ਟਾਂਡਾ(ਮੋਮੀ)— ਬੀ.ਐੱਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਹੋਏ ਇਕ ਸਮਾਗਮ 'ਚ ਸਕੂਲ ਦੇ ਹੋਣਹਾਰ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਜੈ ਕ੍ਰਿਸ਼ਨ ਮਹਿਤਾ ਦੀ ਅਗਵਾਈ 'ਚ ਹੋਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਅੰਡਰ ਵਰਗ 17 ਦੀ ਵਾਲੀਬਾਲ ਟੀਮ, ਅੰਡਰ 17 ਅਤੇ 19 ਦੀ ਹੈਡਬਾਲ ਦੀ ਟੀਮ ਤੋਂ ਇਲਾਵਾ ਮੱਲਾ ਮਾਰ ਕੇ ਸਕੂਲ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਹਰਭਜਨ ਸਿੰਘ, ਅਰਸ਼ਦੀਪ ਸਿੰਘ, ਸਤਿੰਦਰ ਸਿੰਘ, ਦਿਲਪ੍ਰੀਤ ਸਿੰਘ, ਸੁਖਦੀਪ ਸਿੰਘ, ਅਨਮੋਲ ਸਿੱਧੂ, ਜੋਗਰਾਜ ਸਿੰਘ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਬਲਵਿੰਦਰ ਸਿੰਘ, ਰਮਨਦੀਪ ਸਿੰਘ ਨੂੰ ਸਨਮਾਨਤ ਕਰਦਿਆਂ ਮੁੱਖ ਸਕੂਲ ਪ੍ਰਬੰਧਕ ਇੰਚ. ਅਨਿਲ ਮਹਿਤਾ ਨੇ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਹਿੱਸਾ ਲੈ ਕੇ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਖੇਡਾਂ 'ਚ ਉੱਚ ਮੁਕਾਮ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬਲਦੇਵ ਸਿੰਘ, ਗੁਰਮੇਲ ਸਿੰਘ, ਮਹਿੰਦਰਪਾਲ ਕੌਰ, ਯਸ਼ਪਾਲ ਦੀਵਾਨ, ਹਰਪ੍ਰੀਤ ਕੌਰ, ਇੰਦਰਜੀਤ ਕੌਰ, ਹਰਪ੍ਰੀਤ ਕੌਰ, ਅਨੂ ਸ਼ਰਮਾ ਆਦਿ ਹਾਜ਼ਰ ਸਨ।
ਸਾਊਦੀ ਅਰਬ ਫਸਿਆ ਨੌਜਵਾਨ, ਵੀਡੀਓ ਭੇਜ ਲਗਾਈ ਮਦਦ ਦੀ ਗੁਹਾਰ (ਵੀਡੀਓ)
NEXT STORY