ਲੁਧਿਆਣਾ (ਗੌਤਮ)- ਲੰਮੀ ਦੂਰੀ ਦੀਆਂ ਟਰੇਨਾਂ ’ਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਵੱਲੋਂ ਵੀ.ਆਈ.ਪੀ. ਟਰੇਨਾਂ ਦੀ ਤਰਜ਼ ’ਤੇ ਯਾਤਰੀਆਂ ਨੂੰ ਖਾਣਾ ਪਰੋਸਿਆ ਜਾਵੇਗਾ। ਇਸ ਦੇ ਲਈ ਯਾਤਰੀਆਂ ਨੂੰ ਟਿਕਟ ਬੁਕਿੰਗ ਕਰਵਾਉਣ ਤੋਂ ਬਾਅਦ ਖਾਣ ਲਈ ਪ੍ਰੀ-ਬੁਕਿੰਗ ਕਰਵਾਉਣੀ ਹੋਵੇਗੀ।
ਰੇਲਵੇ ਵਿਭਾਗ ਵੱਲੋਂ ਇਸ ਪ੍ਰਾਜੈਕਟ ਨੂੰ ਦੇਖਦੇ ਹੋਏ ਪਹਿਲੇ ਪੜਾਅ ’ਚ 50 ਦੇ ਲਗਭਗ ਟਰੇਨਾਂ ’ਚ ਸ਼ੁਰੂਆਤ ਕੀਤੀ ਜਾਵੇਗੀ। ਉਸ ਤੋਂ ਬਾਅਦ ਲੰਮੀ ਦੂਰੀ ਦੀਆਂ ਜਿਨ੍ਹਾਂ ਟਰੇਨਾਂ ’ਚ ਪੈਂਟਰੀ ਦੀ ਸੁਵਿਧਾ ਹੈ, ਉਸ ’ਚ ਵੀ ਸ਼ੁਰੂਆਤ ਕੀਤੀ ਜਾਵੇਗੀ। ਇਸ ਨਾਲ ਯਾਤਰੀਆਂ ਨੂੰ ਸਮੇਂ ’ਤੇ ਬ੍ਰੇਕ ਫਾਸਟ, ਲੰਚ ਅਤੇ ਡਿੰਨਰ ਮਿਲ ਸਕੇਗਾ।
ਇਸ ਦੇ ਲਈ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਸੁਵਿਧਾ ਨੂੰ ਜ਼ੋਨਲ ਪੱਧਰ ’ਤੇ ਜਲਦ ਹੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਇਸ ਸੁਵਿਧਾ ਲਈ ਯਾਤਰੀਆਂ ਤੋਂ ਵਿਭਾਗ ਵੱਲੋਂ ਕੋਈ ਵਾਧੂ ਪੈਸੇ ਨਹੀਂ ਵਸੂਲ ਕੀਤੇ ਜਾਣਗੇ। ਵਿਭਾਗ ਵੱਲੋਂ ਜਲਦ ਹੀ ਟਰੇਨਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਯਾਤਰੀ ਐਪ ਦੇ ਜ਼ਰੀਏ ਆਪਣੀ ਟਰੇਨ ਦੇ ਨੰਬਰ ਨਾਲ ਉਸ ’ਚ ਉਪਲਬਧ ਪੈਂਟਰੀ ਕਾਰ ਨੂੰ ਆਰਡਰ ਕਰ ਸਕਣਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਈਦ-ਏ-ਮਿਲਾਦ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ, ਬੈਂਕਾਂ ਤੇ ਸਕੂਲ ਰਹਿਣਗੇ ਬੰਦ
ਕਿਉਂ ਸ਼ੁਰੂ ਕੀਤੀ ਜਾ ਰਹੀ ਹੈ ਸੁਵਿਧਾ
ਜ਼ਿਕਰਯੋਗ ਹੈ ਕਿ ਲੰਮੀ ਦੂਰੀ ਦੀਆਂ ਟਰੇਨਾਂ ’ਚ ਅਕਸਰ ਯਾਤਰੀਆਂ ਵੱਲੋਂ ਖਾਣੇ ’ਚ ਕਮੀਆਂ, ਲੇਟ ਅਤੇ ਖਾਣਾ ਦੇਰੀ ਨਾਲ ਮਿਲਣ ਤੋਂ ਇਲਾਵਾ ਹੋਰ ਪੱਧਰ ਦੀਆਂ ਸ਼ਿਕਾਇਤਾਂ ਅਧਿਕਾਰੀਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਮਿਲ ਰਹੀਆਂ ਸਨ। ਯਾਤਰੀਆਂ ਦੀ ਇਹ ਸ਼ਿਕਾਇਤ ਵੀ ਰਹਿੰਦੀ ਸੀ ਕਿ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਤੋਂ ਇਲਾਵਾ ਸਮੇਂ ’ਤੇ ਖਾਣਾ ਨਹੀਂ ਪਰੋਸਿਆ ਜਾਂਦਾ। ਸਫਰ ਲੰਮਾ ਹੋਣ ਕਾਰਨ ਯਾਤਰੀਆਂ ਨੂੰ ਖਾਣ-ਪੀਣ ਦੀ ਸਮੱਸਿਆ ਨੂੰ ਦੇਖਦੇ ਹੋਏ ਇਹ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੁਵਿਧਾ ਅਨੁਸਾਰ ਯਾਤਰੀਆਂ ਨੂੰ ਪਾਣੀ, ਚਾਹ, ਬ੍ਰੇਕ ਫਾਸਟ, ਲੰਚ ਅਤੇ ਡਿਨਰ ਸਮੇਂ ਅਨੁਸਾਰ ਦਿੱਤਾ ਜਾਵੇਗਾ, ਜਿਸ ਦੀ ਟਾਈਮਿੰਗ ਵਿਭਾਗ ਵੱਲੋਂ ਨਿਰਧਾਰਿਤ ਕੀਤੀ ਗਈ ਹੈ।
ਆਨਲਾਈਨ ਹੋਵੇਗੀ ਪੇਮੈਂਟ
ਇਸ ਸੁਵਿਧਾ ਲਈ ਯਾਤਰੀਆਂ ਨੂੰ ਆਨਲਾਈਨ ਪੇਮੈਂਟ ਕਰਨ ਹੋਵੇਗੀ, ਜੋ ਵੈੱਬਸਾਈਟ ਜਾਂ ਐਪ ਜ਼ਰੀਏ ਭੁਗਤਾਨ ਹੋਵੇਗਾ। ਜੇਕਰ ਇਸ ਦੌਰਾਨ ਯਾਤਰੀਆਂ ਵੱਲੋਂ ਪੈਂਟਰੀ ਕਾਰ ਸੰਚਾਲਕ ਖਿਲਾਫ ਕੋਈ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਵਿਭਾਗ ਵੱਲੋਂ ਜਾਂਚ ਤੋਂ ਬਾਅਦ ਸੰਚਾਲਕ ਤੋਂ ਜੁਰਮਾਨਾ ਵੀ ਵਸੂਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- B'Day ਤੋਂ ਅਗਲੇ ਦਿਨ ਹੀ ਪੁਲਸ ਮੁਲਾਜ਼ਮ ਨੂੰ ਪਾਇਆ ਮੌਤ ਨੇ ਘੇਰਾ, ਭਿਆਨਕ ਹਾਦਸੇ 'ਚ ਚਲੀ ਗਈ ਜਾਨ
ਇਸ ਦੇ ਲਈ ਜੇਕਰ ਕਿਸੇ ਦੀ ਟਿਕਟ ਵੇਟਿੰਗ ਹੋਵੇਗੀ ਤਾਂ ਉਸ ਦੀ ਟਿਕਟ ਕੰਫਰਮਡ ਹੋਣ ਤੋਂ ਬਾਅਦ ਹੀ ਇਹ ਸੁਵਿਧਾ ਮਿਲੇਗੀ। ਯਾਤਰੀ ਕਨਫਰਮਡ ਟਿਕਟ ਬੁਕਿੰਗ ਕਰਵਾਉਣ ਤੋਂ ਬਾਅਦ ਹੀ ਪ੍ਰੀ-ਬੁਕਿੰਗ ਕਰਵਾ ਸਕਣਗੇ ਅਤੇ ਟਰੇਨ ਚੱਲਣ ਤੋਂ 48 ਘੰਟੇ ਪਹਿਲਾਂ ਪ੍ਰੀ-ਬੁਕਿੰਗ ਕਰਵਾ ਸਕਣਗੇ। ਇਸ ਦੇ ਲਈ ਕੁਝ ਚਾਰਜ ਵੀ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਦਭਾਗੀ ਖ਼ਬਰ ; 2017 ਦੇ NEET ਟਾਪਰ ਦੀ ਭੇਤਭਰੇ ਹਾਲਾਤਾਂ 'ਚ ਹੋ ਗਈ ਮੌਤ
NEXT STORY