ਤਾਰਾਗੜ੍ਹ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਬੀਤੀ ਰਾਤ ਸਰਹੱਦੀ ਖੇਤਰ ਦੇ ਪੁਲਸ ਸਟੇਸ਼ਨ ਤਾਰਾਗੜ੍ਹ ਅਧੀਨ ਆਉਂਦੇ ਕਥਲੋਰ ਪੁੱਲ 'ਤੇ ਪੰਜਾਬ ਪੁਲਸ ਵੱਲੋਂ ਜੰਮੂ ਕਸ਼ਮੀਰ ਤੋਂ ਨਜਾਇਜ਼ ਤਰੀਕੇ ਨਾਲ ਆ ਰਹੀ ਰੇਤ ਬੱਜਰੀ ਨਾਲ ਭਰੇ ਟਰੱਕਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇੱਕ ਟਰੱਕ ਚਾਲਕ ਨੇ ਘਿਣੌਨਾ ਹਰਕਤ ਕਰ ਦਿੱਤੀ । ਜਾਣਕਾਰੀ ਅਨੁਸਾਰ ਜਦ ਇਸ ਟਰੱਕ ਨੂੰ ਪੁਲਸ ਕਰਮਚਾਰੀ ਵੱਲੋਂ ਰੌਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਵੱਲੋਂ ਟਰੱਕ ਰੋਕਣ ਦੀ ਬਜਾਏ ਚਲਦੇ ਟਰੱਕ ਦਾ ਜੈਕ ਚੁੱਕ ਕੇ ਸੜਕ 'ਤੇ ਰੇਤ ਖਿਲਾਰ ਦਾ ਹੋਇਆ ਟਰੱਕ ਲੈ ਕੇ ਫਰਾਰ ਹੋ ਗਿਆ ਤੇ ਜੋ ਇਸੇ ਮਗਰ 'ਤੇ ਆ ਰਹੇ ਤਿੰਨ ਟਰੱਕ ਚਾਲਕ ਟਰੱਕ ਛੱਡ ਕੇ ਭੱਜ ਗਏ । ਦਰਅਸਲ ਪਿਛਲੇ ਲੰਮੇ ਸਮੇਂ ਤੋਂ ਰਾਵੀ ਦਰਿਆ ਦੇ ਕਿਨਾਰੇ ਦੀ ਧੁੱਸੀ ਜੰਮੂ ਕਸ਼ਮੀਰ ਤੋਂ ਪੰਜਾਬ 'ਚ ਅਉਂਦੀ ਹੈ, ਇਸੇ ਦਰਮਿਆਨ ਉਸੇ ਰਸਤੇ ਤੋਂ ਜੰਮੂ ਕਸ਼ਮੀਰ ਤੋਂ ਪੰਜਾਬ ਵੱਲ ਚਾਰ ਟਰੱਕ ਜੋ ਕਿ ਨਜਾਇਜ਼ ਤਰੀਕੇ ਨਾਲ ਰੇਤ ਬੱਜਰੀ ਲੈ ਕੇ ਆ ਰਹੇ ਸਨ, ਜਿਸਦੀ ਸੂਚਨਾ ਪੁਲਸ ਨੂੰ ਮਿਲ ਚੁੱਕੀ ਸੀ ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਸੂਚਨਾ ਦੇ ਅਧਾਰ 'ਤੇ ਪੁਲਸ ਨੇ ਜਦੋਂ ਇਹਨਾਂ ਟਰੱਕਾਂ ਦਾ ਪਿੱਛਾ ਕੀਤਾ ਤਾਂ ਇਹ ਟਰੱਕ ਰਾਵੀ ਦਰਿਆ ਤੇ ਕਥਲੋਰ ਨਾਕੇ 'ਤੇ ਪਹੁੰਚ ਗਏ । ਜਿੱਥੇ ਨਾਕੇ 'ਤੇ ਖੜੀ ਪੁਲਸ ਵੱਲੋਂ ਇਕ ਟਰੱਕ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਟਰੱਕ ਚਾਲਕ ਨੇ ਮੌਕੇ 'ਤੇ ਰੁਕਣ ਦੀ ਬਜਾਏ ਚਲਦੀ ਗੱਡੀ ਦਾ ਜੈਕ ਚੁੱਕ ਕੇ ਸਾਰੀ ਲੱਦੀ ਹੋਈ ਰੇਤ ਸੜਕ 'ਤੇ ਖਿਲਾਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ ਤਾਂ ਕਿ ਪੁਲਸ ਪਿੱਛਾ ਨਾ ਕਰ ਸਕੇ। ਜਿਸਦੇ ਚਲਦੇ ਉਹ ਟਰੱਕ ਚਾਲਕ ਭੱਜਣ 'ਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ
ਇਸ ਦੌਰਾਨ ਪਿੱਛਿਓਂ ਆ ਰਹੇ ਤਿੰਨ ਟਰੱਕ ਡਰਾਈਵਰ ਆਪਣੀਆਂ ਗੱਡੀਆਂ ਛੱਡ ਕੇ ਫ਼ਰਾਰ ਹੋ ਗਏ ਹਨ । ਪੁਲਸ ਵੱਲੋਂ ਟਰੱਕ ਕਬਜ਼ੇ 'ਚ ਲੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਉਧਰ ਦੂਜੇ ਪਾਸੇ ਜਦ ਮਾਈਨਿੰਗ ਵਿਭਾਗ ਦੇ ਐਕਸ਼ਨ ਆਕਾਸ਼ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਤਿੰਨ ਗੱਡੀਆਂ ਨੂੰ ਕਬਜ਼ੇ 'ਚ ਲੈ ਕੇ ਕਰੀਬ 6 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਗਿਆ ਹੈ ਅਤੇ ਇੱਕ ਦੇ ਖ਼ਿਲਾਫ਼ ਝੂਠੀ ਰਸ਼ੀਦ ਬਣਾਉਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਬਾਕੀ ਪੁਲਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ- ਪੱਥਰੀ ਦੇ ਇਲਾਜ ਦੌਰਾਨ ਨੌਜਵਾਨ ਦੀ ਮੌਤ ! ਡਾਕਟਰਾਂ ਨੇ ਕਿਹਾ ਜਿਊਂਦਾ ਹੈ ਮੁੰਡਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਦੋ ਟਰਾਲਿਆਂ ਵਿਚਾਲੇ ਜ਼ਬਰਦਸਤ ਟੱਕਰ, ਉੱਡੇ ਪਰਖੱਚੇ
NEXT STORY