ਜਲੰਧਰ (ਚੋਪੜਾ)–ਜਲੰਧਰ ਸ਼ਹਿਰ ਵਿਚ ਵੱਡੇ ਪੱਧਰ ’ਤੇ ਨਿਗਰਾਨੀ ਅਤੇ ਟਰੈਫਿਕ ਪ੍ਰਬੰਧਾਂ ਨੂੰ ਲੈ ਕੇ ਸਮਾਰਟ ਸਿਟੀ ਮਿਸ਼ਨ ਤਹਿਤ ਜਲਦ 1200 ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ, ਜਿਸ ਨੂੰ ਲੈ ਕੇ ਪੁਲਸ ਲਾਈਨ ਜਲੰਧਰ ਵਿਚ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਸਥਾਪਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਸ਼ੁੱਕਰਵਾਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਪਹਿਲੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਰੇ ਸਬੰਧਤ ਮਹਿਕਮਿਆਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਇਲਾਕਿਆਂ ਲਈ ਸਾਈਟ ਦਾ ਸਰਵੇਖਣ ਪੂਰਾ ਕਰਨ ਨੂੰ ਕਿਹਾ ਹੈ। ਡਿਪਟੀ ਕਮਿਸ਼ਨਰ, ਜਿਨ੍ਹਾਂ ਦੇ ਨਾਲ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਅਤੇ ਨਗਰ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਵੀ ਮੌਜੂਦ ਸਨ, ਨੇ ਸ਼ਹਿਰ ਵਿਚ ਮਜ਼ਬੂਤ ਸੁਰੱਖਿਆ ਪ੍ਰਬੰਧ ਅਤੇ ਟਰੈਫਿਕ ਵਿਵਸਥਾ ਨੂੰ ਯਕੀਨੀ ਬਣਾਉਣ ਦੇ ਨਜ਼ਰੀਏ ਨਾਲ ਇਸ ਪ੍ਰਾਜੈਕਟ ਨੂੰ ਮਹੱਤਵਪੂਰਨ ਕਰਾਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ 78 ਕਰੋੜ ਰੁਪਏ ਖ਼ਰਚ ਹੋਣਗੇ ਅਤੇ ਪ੍ਰਾਜੈਕਟ ਦਾ ਠੇਕਾ ਕੇ. ਈ. ਸੀ. ਨੂੰ ਦਿੱਤਾ ਗਿਆ। ਪ੍ਰਾਜੈਕਟ ਵਰਕ ਦੇ ਸਟਾਰਟ ਹੋਣ ਦੀ ਤਾਰੀਖ਼ ਤੋਂ 9 ਮਹੀਨਿਆਂ ਅੰਦਰ ਪੂਰਾ ਹੋਣ ਦੀ ਉਮੀਦ ਹੈ। ਕੈਮਰਿਆਂ ਦੇ ਲੱਗਣ ਨਾਲ ਜੁਰਮ ’ਤੇ ਵੀ ਰੋਕ ਲੱਗੇਗੀ।
ਇਹ ਵੀ ਪੜ੍ਹੋ: ਟਾਂਡਾ ਵਿਖੇ ਗੁੱਜਰਾਂ ਦੇ ਧੜਿਆਂ ਦੀ ਲੜਾਈ ਦੌਰਾਨ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਥੋਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿਚ ਸਿਟੀ ਸਰਵੀਲੈਂਸ, ਅਡੈਪਟਿਵ ਟਰੈਫਿਕ ਕੰਟਰੋਲ ਵਿਵਸਥਾ ਅਤੇ ਇੰਟੈਲੀਜੈਂਸ ਟਰੈਫਿਕ ਮੈਨੇਜਮੈਂਟ ਵਿਵਸਥਾ, ਵੈਰੀਏਬਲ ਮੈਸੇਜ, ਸਾਈਨ ਬੋਰਡ ਦੀ ਸਥਾਪਨਾ, ਪਬਲਿਕ ਐਡਰੈੱਸ ਵਿਵਸਥਾ, ਐਮਰਜੈਂਸੀ ਕਾਲ ਬਾਕਸ, ਵੀਡੀਓ ਮੈਨੇਜਮੈਂਟ ਵਿਵਸਥਾ ਅਤੇ ਪੋਲ ਅਤੇ ਜੰਕਸ਼ਨ ਬਾਕਸ, ਏਅਰ ਕੁਆਲਿਟੀ ਸੈਂਸਰ, ਰਿਜਨਿੰਗ ਡਾਟਾ ਸੈਂਟਰ, ਨੈੱਟਵਰਕ ਸੈੱਟਅਪ ਅਤੇ ਆਈ. ਸੀ. ਸੀ. ਸੀ. ਪਲੇਟਫਾਰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਵਿਚ ਸ਼ਾਮਲ ਮਹਿਕਮਿਆਂ ਵੱਲੋਂ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਪਹਿਲਾਂ ਹੀ ਆਪਣੇ ਨੋਡਲ ਅਫ਼ਸਰਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ।
ਨਿਯਮ ਤੋੜਨ ਵਾਲੇ ਤੀਜੀ ਅੱਖ ਤੋਂ ਬਚ ਨਹੀਂ ਸਕਣਗੇ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰੈਫਿਕ ਨਿਯਮ ਤੋੜਨ ਵਾਲੇ ਤੀਜੀ ਅੱਖ ਤੋਂ ਬਚ ਨਹੀਂ ਸਕਣਗੇ। ਇਸ ਪ੍ਰਾਜੈਕਟ ਦੇ ਚਾਲੂ ਹੋਣ ’ਤੇ ਈ-ਚਲਾਨ ਪ੍ਰਣਾਲੀ ਅਤੇ ਆਟੋਮੈਟਿਕ ਨੰਬਰ ਪਲੇਟ ਦੀ ਪਛਾਣ ਹੋ ਜਾਵੇਗੀ। ਇਸ ਪ੍ਰਾਜੈਕਟ ਨਾਲ ਟਰੈਫਿਕ ਕੰਟਰੋਲ ਕਰਨ ਵਿਚ ਵੀ ਆਸਾਨੀ ਹੋਵੇਗੀ।
ਇਹ ਵੀ ਪੜ੍ਹੋ: ਥਾਣੇ ਪੁੱਜ ਕੇ ਪਤਨੀ ਨੇ ਪਤੀ ਦੀਆਂ ਕਾਲੀਆਂ ਕਰਤੂਤਾਂ ਦੀ ਖੋਲ੍ਹੀ ਪੋਲ, ਅਜਿਹੀਆਂ ਤਸਵੀਰਾਂ ਵੇਖ ਪੁਲਸ ਵੀ ਹੋਈ ਹੈਰਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਦੇ ਹੀ ਕਸੂਤੇ ਘਿਰੇ ਰਾਜਾ ਵੜਿੰਗ, ਚੰਡੀਗੜ੍ਹ 'ਚ ਜਾਰੀ ਹੋਇਆ ਨੋਟਿਸ
NEXT STORY