ਲੁਧਿਆਣਾ (ਹਿਤੇਸ਼) : ਲੋਕਾਂ ਨੂੰ ਨਾਜਾਇਜ਼ ਕਾਲੋਨੀਆਂ 'ਚ ਸਥਿਤ ਪਲਾਟਾਂ ਦੀ ਰਜਿਸਟਰੀ ਕਰਵਾਉਣ ਲਈ ਐੱਨ. ਓ. ਸੀ. ਹਾਸਲ ਕਰਨ ਦੌਰਾਨ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਣ ਜਾ ਰਿਹਾ ਹੈ। ਇਸ ਦੇ ਤਹਿਤ ਗਲਾਡਾ ਵੱਲੋਂ ਵੱਖਰਾ ਹੈਲਪ ਡੈਸਕ ਬਣਾਇਆ ਗਿਆ ਹੈ। ਇਸ ਪ੍ਰਾਜੈਕਟ ਦਾ ਉਦਘਾਟਨ ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ : ਰਾਤ ਵੇਲੇ ਨਸ਼ਾ ਤਸਕਰਾਂ ਦਾ ਕਾਰਾ, ਕਾਰ ਨਾਲ ਦਰੜੇ 3 ਨੌਜਵਾਨ, ਇਕ ਦੀ ਮੌਤ
ਉਨ੍ਹਾਂ ਦੱਸਿਆ ਕਿ ਨਾਜਾਇਜ਼ ਕਾਲੋਨੀਆਂ ਵਿਚ ਸਥਿਤ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਐੱਨ. ਓ. ਸੀ. ਹਾਸਲ ਕਰਨ ਗਲਾਡਾ ਵੱਲੋਂ ਆਨਲਾਈਨ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਅਰਜ਼ੀ ਦਾ ਸਟੇਟਸ ਜਾਣਨ ਤੋਂ ਇਲਾਵਾ ਉਸ ’ਤੇ ਲੱਗਣ ਵਾਲੇ ਇਤਰਾਜ਼ ਨੂੰ ਦੂਰ ਕਰਨ ਲਈ ਲੋਕ ਹੈਲਪ ਡੈਸਕ ’ਤੇ ਮੌਜੂਦ ਗਲਾਡਾ ਦੇ ਮੁਲਾਜ਼ਮਾਂ ਦੀ ਮਦਦ ਲੈ ਸਕਦੇ ਹਨ। ਇਸ ਦੌਰਾਨ ਗਲਾਡਾ ਦੇ ਏ. ਸੀ. ਏ. ਓਜਸਵੀ ਤੇ ਈ. ਓ. ਅੰਕੁਰ ਮਹੇਂਦਰੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਪਹਿਲੀ ਵਾਰ ਖ਼ਰੀਦੀ ਲਾਟਰੀ ਨੇ ਬਣਾ 'ਤਾ ਲੱਖਪਤੀ, ਦੁਕਾਨਦਾਰ ਦੀ ਖ਼ੁਸ਼ੀ ਦਾ ਨਹੀਂ ਕੋਈ ਟਿਕਾਣਾ
ਏਜੰਟਾਂ ’ਤੇ ਲਗਾਮ ਕੱਸਣਾ ਦਾ ਰੱਖਿਆ ਗਿਆ ਹੈ ਮਕਸਦ
ਹੈਲਪ ਡੈਸਕ ਬਣਾਉਣ ਲਈ ਗਲਾਡਾ ਵੱਲੋਂ ਏਜੰਟਾਂ ’ਤੇ ਲਗਾਮ ਲਾਉਣ ਦਾ ਮਕਸਦ ਰੱਖਿਆ ਗਿਆ ਹੈ। ਇਸ ਸਬੰਧੀ ਗਲਾਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਝ ਏਜੰਟ ਕਿਸਮ ਦੇ ਲੋਕਾਂ ਵੱਲੋਂ ਨਾਜਾਇਜ਼ ਕਾਲੋਨੀਆਂ 'ਚ ਸਥਿਤ ਪਲਾਟਾਂ ਦੀ ਰਜਿਸਟਰੀ ਕਰਵਾਉਣ ਲਈ ਐੱਨ. ਓ. ਸੀ. ਹਾਸਲ ਕਰਨ ਬਦਲੇ ਠੱਗੀ ਕਰਨ ਦੀ ਸ਼ਿਕਾਇਤ ਮਿਲੀ ਹੈ, ਜੋ ਜਲਦ ਕੰਮ ਕਰਵਾ ਕੇ ਦੇਣ ਦਾ ਦਾਅਵਾ ਕਰਦੇ ਹਨ ਪਰ ਹੈਲਪ ਡੈਸਕ ਬਣਨ ਨਾਲ ਲੋਕਾਂ ਦੇ ਇਸ ਤਰ੍ਹਾਂ ਦੇ ਏਜੰਟਾਂ ਦੇ ਝਾਂਸੇ 'ਚ ਆਉਣ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਅਤੇ ਵਿਭਾਗੀ ਕੰਮ ਕਾਜ ਵਿਚ ਪਾਰਦਰਸ਼ਤਾ ਵਧੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਾ ਤਸਕਰਾਂ ਨੇ 3 ਨੌਜਵਾਨਾਂ 'ਤੇ ਚੜ੍ਹਾ ਦਿੱਤੀ ਕਾਰ; 2 ਬੱਚਿਆਂ ਦਾ ਪਿਓ ਦੀ ਹੋਈ ਮੌਤ
NEXT STORY