ਮੋਗਾ (ਗੋਪੀ ਰਾਊਕੇ): ਅੱਜ ਪੂਰੇ ਪੰਜਾਬ 'ਚ 7:00 ਵਜੇ ਤੋਂ ਲੈ ਕੇ 3:00 ਵਜੇ ਤੱਕ ਦੇ ਠੇਕੇ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ ਪਰ ਜੇਕਰ ਗੱਲ ਮੋਗਾ ਦੀ ਕੀਤੀ ਜਾਵੇ ਤਾਂ ਮੋਗਾ 'ਚ ਸਰਕਾਰ ਦੀ ਗਲਤ ਨੀਤੀਆਂ ਦੇ ਚਲਦੇ ਸ਼ਰਾਬ ਠੇਕੇਦਾਰਾਂ ਵਲੋਂ ਸਾਰੇ ਠੇਕੇ ਬੰਦ ਰੱਖੇ ਗਏ ਹਨ। ਗੱਲਬਾਤ ਕਰਦੇ ਹੋਏ ਸ਼ਰਾਬ ਠੇਕੇਦਾਰ ਨਵਦੀਪ ਸਿੰਘ ਨੇ ਦੱਸਿਆ ਕਿ ਇੱਕ ਤਾਂ ਜੋ 2019 -20 ਦਾ ਜੋ ਸਟਾਕ ਹੈ ਉਸਦੀ ਸਾਨੂੰ ਗਾਇਡਲਾਈਨ ਕਲੀਅਰ ਹੋਣੀ ਚਾਹੀਦੀ ਹੈ ਕਿ 9 ਦਿਨ ਪਹਿਲਾਂ 22 ਤਾਰੀਖ ਨੂੰ ਲਾਕ ਡਾਉਨ ਹੋ ਗਿਆ ਸੀ, ਕਰਫਿਊ ਲੱਗ ਗਿਆ ਸੀ, ਪੰਜਾਬ 'ਚ ਚਾਹੇ ਤਾਂ ਸਾਨੂੰ 9 ਦਿਨ ਏਕਸਟਰਾ ਮਿਲੇ ਜਾਂ 31 ਮਾਰਚ 2020 ਤੱਕ ਜੋ ਪੇਮੇਂਟ ਹੋਈ ਹੈ ਉਸਦਾ ਰਿਫੰਡ ਮਿਲਣਾ ਚਾਹੀਦਾ ਹੈ।
ਦੂਜਾ ਜੋ 2020-21 ਦਾ ਜੋ ਕੰਮਕਾਜ ਹੈ ਉਸ 'ਚ 45 ਦਿਨ ਗੁਜਰ ਚੁੱਕੇ ਹਨ ਅਤੇ ਇਸ 45 ਦਿਨਾਂ 'ਚ ਮੈਕਸੀਮਮ ਸੀਜਨ ਬਿਅਰ ਦਾ ਹੈ ਅਤੇ ਦੇਸੀ ਸ਼ਰਾਬ ਜੋ ਲੇਬਰ ਮਾਈਗਰੇਟ ਹੋ ਗਈ ਹੈ ਜੋ ਮੰਡੀਆਂ 'ਚ ਕੰਮ ਕਰਦੀ ਹੈ ਉਹ ਜ਼ਿਆਦਾ ਦੇਸੀ ਸ਼ਰਾਬ ਪੀਂਦੇ ਸੀ ਪਰ ਕਰਫਿਊ ਦੌਰਾਨ ਮਜ਼ਦੂਰ ਵਾਪਸ ਚਲੇ ਗਏ ।ਸਾਡੀ ਇਹੀ ਮੰਗ ਹੈ ਕਿ ਆਉਣ ਵਾਲੇ ਜੋ ਆਉਣ ਵਾਲੇ ਸਾਲ ਉਸ 'ਚ ਸਾਡੀ ਐਕਸਸਾਈਜ਼ ਲਾਈਸੈਂਸਫੀਸ ਘੱਟ ਕੀਤੀ ਜਾਵੇ।
ਹੁਣ Zomato ਆਰਡਰ 'ਤੇ ਘਰ-ਘਰ ਕਰੇਗਾ ਸ਼ਰਾਬ ਦੀ ਡਿਲਿਵਰੀ
NEXT STORY