ਜਲੰਧਰ (ਜ. ਬ.)– ਗੋਪਾਲ ਨਗਰ ਗੋਲ਼ੀਕਾਂਡ ਵਿਚ ਪੁਲਸ ਨੇ ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ਦੀ ਸ਼ੁੱਕਰਵਾਰ ਨੂੰ ਗ੍ਰਿਫ਼ਤਾਰੀ ਵਿਖਾ ਦਿੱਤੀ। ਇਹ ਮੁਲਜ਼ਮ ਕਾਫ਼ੀ ਦਿਨ ਉੱਤਰਾਖੰਡ ਅਤੇ ਮੋਹਾਲੀ ਵਿਚ ਲੁਕੇ ਰਹੇ। ਮੁਲਜ਼ਮਾਂ ਨੂੰ ਲੈ ਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਟੀਮ ਦੇ ਨਾਲ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਕਿਹਾ ਕਿ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਲੋਕਾਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਸੀ. ਪੀ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼-1 ਇੰਚਾਰਜ ਭਗਵੰਤ ਸਿੰਘ ਅਤੇ ਸਪੈਸ਼ਲ ਆਪ੍ਰੇਸ਼ਨ ਦੇ ਇੰਚਾਰਜ ਅਸ਼ੋਕ ਕੁਮਾਰ ਦੀਆਂ ਵੱਖ-ਵੱਖ ਟੀਮਾਂ ਗੋਪਾਲ ਨਗਰ ਗੋਲ਼ੀਕਾਂਡ ਦੇ ਮੁਲਜ਼ਮਾਂ ਦੇ ਪਿੱਛੇ ਲੱਗੀਆਂ ਹੋਈਆਂ ਸਨ। ਇਸੇ ਦੌਰਾਨ ਸੂਚਨਾ ਮਿਲੀ ਕਿ ਅਮਿਤ ਕਲਿਆਣ ਉਰਫ਼ ਸੁਭਾਨਾ ਨਿਵਾਸੀ ਸੁਭਾਨਾ ਪਿੰਡ, ਨਿਖਿਲ ਉਰਫ਼ ਸਾਹਿਲ ਕੇਲਾ ਅਤੇ ਦੀਪਕ ਭੱਟੀ ਉਰਫ਼ ਕਾਕਾ ਨਿਵਾਸੀ ਰਸਤਾ ਮੁਹੱਲਾ ਉੱਤਰਾਖੰਡ ਦੇ ਹਰਿਦੁਆਰ ਵਿਚ ਲੁਕੇ ਹੋਏ ਹਨ। ਪੁਲਸ ਨੇ ਤੁਰੰਤ ਟੀਮਾਂ ਦਾ ਗਠਨ ਕੀਤਾ, ਜਿਸ ਤੋਂ ਬਾਅਦ ਹਰਿਦੁਆਰ ’ਚ ਰੇਡ ਕੀਤੀ ਗਈ ਅਤੇ ਸੁਭਾਨਾ ਤੇ ਕਾਕਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਨਿਯਮ ਤੋੜਨ ਵਾਲੇ ਤੀਜੀ ਅੱਖ ਤੋਂ ਨਹੀਂ ਬਚ ਸਕਣਗੇ, ਜਲੰਧਰ ਸ਼ਹਿਰ ’ਚ ਲੱਗੇਗਾ 1200 CCTV ਕੈਮਰਿਆਂ ਦਾ ਪਹਿਰਾ
ਪੁੱਛਗਿੱਛ ਵਿਚ ਪਤਾ ਲੱਗਾ ਕਿ ਨਿਖਿਲ ਉਰਫ਼ ਸਾਹਿਲ ਕੇਲਾ ਵਾਪਸ ਜਲੰਧਰ ਚਲਾ ਗਿਆ ਹੈ। ਇਕ ਟੀਮ ਨੇ ਜਲੰਧਰ ਵਿਚੋਂ ਹੀ ਨਿਖਿਲ ਨੂੰ ਕਾਬੂ ਕਰ ਲਿਆ। ਪੁਲਸ ਨੇ ਕਾਕਾ ਕੋਲੋਂ 32 ਬੋਰ ਦਾ ਪਿਸਤੌਲ ਅਤੇ 4 ਗੋਲ਼ੀਆਂ ਬਰਾਮਦ ਕੀਤੀਆਂ ਹਨ। ਜਾਂਚ ’ਚ ਪਤਾ ਲੱਗਾ ਕਿ ਪਿੰਪੂ ਹੀ ਨਹੀਂ, ਸਗੋਂ ਕਾਕਾ ਨੇ ਵੀ 14 ਅਪ੍ਰੈਲ ਦੀ ਰਾਤ ਨੂੰ ਹਿਮਾਂਸ਼ੂ ’ਤੇ ਇਸੇ ਪਿਸਤੌਲ ਨਾਲ ਗੋਲ਼ੀ ਚਲਾਈ ਸੀ। ਕਾਕਾ ਕੋਲੋਂ ਬਰਾਮਦ ਹੋਇਆ ਪਿਸਤੌਲ ਨਾਜਾਇਜ਼ ਹੈ। ਪੁਲਸ ਨੇ ਤਿੰਨਾਂ ਮੁਲਜ਼ਮਾਂ ਕੋਲੋਂ ਪੰਚਮ ਬਾਰੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਉੱਤਰਾਖੰਡ ਤੱਕ ਉਨ੍ਹਾਂ ਦੇ ਨਾਲ ਸੀ ਪਰ ਉਹ ਖ਼ੁਦ ਨੈਨੀਤਾਲ ਜਾਣ ਦਾ ਕਹਿ ਕੇ ਅੱਗੇ ਚਲਾ ਗਿਆ। ਪੁਲਸ ਦਾ ਕਹਿਣਾ ਹੈ ਕਿ ਪੰਚਮ ਨੈਨੀਤਾਲ ਪਹੁੰਚਿਆ ਹੀ ਨਹੀਂ ਸੀ। ਤਿੰਨਾਂ ਮੁਲਾਜ਼ਮਾਂ ਨੂੰ ਪੁਲਸ ਨੇ ਇਕ ਦਿਨ ਦੇ ਰਿਮਾਂਡ ’ਤੇ ਲਿਆ ਹੈ। ਸੀ. ਪੀ. ਤੂਰ ਦਾ ਕਹਿਣਾ ਹੈ ਕਿ ਪੰਚਮ ਅਤੇ ਹੋਰ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ 14 ਅਪ੍ਰੈਲ ਦੀ ਰਾਤ ਨੂੰ ਜਦੋਂ ਅਕਾਲੀ ਆਗੂ ਸੁਭਾਸ਼ ਸੋਂਧੀ ਦਾ ਬੇਟਾ ਹਿਮਾਂਸ਼ੂ ਆਈਸਕ੍ਰੀਮ ਲੈਣ ਲਈ ਜਾ ਰਿਹਾ ਸੀ ਤਾਂ ਗੋਪਾਲ ਨਗਰ ਵਿਚ ਪੰਚਮ ਗੈਂਗ ਨੇ ਉਸ ਨੂੰ ਘੇਰਿਆ ਸੀ। ਹਿਮਾਂਸ਼ੂ ਦੇ ਨਾਲ ਪਿੰਪੂ ਅਤੇ ਸਾਹਿਲ ਕੇਲਾ ਦੀ ਰੰਜਿਸ਼ ਸੀ, ਜਿਨ੍ਹਾਂ ਪਹਿਲਾਂ ਹਿਮਾਂਸ਼ੂ ’ਤੇ ਬੇਸਬੈਟ ਨਾਲ ਹਮਲਾ ਕੀਤਾ ਅਤੇ ਬਾਅਦ ਵਿਚ ਜਦੋਂ ਹਿਮਾਂਸ਼ੂ ਭੱਜਿਆ ਤਾਂ ਉਸ ’ਤੇ ਫਾਇਰਿੰਗ ਕਰ ਦਿੱਤੀ। ਹਿਮਾਂਸ਼ੂ ਦਾ ਤਾਂ ਬਚਾਅ ਹੋ ਗਿਆ ਸੀ ਪਰ ਇਕ ਗੋਲ਼ੀ ਰਾਹਗੀਰ ਹਰਮੇਲ ਦੇ ਪੱਟ ਵਿਚ ਲੱਗ ਗਈ। ਥਾਣਾ ਨੰਬਰ 2 ਵਿਚ ਪੰਚਮ, ਪਿੰਪੂ, ਮਿਰਜ਼ਾ, ਨਿਖਿਲ ਉਰਫ਼ ਸਾਹਿਲ ਕੇਲਾ ਅਤੇ ਅਮਨ ਸੇਠੀ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਅਤੇ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਸ ਨੇ ਸੁਭਾਨਾ ਤੇ ਕਾਕਾ ਨੂੰ ਵੀ ਨਾਮਜ਼ਦ ਕਰ ਲਿਆ ਸੀ।
ਇਹ ਵੀ ਪੜ੍ਹੋ: ਟਾਂਡਾ ਵਿਖੇ ਗੁੱਜਰਾਂ ਦੇ ਧੜਿਆਂ ਦੀ ਲੜਾਈ ਦੌਰਾਨ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਗੋਲ਼ੀ ਚਲਾਉਣ ਦੇ ਅਗਲੇ ਹੀ ਦਿਨ ਮਿੱਠਾਪੁਰ ਇਲਾਕੇ ’ਚ ਮੁਲਜ਼ਮਾਂ ਨੇ ਬਿਤਾਈ ਸੀ ਰਾਤ, ਫਿਰ ਮਸੂਰੀ ਗਏ
ਪੁਲਸ ਦੀ ਪੁੱਛਗਿੱਛ ਵਿਚ ਪਤਾ ਲੱਗਾ ਕਿ ਮੁਲਜ਼ਮ ਗੋਲ਼ੀਕਾਂਡ ਤੋਂ ਬਾਅਦ ਸਭ ਤੋਂ ਪਹਿਲਾਂ ਮੋਹਾਲੀ ਦੇ ਬਲੌਂਗੀ ਇਲਾਕੇ ਦੇ ਜੁਆਏ ਨਾਂ ਦੇ ਹੋਟਲ ਵਿਚ ਰੁਕੇ ਸਨ। ਉਸ ਤੋਂ ਅਗਲੇ ਦਿਨ ਉਹ ਦੋਬਾਰਾ ਜਲੰਧਰ ਆਏ ਅਤੇ ਪੈਸਿਆਂ ਦਾ ਪ੍ਰਬੰਧ ਕੀਤਾ। ਫਿਰ ਮਿੱਠਾਪੁਰ ਇਲਾਕੇ ਵਿਚ ਇਕ ਟਿਕਾਣੇ ’ਤੇ ਰਾਤ ਬਿਤਾਈ। ਅਗਲੇ ਦਿਨ ਤਿੰਨੋਂ ਮੁਲਜ਼ਮ ਮਸੂਰੀ ਚਲੇ ਗਏ। ਉਥੇ ਉਨ੍ਹਾਂ ਨੂੰ ਕਮਰਾ ਨਹੀਂ ਮਿਲਿਆ ਤਾਂ ਹਰਿਦੁਆਰ ਆ ਗਏ। ਇਸ ਤੋਂ ਬਾਅਦ ਉਹ ਕਲੀਅਰ ਸ਼ਰੀਫ਼ ਵੀ ਗਏ ਅਤੇ ਦੁਬਾਰਾ ਹਰਿਦੁਆਰ ਆ ਗਏ। ਹਾਲਾਂਕਿ ਪੰਚਮ ਇਨ੍ਹਾਂ ਮੁਲਜ਼ਮਾਂ ਨਾਲ ਘੱਟ ਹੀ ਰਿਹਾ ਅਤੇ ਅੱਗੇ ਨਿਕਲ ਗਿਆ। ਦੱਸਿਆ ਜਾ ਰਿਹਾ ਹੈ ਕਿ ਪੰਚਮ ਇਸ ਸਮੇਂ ਨੰਬਰ ਬਦਲ-ਬਦਲ ਕੇ ਫੋਨ ਵਰਤ ਰਿਹਾ ਹੈ।
ਇਹ ਵੀ ਪੜ੍ਹੋ: ਥਾਣੇ ਪੁੱਜ ਕੇ ਪਤਨੀ ਨੇ ਪਤੀ ਦੀਆਂ ਕਾਲੀਆਂ ਕਰਤੂਤਾਂ ਦੀ ਖੋਲ੍ਹੀ ਪੋਲ, ਅਜਿਹੀਆਂ ਤਸਵੀਰਾਂ ਵੇਖ ਪੁਲਸ ਵੀ ਹੋਈ ਹੈਰਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਿਯਮ ਤੋੜਨ ਵਾਲੇ ਤੀਜੀ ਅੱਖ ਤੋਂ ਨਹੀਂ ਬਚ ਸਕਣਗੇ, ਜਲੰਧਰ ਸ਼ਹਿਰ ’ਚ ਲੱਗੇਗਾ 1200 CCTV ਕੈਮਰਿਆਂ ਦਾ ਪਹਿਰਾ
NEXT STORY