ਹਰੀਕੇ ਪੱਤਣ - ਸੋਮਵਾਰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਨਿਰਪਾਲ ਸਿੰਘ ਤੇ ਜ਼ਿਲਾ ਆਗੂ ਕਾਮਰੇਡ ਬਲਵੰਤ ਸਿੰਘ ਜੋਣਕੇ ਦੀ ਅਗਵਾਈ ਹੇਠ ਸੈਂਕੜੇ ਆਗੂਆਂ ਤੇ ਮਜ਼ਦੂਰਾਂ ਵੱਲੋਂ ਹਰੀਕੇ ਚੌਕ 'ਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਨਿਰਪਾਲ ਤੇ ਬਲਵੰਤ ਨੇ ਕਿਹਾ ਕਿ ਪਿਛਲੇ ਦਿਨੀਂ ਮੱਧ-ਪ੍ਰਦੇਸ਼ ਵਿਖੇ ਕਿਸਾਨਾਂ ਵੱਲੋਂ ਫਸਲਾਂ ਦੇ ਲਾਹੇਵੰਦ ਭਾਅ ਤੇ ਕਰਜ਼ਿਆਂ ਤੋਂ ਮੁਕਤੀ ਸਬੰਧੀ ਕਈ ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ ਜਾ ਰਿਹਾ ਸੀ ਪਰ ਕੇਂਦਰ ਸਰਕਾਰ ਨੇ ਉਨ੍ਹਾਂ 'ਤੇ ਲਾਠੀਚਾਰਜ ਅਤੇ ਗੋਲੀਆਂ ਚਲਾ ਕੇ ਦੁਬਾਰਾ ਅੰਗਰੇਜ਼ਾਂ ਦੀ ਹਕੂਮਤ ਦੀ ਯਾਦ ਕਰਵਾ ਦਿੱਤੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਮਜ਼ਦੂਰਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕਰਨਗੇ।
ਇਸ ਸਮੇਂ ਮੁਖਤਿਆਰ ਸਿੰਘ ਸਭਰਾ, ਹਜ਼ਾਰ ਸਿੰਘ ਸਭਰਾ, ਵਿਰਸਾ ਸਿੰਘ ਸਭਰਾ, ਕਰਮ ਸਿੰਘ ਕਿਰਤੋਵਾਲ, ਪ੍ਰਤਾਪ ਸਿੰਘ, ਦੂਲਾ ਸਿੰਘ ਜੋਣਕੇ, ਬਲਵਿੰਦਰ ਸਿੰਘ ਜੋਣਕੇ, ਗੁਰਇੰਦਰ ਸਿੰਘ ਅਲੀਪੁਰ, ਇਕਬਾਲ ਸਿੰਘ, ਅਵਤਾਰ ਸਿੰਘ ਅਲੀਪੁਰ, ਮੁਖਤਾਰ ਸਿੰਘ ਨੰਬਰਦਾਰ, ਜਸਤਾਰ ਸਿੰਘ ਹਰੀਕੇ ਆਦਿ ਹਾਜ਼ਰ ਸਨ।
ਰੋਦੀਂ ਹੋਈ ਚਾਚੇ ਨੂੰ ਬੋਲੀ ਧੀ—ਜਲਦੀ ਆਓ ਪਾਪਾ ਨੇ ਲੈ ਲਿਆ ਫਾਹਾ
NEXT STORY