ਜਲੰਧਰ : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੰਜਾਬ ਸਰਕਾਰ ਦੇ ਹੋਮ ਸਟੇ 'ਚ ਚੱਲ ਰਹੇ ਦਿਹਾੜੀਦਾਰ ਅਤੇ ਕਾਂਟਰੈਕਟਡ ਕਰਮਚਾਰੀਆਂ ਦੀ ਤਨਖਾਹ 'ਚ ਕਟੌਤੀ ਨਹੀਂ ਕੀਤੀ ਜਾਵੇਗੀ। ਇਸ ਬਾਰੇ ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਨੋਟਿਸ ਜਾਰੀ ਕਰ ਦਿੱਤਾ। ਜਿਸ ਮੁਤਾਬਕ ਸਰਕਾਰ ਦੇ ਵਿਭਾਗਾਂ, ਕਾਰੋਪੇਰਸ਼ਨ, ਬੋਰਡ ਤੇ ਸਾਰੇ ਉਪਕ੍ਰਮਾਂ 'ਚ ਜੋ ਦਿਹਾੜੀਦਾਰ ਤੇ ਠੇਕੇ 'ਤੇ ਤਾਇਨਾਤ ਕਰਮਚਾਰੀ ਹੁੰਦੇ ਹਨ। ਉਨ੍ਹਾਂ ਦੇ ਗੈਰ ਹਾਜ਼ਰ ਰਹਿਣ 'ਤੇ ਉਨ੍ਹਾਂ ਦੀ ਤਨਖਾਹ 'ਚ ਕਟੌਤੀ ਨਹੀਂ ਕੀਤੀ ਜਾਵੇਗੀ। ਕੇਂਦਰ ਸਰਕਾਰ ਨੇ 21 ਦਿਨ ਦੇ ਲਾਕਡਾਊਨ ਦਾ ਐਲਾਨ 14 ਅਪ੍ਰੈਲ ਤਕ ਕੀਤਾ ਹੈ। ਇਸ ਦੌਰਾਨ ਸੂਬੇ ਦੀ ਸਰਕਾਰ ਨੇ ਵੀ ਕੁੱਝ ਕਰਮਚਾਰੀਆਂ ਨੂੰ ਲਾਕਡਾਊਨ 'ਚ ਘਰ 'ਤੇ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਕਰਮਚਾਰੀਆਂ ਨੂੰ ਆਪਣੇ ਜੀਵਨ ਜਿਊਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਇਸ ਲਈ ਪੰਜਾਬ ਸਰਕਾਰ ਇਨ੍ਹਾਂ ਕਰਮਚਾਰੀਆਂ ਨੂੰ ਦਫਤਰ 'ਚ ਮੌਜੂਦ ਮੰਨਦੇ ਹੋਏ ਇਨ੍ਹਾਂ ਦੀ ਤਨਖਾਹ 'ਚ ਕਟੌਤੀ ਨਹੀਂ ਕਰੇਗੀ।
ਰੂਪਨਗਰ 'ਚ ਕੋਰੋਨਾ ਪੀੜਤ ਪਹਿਲੇ ਮਰੀਜ਼ ਦੀ ਹੋਈ ਮੌਤ
NEXT STORY