ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਮੰਡੀਆਂ 'ਚ ਕੀਤੇ ਗਏ ਪੁੱਖਤਾ ਪ੍ਰਬੰਧਾਂ ਤੋਂ ਕਿਸਾਨ ਅਤੇ ਆੜਤੀ ਵਰਗ ਪੂਰੀ ਤਰ੍ਹਾਂ ਸਤੁੰਸ਼ਟ ਹਨ। ਇਹ ਪ੍ਰਗਟਾਵਾ ਆੜ੍ਹਤੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਗੱਗੋਬੂਆ, ਭੁਪਿੰਦਰ ਸਿੰਘ ਛਿੱਛਰੇਵਾਲ ਅਤੇ ਦਵਿੰਦਰ ਸਿੰਘ ਢਿੱਲੋਂ ਨੇ ਕਰਦਿਆਂ ਕਿਹਾ ਕਿ ਮਾਰਕਿਟ ਕਮੇਟੀ ਝਬਾਲ ਅਧੀਨ ਪੈਂਦੀ ਦਾਣਾ ਮੰਡੀ ਗੱਗੋਬੂਆ ਵਿਖੇ ਵਿਭਾਗ ਵੱਲੋਂ 1 ਅਕਤੂਬਰ ਨੂੰ ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ 'ਚ ਕਿਸਾਨਾਂ ਦੇ ਬੈਠਣ ਲਈ ਛਾਂ, ਪੀਣ ਲਈ ਸ਼ੁੱਧ ਅਤੇ ਠੰਢਾ ਪਾਣੀ ਅਤੇ ਕਿਸਾਨਾਂ ਦੀ ਜਿਨਸ ਨੂੰ ਬਿਨ੍ਹਾਂ ਖੱਜਲ ਖੁਆਰੀ ਚੁੱਕਣਾ ਆਦਿ ਸ਼ਾਮਲ ਹਨ। ਆਗੂਆਂ ਨੇ ਦੱਸਿਆ ਕਿ 48 ਘੰਟਿਆਂ 'ਚ ਕਿਸਾਨਾਂ ਨੂੰ ਉਨ੍ਹਾਂ ਦੀ ਖਰੀਦੀ ਗਈ ਜਿਨਸ ਦੇ ਪੈਸੇ ਅਦਾ ਕਰਨ ਦੀ ਪਹਿਲ ਕਦਮੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਹੈ। ਇਸ ਨਾਲ ਵੀ ਕਿਸਾਨ ਪੂਰੀ ਤਰ੍ਹਾਂ ਖੁਸ਼ ਦਿਖਾਈ ਦੇ ਰਹੇ ਹਨ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਸਰਕਾਰ ਵੱਲੋਂ ਕਿਸਾਨਾਂ ਨੂੰ ਜਿਨਸ ਦੀ ਖਰੀਦ ਉਪਰੰਤ ਇੰਨੇ ਸੀਮਤ ਸਮੇਂ 'ਚ ਪੈਸਿਆਂ ਦੀ ਅਦਾਇਗੀ ਕੀਤੀ ਜਾ ਰਹੀ ਹੋਵੇ। ਇਸ ਮੌਕੇ ਆੜ੍ਹਤੀ ਬਲਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਲਦ ਹੀ ਵਿਧਾਇਕ ਡਾ. ਅਗਨੀਹੋਤਰੀ ਵੱਲੋਂ ਸਰਹੱਦੀ ਖੇਤਰ ਦੀਆਂ ਇਨ੍ਹਾਂ ਮੰਡੀਆਂ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਮੀਤ ਸਿੰਘ ਓਠੀਆਂ, ਲਾਲੀ ਸੰਧੂ ਓਠੀਆਂ, ਮੇਜਰ ਸਿੰਘ ਸਰਪੰਚ, ਬਲਬੀਰ ਸਿੰਘ ਸਰਪੰਚ ਅੱਡਾ ਗੱਗੋਬੂਆ ਆਦਿ ਹਾਜ਼ਰ ਸਨ।
ਤੇਜ਼ ਰਫਤਾਰ ਕਾਰ ਦੀ ਫੇਟ ਵੱਜਣ ਨਾਲ 2 ਜ਼ਖਮੀ
NEXT STORY