ਡੇਰਾਬੱਸੀ (ਅਨਿਲ, ਗੁਰਜੀਤ) : ਡੇਰਾਬੱਸੀ ਦੇ ਇੱਕ ਕਰਿਆਨਾ ਦੁਕਾਨਦਾਰ ਨੂੰ ਲਾਟਰੀ ਵਿਕਰੇਤਾ ਵੱਲੋਂ ਜ਼ਬਰਦਸਤੀ ਵੇਚੀ ਟਿਕਟ ਨੇ ਲੱਖਪਤੀ ਬਣਾ ਦਿੱਤਾ। ਜ਼ਿੰਦਗੀ 'ਚ ਪਹਿਲੀ ਵਾਰ ਖ਼ਰੀਦੀ ਲਾਟਰੀ ਦਾ 2 ਲੱਖ 25 ਹਜ਼ਾਰ ਰੁਪਏ ਇਨਾਮ ਨਿਕਲਣ 'ਤੇ ਦੁਕਾਨਦਾਰ ਚੰਦਨ ਬੇਹੱਦ ਖੁਸ਼ ਹੈ। ਜਾਣਕਾਰੀ ਦਿੰਦਿਆ ਚੰਦਨ ਸੂਦ ਪੁੱਤਰ ਭੁਪਿੰਦਰ ਸੂਦ ਨੇ ਦੱਸਿਆ ਕਿ ਉਸ ਦੀ ਕਾਲਜ ਰੋਡ 'ਤੇ ਕਰਿਆਨੇ ਦੀ ਦੁਕਾਨ ਹੈ। 15 ਅਗਸਤ ਨੂੰ ਜਦੋਂ ਉਹ ਆਪਣੀ ਦੁਕਾਨ 'ਤੇ ਜਾ ਰਿਹਾ ਸੀ ਤਾਂ ਉਸ ਦੇ ਜਾਣਕਾਰ ਦੋਸਤ ਲਾਟਰੀ ਵਿਕਰੇਤਾ ਹੈਪੀ ਨੇ ਉਸ ਨੂੰ ਰੋਕਿਆ ਅਤੇ ਉਸ ਕੋਲ ਬਚੀ ਆਖ਼ਰੀ ਨਾਗਾਲੈਂਡ ਸਟੇਟ ਡੀਅਰ ਲਾਟਰੀ ਦੀ ਕਾਪੀ ਖ਼ਰੀਦਣ ਲਈ ਕਿਹਾ, ਜਿਸ ਲਈ ਉਸਨੇ ਮਨ੍ਹਾਂ ਕਰ ਦਿੱਤਾ।
ਇਹ ਵੀ ਪੜ੍ਹੋ : ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਪੂਰੀ ਤਰ੍ਹਾਂ ਬੰਦ ਰਹਿਣਗੀਆਂ OPD, ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ
ਪਰ ਉਸਨੇ ਜ਼ਬਰਦਸਤੀ ਆਖ਼ਰੀ ਟਿਕਟ ਦੀ ਕਾਪੀ ਉਸ ਨੂੰ ਇਹ ਆਖ ਕੇ ਵੇਚ ਦਿੱਤੀ ਕਿ ਇਹ ਤੇਰੇ ਲਈ ਹੀ ਰੱਖੀ ਸੀ। ਚੰਦਨ ਸੂਦ ਨੇ ਦੱਸਿਆ ਕਿ ਕਾਪੀ ਵਿਚ 6 ਰੁਪਏ ਦੇ ਹਿਸਾਬ ਨਾਲ 25 ਲਾਟਰੀਆਂ ਸਨ, ਜਿਸ ਦਾ ਡਰਾਅ 16 ਅਗਸਤ ਸ਼ਾਮ 8 ਵਜੇ ਨਿਕਲਿਆ।
ਇਹ ਵੀ ਪੜ੍ਹੋ : 'ਰੱਖੜੀ' ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਬੱਸਾਂ 'ਚ ਕਰ ਸਕਣਗੀਆਂ ਮੁਫ਼ਤ ਸਫ਼ਰ
ਚੰਦਨ ਨੇ ਦੱਸਿਆ ਕਿ ਉਸਨੂੰ 9 ਹਜ਼ਾਰ ਰੁਪਏ ਪ੍ਰਤੀ ਇੱਕ ਲਾਟਰੀ ਦੇ ਹਿਸਾਬ ਨਾਲ 2 ਲੱਖ 25 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਹੈ। ਮੂੰਹ ਮਿੱਠਾ ਕਰਵਾਉਂਦਿਆਂ ਲਾਟਰੀ ਵਿਕਰੇਤਾ ਹੈਪੀ ਨੇ ਦੱਸਿਆ ਕਿ ਉਹ ਪਿਛਲੇ ਕਰੀਬ 20 ਸਾਲ ਤੋਂ ਲਾਟਰੀ ਵੇਚਣ ਦਾ ਕੰਮ ਕਰਦਾ ਆ ਰਿਹਾ ਹੈ। ਇਸ ਤੋਂ ਪਹਿਲਾਂ ਤਿੰਨ ਵਿਅਕਤੀ ਉਸ ਤੋਂ ਲਾਟਰੀ ਖ਼ਰੀਦ ਕੇ ਕਰੋੜਪਤੀ ਬਣ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਕਤ ਲਾਟਰੀ ਨਿਕਲਣ 'ਤੇ ਕਮਿਸ਼ਨ ਵਜੋਂ ਉਸਨੂੰ ਸਰਕਾਰ ਤੋਂ ਸਾਢੇ 12 ਹਜ਼ਾਰ ਰੁਪਏ ਮਿਲਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਲਾਈਨਾਂ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
NEXT STORY