ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਇੱਥੇ ਅਹਿਮ ਮੁੱਦੇ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੀ ਵਾਰ ਇਤਿਹਾਸ 'ਚ ਅਜਿਹਾ ਹੋਇਆ ਹੈ ਕਿ ਬਰਸਾਤਾਂ ਤੋਂ ਪਹਿਲਾਂ ਛੱਪੜਾਂ ਦੀ ਸਾਫ਼-ਸਫ਼ਾਈ ਦਾ ਕੰਮ ਖ਼ਤਮ ਹੋ ਜਾਵੇਗਾ ਅਤੇ ਇਸ ਸਮੇਂ ਇਹ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਪਿੰਡਾਂ ਦੇ ਬੁਨਿਆਦੀ ਢਾਂਚੇ 'ਤੇ ਕੰਮ ਕਰਨਾ ਹੈ। ਪੰਜਾਬ ਦੇ ਪਿੰਡਾਂ 'ਚ ਪੈਂਦੇ 15 ਹਜ਼ਾਰ ਛੱਪੜਾਂ ਦੀ ਸਫ਼ਾਈ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ, ਜਿਸ ਵੱਲ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। 15 ਹਜ਼ਾਰ ਛੱਪੜਾਂ 'ਚੋਂ 3973 ਛੱਪੜਾਂ 'ਚੋਂ ਪਾਣੀ ਕੱਢਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ 6606 ਛੱਪੜਾਂ ਦਾ ਪਾਣੀ ਕੱਢਣ ਦਾ ਕੰਮ ਮੁਕੰਮਲ ਹੋਣ ਦੇ ਬਿਲਕੁਲ ਨਜ਼ਦੀਕ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ ਵਾਲੀ ਆਈ ਰਿਪੋਰਟ, ਇਨ੍ਹਾਂ ਜ਼ਿਲ੍ਹਿਆਂ 'ਚ...
ਇਸ ਤੋਂ ਅਗਲਾ ਪੜਾਅ ਛੱਪੜਾਂ 'ਚੋਂ ਗਾਰ ਕੱਢਣ ਦਾ ਹੈ। 1223 ਛੱਪੜਾਂ 'ਚੋਂ ਗਾਰ ਕੱਢੀ ਜਾ ਚੁੱਕੀ ਹੈ ਅਤੇ 3267 ਛੱਪੜਾਂ 'ਚੋਂ ਗਾਰ ਕੱਢਣ ਦਾ ਕੰਮ ਜਾਰੀ ਹੈ। ਮੰਤਰੀ ਸੌਂਦ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਨੁਹਾਰ ਆਉਣ ਵਾਲੇ ਸਮੇਂ 'ਚ ਬਦਲ ਕੇ ਰੱਖ ਦੇਵਾਂਗੇ। ਪੰਜਾਬ ਦੇ 154 ਬਲਾਕਾਂ 'ਚ ਪੜਾਅਦਾਰ ਤਰੀਕੇ ਨਾਲ ਇਸ ਕੰਮ ਨੂੰ ਸਫ਼ਲਤਾ ਪੂਰਵਕ ਪੂਰਾ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਇਸ ਕੰਮ ਦੀ ਸਮਾਂ ਹੱਦ 30 ਮਈ ਰੱਖੀ ਗਈ ਹੈ ਅਤੇ ਇਸ ਤਾਰੀਖ਼ ਤੱਕ ਛੱਪੜਾਂ 'ਚੋਂ ਪਾਣੀ ਕੱਢਣ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਗਾਰ ਕੱਢਣ ਦਾ ਕੰਮ ਜਾਰੀ ਰਹੇਗਾ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਅੱਜ ਤੋਂ ਰਜਿਸਟਰੀਆਂ ਕਰਾਉਣੀਆਂ... (ਵੀਡੀਓ)
ਇਸ ਦੇ ਨਾਲ-ਨਾਲ ਇਸ ਵਿੱਤੀ ਸਾਲ 'ਚ ਅਸੀਂ 5 ਹਜ਼ਾਰ ਪਿੰਡਾਂ 'ਚ ਥਾਪਰ ਮਾਡਲ ਅਤੇ ਸੀਚੇਵਾਲ ਮਾਡਲ ਬਣਾਉਣ ਜਾ ਰਹੇ ਹਾਂ, ਜਿਹਦੇ 'ਚ ਅਸੀਂ ਕਈ ਪ੍ਰਾਜੈਕਟ ਤਿਆਰ ਕਰ ਲਏ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ 'ਚ ਛੱਪੜਾਂ ਦਾ ਕੰਮ ਹੋਣਾ ਸ਼ੁਰੂ ਹੋਇਆ ਹੈ। ਪੁਰਾਣੀਆਂ ਸਰਕਾਰਾਂ ਦੇ ਸਮੇਂ ਵੀ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਸੀ ਪਰ ਕਦੇ ਸਰਕਾਰਾਂ ਨੇ ਇਨ੍ਹਾਂ ਛੱਪੜਾਂ ਦੀ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ ਸੀ। ਮੰਤਰੀ ਸੌਂਦ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਪਿੰਡਾਂ ਦੇ ਛੱਪੜਾਂ ਦਾ ਕੰਮ ਅਤੇ ਖੇਡ ਗਰਾਊਂਡਾ ਦਾ ਕੰਮ ਸਾਡੀ ਸਰਕਾਰ ਪੂਰਾ ਕਰਨ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਸ਼ਮਸ਼ਾਨਘਾਟ 'ਚ ਤੀਜੀ ਵਾਰ ਹੋਇਆ ਵੱਡਾ ਕਾਂਡ, ਮੁਰਦਾਘਰ ਦੇ ਅੰਦਰਲਾ ਹਾਲ ਵੇਖ...
NEXT STORY