ਧੂਰੀ(ਬਿਊਰੋ)— ਧੂਰੀ ਪੁਲਸ ਵਲੋਂ ਇਕ ਡਿੱਪੂ ਦੇ ਕਰਮਚਾਰੀ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਰਮਚਾਰੀ 'ਤੇ ਸਰਵ-ਸਿੱਖਿਆ ਅਭਿਆਨ ਤਹਿਤ ਗਰੀਬ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਇਕ ਕਬਾੜੀਏ ਨੂੰ ਵੇਚਣ ਦੇ ਦੋਸ਼ ਲੱਗੇ ਹਨ। ਪੁਲਸ ਮੁਤਾਬਕ ਬਰਾਮਦ ਕੀਤੀਆਂ ਗਈਆਂ ਸਰਕਾਰੀ ਕਿਤਾਬਾਂ ਕਰੀਬ 10 ਕੁਇੰਟਲ ਤੋਂ ਉਪਰ ਹਨ। ਜੋ ਕਿ ਗਰੀਬ ਬੱਚਿਆਂ ਨੂੰ ਮੁਫਤ ਦਿੱਤੀਆਂ ਜਾਣੀਆਂ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਅਮਨਦੀਪ ਸਿੰਘ ਨੇ ਖੁਦ ਨੂੰ ਮੀਡੀਆ ਸਾਹਮਣੇ ਬੇਗੁਨਾਹ ਦੱਸਦੇ ਹੋਏ ਕਿਹਾ ਕਿ ਕਿਤਾਬਾਂ ਸਕੂਲ ਵਿਚ ਸਪਲਾਈ ਕਰਨ ਲਈ ਉਸ ਨੇ ਇਕ ਗੱਡੀ ਅਤੇ ਕਿਰਾਏ 'ਤੇ ਲੇਬਰ ਖਰੀਦੇ ਸਨ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਲੇਬਰ ਇਹ ਕਿਤਾਬਾਂ ਕਬਾੜੀਏ ਨੂੰ ਵੇਚਣ ਲਈ ਚਲੇ ਜਾਣਗੇ।
ਉਧਰ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਪੁਲਸ ਵਲੋਂ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਇਸ ਸਬੰਧੀ ਖੁਲਾਸੇ ਹੋ ਸਕਣ।
ਚੰਡੀਗੜ੍ਹ : ਹੈਲਮੈੱਟ ਪਾਉਣ ਵਾਲੀਆਂ ਔਰਤਾਂ ਨੂੰ ਵੰਡੀਆਂ ਗਈਆਂ ਛਤਰੀਆਂ (ਵੀਡੀਓ)
NEXT STORY