ਲੁਧਿਆਣਾ (ਹਿਤੇਸ਼) : ਸਰਕਾਰ ਵੱਲੋਂ ਇੰਪਰੂਵਮੈਂਟ ਟਰੱਸਟ ਦੇ ਡਿਫਾਲਟਰਾਂ ਨੂੰ ਇੱਕ ਵਾਰ ਫਿਰ ਰਾਹਤ ਦਿੱਤੀ ਗਈ ਹੈ, ਜਿਸ ਤਹਿਤ ਉਨ੍ਹਾਂ ਨੂੰ ਬਕਾਇਆ ਕਿਸ਼ਤਾਂ ਅਤੇ ਐਨ.ਸੀ.ਐਫ. ’ਤੇ ਵਿਆਜ ਅਤੇ ਪੈਨਲਟੀ ਦੀ ਛੋਟ ਮਿਲੇਗੀ। ਇਸ ਸਬੰਧੀ ਲੋਕਲ ਬਾਡੀਜ਼ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪਿਛਲੇ ਸਾਲ ਅਪ੍ਰੈਲ ਵਿਚ ''ਵਨ ਟਾਈਮ ਸੈਟਲਮੈਂਟ'' ਪਾਲਿਸੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਹੁਣ ਇੱਕ ਮਹੀਨੇ ਦੀ ਐਕਸਟੈਂਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਚੇਅਰਮੈਨ ਤਰਸੇਮ ਭਿੰਡਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੋਕ ਬਕਾਇਆ ਕਿਸ਼ਤਾਂ ਤੇ ਐੱਨ.ਸੀ.ਐੱਫ. ’ਤੇ ਵਿਆਜ-ਪੈਨਲਟੀ ਦੀ ਛੋਟ ਦਾ ਲਾਭ ਲੈਣ ਲਈ 30 ਅਪ੍ਰੈਲ ਤੱਕ ਅਪਲਾਈ ਕਰ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਇੰਪਰੂਵਮੈਂਟ ਟਰੱਸਟ ਵੱਲੋਂ 15 ਮਈ ਤੱਕ ਡਿਮਾਂਡ ਨੋਟਿਸ ਜਾਰੀ ਕੀਤਾ ਜਾਵੇਗਾ ਤੇ ਡਿਫਾਲਟਰਾਂ ਨੂੰ ਇੱਕ ਮਹੀਨੇ ਦੇ ਅੰਦਰ ਬਕਾਇਆ ਰਾਸ਼ੀ ਜਮ੍ਹਾ ਕਰਵਾਉਣੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਕਣਕ ਦਾ ਸੀਜ਼ਨ ਸ਼ੁਰੂ, ਚੌਥੇ ਦਿਨ ਖੰਨਾ ਦੀ ਮੰਡੀ 'ਚ ਪੁੱਜੀ ਕਣਕ ਦੀ ਪਹਿਲੀ ਢੇਰੀ
ਇਸ ਤਰ੍ਹਾਂ ਲਾਗੂ ਕੀਤੀ ਜਾਵੇਗੀ ‘ਵਨ ਟਾਈਮ ਸੈਟਲਮੈਂਟ’ ਪਾਲਿਸੀ
• ਨਾਨ-ਕੰਸਟ੍ਰਕਸ਼ਨ ਫੀਸ ਵਿਚ 50 ਫੀਸਦੀ ਤੱਕ ਮਿਲੇਗੀ ਛੋਟ।
• 15 ਸਾਲ ਪੁਰਾਣੇ ਮਾਮਲਿਆਂ ਵਿਚ ਪ੍ਰਾਪਰਟੀ ਦੀ ਰਿਜ਼ਰਵ ਪ੍ਰਾਈਸ ਦੇ 5 ਫੀਸਦੀ ਦੇ ਹਿਸਾਬ ਨਾਲ ਤੈਅ ਹੋਵੇਗਾ ਐੱਨ.ਸੀ.ਐੱਫ.।
• ਅਗਲੇ ਦੋ ਸਾਲਾਂ ਦੇ ਅੰਦਰ ਨਿਰਮਾਣ ਕਾਰਜ ਪੂਰਾ ਕਰਨਾ ਹੋਵੇਗਾ।
• ਸੀਨੀਅਰ ਸਿਟੀਜ਼ਨ, ਮਹਿਲਾਵਾਂ, ਸੈਨਿਕਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ 25 ਫੀਸਦੀ ਦੀ ਵਾਧੂ ਛੋਟ ਮਿਲੇਗੀ।
• ਗੰਭੀਰ ਬਿਮਾਰੀ ਤੋਂ ਪੀੜਤ ਅਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ, ਸਰਕਾਰੀ ਮੁਲਾਜ਼ਮਾਂ ''ਤੇ ਵੀ 2022 ਦੀ ਗਾਈਡਲਾਈਨ ਮੁਤਾਬਕ ਫੈਸਲਾ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਕੁੱਲੂ 'ਚ ਸੈਲਾਨੀਆਂ ਨਾਲ ਭਰੀ ਗੱਡੀ ਡੂੰਘੀ ਖੱਡ 'ਚ ਡਿੱਗੀ, 4 ਦੀ ਮੌਤ
ਡੈੱਡਲਾਈਨ ਖ਼ਤਮ ਹੋਣ ’ਤੇ ਕੀਤੀ ਜਾਵੇਗੀ ਪ੍ਰਾਪਰਟੀ ਜ਼ਬਤ ਕਰਨ ਦੀ ਕਾਰਵਾਈ
ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਪਾਲਿਸੀ ਉਸ ਪ੍ਰਾਪਰਟੀ ’ਤੇ ਲਾਗੂ ਨਹੀਂ ਹੋਵੇਗੀ, ਜਿਸ ਨੂੰ ਪਹਿਲਾਂ ਹੀ ਡਿਫਾਲਟਰ ਕੈਟੇਗਰੀ ਵਿੱਚ ਹੋਣ ਕਾਰਨ ਜ਼ਬਤ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜੋ ਲੋਕ ਹੁਣ ਡੈੱਡਲਾਈਨ ਖ਼ਤਮ ਹੋਣ ''ਤੇ ਬਕਾਇਆ ਕਿਸ਼ਤਾਂ ਜਾਂ ਐਨ.ਸੀ.ਐਫ. ਜਮ੍ਹਾ ਕਰਵਾਉਣ ਵਿੱਚ ਨਾਕਾਮ ਰਹਿੰਦੇ ਹਨ, ਦੀ ਪ੍ਰਾਪਰਟੀ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਨਗਣਨਾ ਡਿਊਟੀ ਤੋਂ ਗੈਰ-ਹਾਜ਼ਰ 3 ਅਧਿਆਪਕਾਂ ਨੂੰ 'ਕਾਰਨ ਦੱਸੋ ਨੋਟਿਸ', ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕੀ
NEXT STORY