ਗੁਰੂਹਰਸਹਾਏ (ਆਵਲਾ) - ਗੁਰੂਹਰਸਹਾਏ ਸ਼ਹਿਰ ਦੇ ਆਦਰਸ਼ ਨਗਰ 'ਚ ਸਥਿਤ ਸਰਕਾਰੀ ਆਰ. ਓ. ਪਿਛਲੇ 15 ਦਿਨਾਂ ਤੋਂ ਬੰਦ ਹੋਣ ਕਾਰਨ ਸ਼ੁੱਧ ਪਾਣੀ ਲੈਣ ਵਾਲੇ ਉਪਭੋਗਤਾਵਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦੇ ਬਾਰੇ 'ਚ ਜਦੋਂ ਸਾਰੇ ਉਪਭੋਗਤਾ ਨਗਰ ਕੌਂਸਲ ਕੋਲ ਗਏ ਅਤੇ ਉਸਦੇ ਬੰਦ ਹੋਣ ਦਾ ਕਾਰਨ ਪੁੱਛਣ 'ਤੇ ਉਨ੍ਹਾਂ ਨੂੰ ਸਹੀ ਜਵਾਬ ਨਹੀਂ ਦਿੱਤਾ। ਸ਼ਹਿਰ ਦੇ ਲੋਕਾਂ ਨੂੰ ਸ਼ੁੱਧ ਅਤੇ ਸਾਫ ਪਾਣੀ ਦੇਣ ਦਾ ਕੰਮ ਨਗਰ ਕੌਂਸਲ ਦਾ ਹੁੰਦਾ ਹੈ। ਇਕ ਪਾਸੇ ਪੰਜਾਬ ਸਰਕਾਰ ਵੱਡੀਆਂ-ਵੱਡੀਆਂ ਸਕੀਮਾਂ ਦੇਣ ਦਾ ਵਾਅਦਾ ਕਰਦੀ ਹੈ ਅਤੇ ਦੂਜੇ ਪਾਸੇ ਗੁਰੂਹਰਸਹਾਏ ਦੇ ਆਦਰਸ਼ ਨਗਰ 'ਚ ਪਿਛਲੇ 15 ਦਿਨਾਂ ਤੋਂ ਬੰਦ ਪਏ ਆਰ. ਓ. ਨੂੰ ਠੀਕ ਕਰਵਾਉਣਾ ਕਿਸੇ ਨੇ ਸਹੀ ਨਹੀਂ ਸਮਝਿਆ। ਇਸ ਸੰਬੰਧੀ ਜਦੋਂ ਨਗਰ ਕੌਂਸਲ ਦੇ ਈ. ਓ. ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੰਪਨੀ ਨਾਲ ਕੀਤਾ ਠੇਕਾ ਖਤਮ ਹੋ ਗਿਆ ਹੈ, ਜਿਸ ਦੇ ਚਲੱਦਿਆਂ ਕੰਪਨੀ ਨੇ ਆਰ. ਓ. ਨੂੰ ਬੰਦ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਬਿਜਲੀ ਦੇ ਬਾਕੀ ਪਏ ਬਿੱਲ ਸੰਬੰਧੀ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੰਪਨੀ ਨੂੰ ਇਸ ਦੇ ਬਾਰੇ ਨੋਟਿਸ ਭੇਜਿਆ ਜਾਵੇਗਾ। ਜਦੋਂ ਠੇਕੇਦਾਰ ਕਰਣ ਇੰਟਰਪ੍ਰਾਈਜ਼ ਫਾਜ਼ਿਲਕਾ ਨਾਲ ਗੱਲਬਾਤ ਕਰਨ 'ਤੇ ਉਸ ਨੇ ਕੋਈ ਤਸਲੀ ਬਖ਼ਸ਼ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਆਰ. ਓ. ਤਾਂ ਪਿਛਲੇ 8 ਦਿਨਾਂ ਤੋਂ ਬੰਦ ਹੈ।
ਵੱਖ-ਵੱਖ ਮਾਮਲਿਆਂ 'ਚ 3 ਭਗੌੜੇ ਕਾਬੂ
NEXT STORY