ਲੁਧਿਆਣਾ (ਮੋਹਿਨੀ) : ਪੰਜਾਬ 'ਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਅਤੇ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਆਪਣੇ ਵਿਭਾਗਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਹੈ, ਜਿਵੇਂ ਕਿ ਪੀ. ਆਰ. ਟੀ. ਸੀ. 'ਚ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਕੱਢ ਕੇ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਦਾ ਯੂਨੀਅਨ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਮਾਨਸੂਨ' ਦੇ ਇਸ ਤਾਰੀਖ਼ ਤੱਕ ਪੁੱਜਣ ਦੇ ਆਸਾਰ, 14 ਸਾਲਾਂ 'ਚ 6 ਵਾਰ ਸਮੇਂ ਤੋਂ ਪਹਿਲਾਂ ਦਿੱਤੀ ਦਸਤਕ
ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਦਾ ਆਪਣੇ ਵਿਭਾਗਾਂ ਦੇ ਅਧਿਕਾਰੀਆਂ 'ਤੇ ਕੰਟਰੋਲ ਨਹੀਂ ਹੈ। ਕਹਿਣ ਦਾ ਮਤਲਬ ਕਿ ਪਨਬੱਸ ਤੇ ਪੀ. ਆਰ. ਟੀ. ਸੀ. 'ਚ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਲਾਗੂ ਨਹੀਂ ਹੋ ਰਹੀਆਂ, ਜਿਸ ਕਰਕੇ ਵਰਕਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਘੱਟ ਤਨਖ਼ਾਹ ਜਾਂ ਰਿਪੋਰਟ ਤੋਂ ਬਹਾਲ ਹੋ ਕੇ ਆਏ ਵਰਕਰਾਂ ਦੀ ਤਨਖ਼ਾਹ 'ਚ 2500 ਤੇ 30 ਫ਼ੀਸਦੀ ਵਾਧਾ , 5 ਫ਼ੀਸਦੀ ਇੰਕਰੀਮੈਂਟ ਹਰ ਸਾਲ ਦਾ ਲਾਗੂ ਕਰਨਾ ਤੇ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕਰਨਾ, ਨਾਜਾਇਜ਼ ਕੰਡੀਸ਼ਨ ਲਾ ਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨਾ ਅਤੇ ਅੱਗੇ ਤੋਂ ਮਾਰੂ ਕੰਡੀਸ਼ਨਾਂ 'ਚ ਸੋਧ ਕਰਨੀ। ਇਨ੍ਹਾਂ 'ਚੋਂ ਕਈ ਮੰਗਾ 'ਤੇ ਸਹਿਮਤੀ ਬਣੀ ਸੀ ਅਤੇ ਪ੍ਰੈੱਸ ਨੋਟ ਵੀ ਜਾਰੀ ਕੀਤਾ ਸੀ ਪਰ ਮੈਨੇਜਮੈਂਟ ਨੇ ਉਹ ਮੰਗਾ ਅੱਜ ਤੱਕ ਲਾਗੂ ਨਹੀਂ ਕੀਤੀਆਂ।
ਇਹ ਵੀ ਪੜ੍ਹੋ : Youtube ਵੀਡੀਓ Like ਕਰੋ ਤੇ ਪੈਸੇ ਕਮਾਓ, ਜੇਕਰ ਤੁਹਾਨੂੰ ਵੀ ਆ ਰਹੇ ਨੇ ਅਜਿਹੇ Message ਤਾਂ...
ਇਸ ਤੋਂ ਲੱਗਦਾ ਹੈ ਕਿ ਮੈਨੇਜਮੈਂਟ ਹੀ ਸਰਕਾਰ ਦਾ ਵਿਰੋਧ ਕਰਾ ਰਹੀ ਹੈ ਅਤੇ ਆਪਣੀਆਂ ਮੰਨੀਆਂ ਹੋਈ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਦੇ ਦਿੱਤੇ ਸਮੇਂ 15 ਦਿਨ ਤੋਂ ਵੀ ਉੱਪਰ 25 ਦਿਨ ਹੋ ਗਏ ਹਨ ਪਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਮੱਦੇਨਜ਼ਰ 27 ਜੂਨ ਨੂੰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਤੇ 28 ਨੂੰ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਕੁਲਵੰਤ ਸਿੰਘ ਮਨੇਸ, ਗੁਰਪ੍ਰੀਤ ਸਿੰਘ ਪੰਨੂ, ਜਤਿੰਦਰ ਸਿੰਘ ਦੀਦਰਗੜ, ਰਣਜੀਤ ਸਿੰਘ, ਰਣਧੀਰ ਸਿੰਘ ਰਾਣਾ, ਰੋਹੀ ਰਾਮ, ਹਰਪ੍ਰੀਤ ਸਿੰਘ ਸੋਢੀ, ਰਮਨਦੀਪ ਸਿੰਘ ਭੁੱਲਰ ਅਤੇ ਹੋਰ ਆਗੂ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਮਾਨਸੂਨ ਨੇ ਦਿੱਤੀ ਦਸਤਕ, ਡਿੱਗਿਆ ਪਾਰਾ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ ਅਪਡੇਟ
NEXT STORY