ਖ਼ਬਰੀ ਦਿੱਤੀ ਗਈ ਹੈ। ਪਿਛਲੇ 15 ਸਾਲਾਂ ਤੋਂ ਬਰਨਾਲਾ-ਲੁਧਿਆਣਾ ਰੋਡ ’ਤੇ ਮਹਿਲ ਕਲਾਂ ਪਿੰਡ ਨੇੜੇ ਜੋ ਟੋਲ ਟੈਕਸ ਲੱਗਦਾ ਸੀ, ਉਸ ਨੂੰ ਫਰੀ ਕਰ ਦਿੱਤਾ ਗਿਆ ਹੈ। ਹੁਣ ਜੋ ਵੀ ਵ੍ਹੀਕਲ ਇਸ ਰੋਡ ਉੱਪਰੋਂ ਲੰਘਣਗੇ ਤਾਂ ਲੋਕਾਂ ਨੂੰ ਉੱਥੇ ਟੋਲ ਨਹੀਂ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਮਹਿਲ ਕਲਾਂ ਵਾਲਾ ਟੋਲ ਪਲਾਜ਼ਾ ਪਿਛਲੇ 15 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸੀ ਅਤੇ ਇਥੋਂ ਰੋਜ਼ਾਨਾ 10 ਹਜ਼ਾਰ ਦੇ ਕਰੀਬ ਵ੍ਹੀਕਲ ਰੋਜ਼ ਲੰਘਦੇ ਹਨ ਅਤੇ ਰੋਜ਼ਾਨਾ ਇਸ ਟੋਲ ਪਲਾਜ਼ਾ ’ਤੇ ਵ੍ਹੀਕਲਾਂ ਤੋਂ ਕਰੀਬ 5 ਲੱਖ ਰੁਪਏ ਇਕੱਠੇ ਹੁੰਦੇ ਸਨ।
ਇਹ ਵੀ ਪੜ੍ਹੋ : ਪੰਜਾਬ ਦਾ Main ਨੈਸ਼ਨਲ ਹਾਈਵੇਅ ਹੋ ਗਿਆ ਬੰਦ, ਇੱਧਰ ਜਾ ਰਹੇ ਹੋ ਤਾਂ ਜ਼ਰਾ ਧਿਆਨ ਨਾਲ (ਤਸਵੀਰਾਂ)
ਰਾਹਗੀਰਾਂ ਨੇ ਲਿਆ ਸੁੱਖ ਦਾ ਸਾਹ
ਪੰਜਾਬ ਸਰਕਾਰ ਨੇ ਮਹਿਲ ਕਲਾਂ ਵਾਲਾ ਟੋਲ ਬੰਦ ਕਰਨ ਦੇ ਜੋ ਹੁਕਮ ਦੇ ਦਿੱਤੇ ਹਨ, ਇਸ ਸਬੰਧੀ ਲੋਕਾਂ ’ਚ ਬਹੁਤ ਖੁਸ਼ੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਹੈ। ਪਿਛਲੇ 15 ਸਾਲਾਂ ਤੋਂ ਇਸ ਰੋਡ ’ਤੇ ਪੰਜਾਬ ਸਰਕਾਰ ਵੱਲੋਂ ਰੋਹਨ ਰਾਜਦੀਪ ਕੰਪਨੀ ਦੇ ਨਾਲ ਇਕਰਾਰ ਕਰ ਕੇ ਰੋਹਨ ਰਾਜਦੀਪ ਕੰਪਨੀ ਨੂੰ ਟੋਲ ਪਲਾਜ਼ਾ ਦਾ ਠੇਕਾ ਦਿੱਤਾ ਗਿਆ ਸੀ। ਲੋਕਾਂ ’ਚ ਇਸ ਗੱਲ ਦੀ ਨਾਰਾਜ਼ਗੀ ਸੀ ਕਿ ਬਰਨਾਲੇ ਤੋਂ ਲੁਧਿਆਣੇ ਜਾਂਦੇ ਹੋਏ ਰਸਤੇ ’ਚ 2 ਜਗ੍ਹਾ ਲੋਕਾਂ ਨੂੰ ਟੋਲ ਕਟਵਾਉਣਾ ਪੈਂਦਾ ਸੀ।
ਇਹ ਵੀ ਪੜ੍ਹੋ : ਮਾਪਿਆਂ ਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ, ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਸ਼ੁਰੂ ਹੋਈ ਨਵੀਂ ਸਕੀਮ
ਅੱਜ ਟੋਲ ਪਲਾਜ਼ਾ ਬੰਦ ਹੋਣ ਨਾਲ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ। ਰਾਹਗੀਰ ਮਨਦੀਪ ਸਿੰਘ ਰਾਏਕੋਟ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਪੰਜਾਬ ’ਚ ਮਾਨ ਸਰਕਾਰ ਨੇ ਕਿੰਨੇ ਹੀ ਟੋਲ ਬੰਦ ਕਰਵਾ ਦਿੱਤੇ ਹਨ, ਜਿਸ ਤੋਂ ਅਸੀਂ ਬਹੁਤ ਖੁਸ਼ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਪਿਆਂ ਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ, ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਸ਼ੁਰੂ ਹੋਈ ਨਵੀਂ ਸਕੀਮ
NEXT STORY